Paytm ਦਾ ਸ਼ੇਅਰ ਲੈ ਕੇ ਪਛਤਾ ਰਹੇ ਨਿਵੇਸ਼ਕ, ਇਸ਼ੂ ਪ੍ਰਾਈਸ ਤੋਂ 800 ਰੁਪਏ ਟੁੱਟਿਆ ਸਟਾਕ

Monday, Nov 22, 2021 - 11:30 AM (IST)

Paytm ਦਾ ਸ਼ੇਅਰ ਲੈ ਕੇ ਪਛਤਾ ਰਹੇ ਨਿਵੇਸ਼ਕ, ਇਸ਼ੂ ਪ੍ਰਾਈਸ ਤੋਂ 800 ਰੁਪਏ ਟੁੱਟਿਆ ਸਟਾਕ

ਮੁੰਬਈ - ਵਿੱਤੀ ਤਕਨਾਲੋਜੀ ਕੰਪਨੀ Paytm ਦਾ ਸਟਾਕ ਸੋਮਵਾਰ ਨੂੰ ਲਗਾਤਾਰ ਦੂਜੇ ਦਿਨ 13 ਫੀਸਦੀ ਡਿੱਗਿਆ। ਇਸ ਸ਼ੇਅਰ ਦੀ ਇਸ਼ੂ ਕੀਮਤ 2150 ਰੁਪਏ ਸੀ ਪਰ ਸੋਮਵਾਰ ਦੇ ਕਾਰੋਬਾਰੀ ਸੈਸ਼ਨ ਦੌਰਾਨ ਇਹ ਡਿੱਗ ਕੇ 1357 ਰੁਪਏ 'ਤੇ ਆ ਗਿਆ।ਸਟਾਕ 'ਚ ਗਿਰਾਵਟ ਨਾਲ ਪੇਟੀਐਮ ਦੀ ਮਾਰਕੀਟ ਕੈਪ 'ਚ 50,000 ਕਰੋੜ ਰੁਪਏ ਦੀ ਕਮੀ ਆਈ ਹੈ। ਇਸ ਆਈਪੀਓ ਵਿੱਚ ਨਿਵੇਸ਼ ਕਰਨ ਵਾਲੇ ਨਿਵੇਸ਼ਕ ਹੁਣ ਬੁਰੀ ਤਰ੍ਹਾਂ ਫਸੇ ਹੋਏ ਹਨ ਕਿਉਂਕਿ ਸ਼ੇਅਰ ਦੀ ਇਸ਼ੂ ਕੀਮਤ ਤੋਂ ਕਰੀਬ 800 