ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨਾਲ IOC, BPCL ਨੂੰ ਹੋਵੇਗਾ ਨੁਕਸਾਨ : ਮੂਡੀਜ਼

Sunday, Oct 08, 2023 - 11:29 AM (IST)

ਨਵੀਂ ਦਿੱਲੀ (ਅਨਸ) – ਬੀਤੇ ਕਈ ਦਿਨਾਂ ਤੋਂ ਇੰਟਰਨੈਸ਼ਨਲ ਮਾਰਕੀਟ ’ਚ ਕੱਚੇ ਤੇਲ ’ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਕੀਮਤਾਂ ਲਗਾਤਾਰ ਉੱਚੀਆਂ ਬਣੀਆਂ ਹੋਈਆਂ ਹਨ। ਇਸ ਦਾ ਅਸਰ ਭਾਰਤ ਵਿਚ ਸਰਕਾਰੀ ਆਇਲ ਮਾਰਕੀਟਿੰਗ ਕੰਪਨੀਆਂ-ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈ. ਓ. ਸੀ. ਐੱਲ.), ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐੱਚ. ਪੀ. ਸੀ. ਐੱਲ.) ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ’ਤੇ ਪੈਣ ਦਾ ਖਤਰਾ ਵਧ ਗਿਆ ਹੈ।

ਇਹ ਵੀ ਪੜ੍ਹੋ :  GST ਕੌਂਸਲ ਦੀ ਬੈਠਕ 'ਚ ਲਏ ਗਏ ਕਈ ਵੱਡੇ ਫੈਸਲੇ ,ਹੁਣ ਬਾਜਰੇ ਤੋਂ ਬਣੇ ਉਤਪਾਦਾਂ 'ਤੇ ਕੋਈ ਟੈਕਸ

ਮੂਡੀਜ਼ ਦੀ ਇਕ ਤਾਜ਼ਾ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਨ੍ਹਾਂ ਕੰਪਨੀਆਂ ਦੇ ਮੁਨਾਫੇ ’ਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਮੂਡੀਜ਼ ਨੇ ਇਹ ਵੀ ਕਿਹਾ ਕਿ ਕਿਉਂਕਿ ਭਾਰਤ ਵਿਚ ਅਗਲੇ ਸਾਲ ਮਈ 2024 ਵਿਚ ਲੋਕ ਸਭਾ ਚੋਣਾਂ ਹਨ ਤਾਂ ਕੰਪਨੀਆਂ ’ਤੇ ਇਸ ਦਾ ਭਾਰ ਖਪਤਕਾਰਾਂ ’ਤੇ ਨਾ ਪਾਉਣ ਦਾ ਵੀ ਦਬਾਅ ਰਹੇਗਾ।

ਇਹ ਵੀ ਪੜ੍ਹੋ :  Flipkart ਟਰੱਕ ਤੋਂ ਹਵਾ 'ਚ ਉੱਡਣ ਲੱਗੇ 2000  ਦੇ ਨੋਟ... ਸੜਕਾਂ 'ਤੇ ਦਿਖਿਆ ਹੈਰਾਨ ਕਰਨ ਵਾਲਾ ਨਜ਼ਾਰਾ(Video)

ਤੇਲ ਕੰਪਨੀਆਂ ਦਾ ਮਾਰਕੀਟ ਮਾਰਜਨ ਕਾਫੀ ਕਮਜ਼ੋਰ

ਖਬਰ ਮੁਤਾਬਕ ਇਨ੍ਹਾਂ ਤੇਲ ਕੰਪਨੀਆਂ ਦਾ ਮਾਰਕੀਟ ਮਾਰਜਨ ਕਾਫੀ ਕਮਜ਼ੋਰ ਹੋ ਗਿਆ ਹੈ। ਅਗਸਤ ਤੋਂ ਬਾਅਦ ਡੀਜ਼ਲ ’ਤੇ ਮਾਰਕੀਟਿੰਗ ਮਾਰਜਨ ਨਾਂਹਪੱਖੀ ਹੋ ਗਿਆ ਹੈ ਜਦ ਕਿ ਪੈਟਰੋਲ ’ਤੇ ਮਾਰਜਨ ਉਸੇ ਪੀਰੀਅਡ ’ਚ ਕਾਫੀ ਘੱਟ ਹੋ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਜੇ ਕੱਚੇ ਤੇਲ ਦੀਆਂ ਕੀਮਤਾਂ 85 ਡਾਲਰ ਪ੍ਰਤੀ ਬੈਰਲ ਤੋਂ ਲੈ ਕੇ 90 ਡਾਲਰ ਪ੍ਰਤੀ ਬੈਰਲ ਦੇ ਮੌਜੂਦਾ ਪੱਧਰ ’ਤੇ ਬਣੀਆਂ ਰਹਿੰਦੀਆਂ ਹਨ ਤਾਂ ਤਿੰਨੇ ਆਇਲ ਮਾਰਕੀਟਿੰਗ ਕੰਪਨੀਆਂ ਦੀ ਕਮਾਈ, ਜਿਨ੍ਹਾਂ ’ਚੋਂ ਸਾਰਿਆਂ ਨੂੰ ਬੀ. ਏ. ਏ.-3 ਸਟੇਬਲ ਰੇਟਿੰਗ ਹਾਸਲ ਹੈ, ਵਿੱਤੀ ਸਾਲ 2024 ਦੀ ਦੂਜੀ ਛਿਮਾਹੀ ’ਚ ਕਮਜ਼ੋਰ ਹੋ ਜਾਏਗੀ। ਮੂਡੀਜ਼ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਫਿਰ ਵੀ ਇਸ ਪ੍ਰਾਈਸ ਲਿਮਿਟ ’ਤੇ ਪੂਰੇ ਸਾਲ ਦੀ ਕਮਾਈ ਇਤਿਹਾਸਿਕ ਪੱਧਰਾਂ ਨਾਲ ਮੁਕਾਬਲੇ ਦੇ ਲਾਇਕ ਰਹੇਗੀ।

ਇਹ ਵੀ ਪੜ੍ਹੋ :   ਲੁਲੂ ਗਰੁੱਪ ਦੇ ਚੇਅਰਮੈਨ ਨੇ ਕੀਤੀ PM ਮੋਦੀ ਦੀ ਤਾਰੀਫ਼, ਕਿਹਾ-ਵਿਸ਼ਵ ਸ਼ਕਤੀ ਬਣ ਰਿਹੈ ਭਾਰਤ

ਕੀਮਤਾਂ ਵਧਣ ਨਾਲ ਦੂਜੀ ਛਿਮਾਹੀ ’ਚ ਘਾਟਾ ਸ਼ੁਰੂ ਹੋ ਜਾਏਗਾ

ਜੇ ਕੱਚੇ ਤੇਲ ਦੀਆਂ ਕੀਮਤਾਂ ਲਗਭਗ 100 ਡਾਲਰ ਪ੍ਰਤੀ ਬੈਰਲ ਤੱਕ ਵਧ ਜਾਂਦੀਆਂ ਹਨ ਤਾਂ ਵਿੱਤੀ ਸਾਲ 2024 ਦੀ ਦੂਜੀ ਛਿਮਾਹੀ ਵਿਚ ਘਾਟਾ ਸ਼ੁਰੂ ਹੋ ਜਾਏਗਾ। ਮੂਡੀਜ਼ ਦਾ ਕਹਿਣਾ ਹੈ ਕਿ ਸਾਡਾ ਮੰਨਣਾ ਹੈ ਕਿ ਗਲੋਬਲ ਵਿਕਾਸ ਕਮਜ਼ੋਰ ਹੋਣ ਕਾਰਨ ਤੇਲ ਦੀਆਂ ਉੱਚੀਆਂ ਕੀਮਤਾਂ ਲੰਬੇ ਸਮੇਂ ਤੱਕ ਕਾਇਮ ਰਹਿਣ ਦੀ ਸੰਭਾਵਨਾ ਨਹੀਂ ਹੈ। ਕੱਚੇ ਮਾਲ ਦੀ ਲਾਗਤ ਵਿਚ ਵਾਧਾ ਸਤੰਬਰ ਵਿਚ ਕੱਚੇ ਤੇਲ ਦੀ ਕੀਮਤ ਲਗਭਗ 17 ਫੀਸਦੀ ਵਧ ਕੇ 90 ਡਾਲਰ ਪ੍ਰਤੀ ਬੈਰਲ ਤੋਂ ਵੱਧ ਹੋ ਜਾਣ ਤੋਂ ਬਾਅਦ ਆਈ ਹੈ ਜੋ ਵਿੱਤੀ ਸਾਲ 2024 ਦੀ ਪਹਿਲੀ ਤਿਮਾਹੀ ਵਿਚ ਔਸਤਨ 78 ਡਾਲਰ ਪ੍ਰਤੀ ਬੈਰਲ ਸੀ।

ਰਿਪੋਰਟ ’ਚ ਪਾਜ਼ੇਟਿਵ ਗੱਲਾਂ ’ਤੇ ਗੌਰ ਕੀਤਾ ਜਾਵੇ ਤਾਂ ਕਿਹਾ ਗਿਆ ਹੈ ਕਿ ਆਇਲ ਮਾਰਕੀਟਿੰਗ ਕੰਪਨੀਆਂ ਦੇ ਕ੍ਰੈਡਿਟ ਮੈਟ੍ਰਿਕਸ ਵਿੱਤੀ ਸਾਲ 2024 ਤੱਕ ਚੰਗੀ ਸਥਿਤੀ ’ਚ ਰਹਿਣਗੇ। ਮਜ਼ਬੂਤ ਬੈਲੇਂਸ ਸ਼ੀਟ ਦੀ ਮਦਦ ਨਾਲ ਤੇਲ ਕੰਪਨੀਆਂ ਆਪਣੀ ਕ੍ਰੈਡਿਟ ਗੁਣਵੱਤਾ ਬਣਾਈ ਰੱਖਣਗੀਆਂ। ਜੇ ਸਰਕਾਰ ਵਲੋਂ ਵਾਧੂ ਪੂੰਜੀ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਇਸ ਨਾਲ ਉਨ੍ਹਾਂ ਦੇ ਕ੍ਰੈਡਿਟ ਮੈਟ੍ਰਿਕਸ ਨੂੰ ਹੋਰ ਸਮਰਥਨ ਮਿਲੇਗਾ।

ਇਹ ਵੀ ਪੜ੍ਹੋ :   ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਮਿਲੇਗਾ ਤੋਹਫਾ, ਫਸਲਾਂ ਦੀ MSP ’ਚ ਹੋ ਸਕਦੈ ਵਾਧਾਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News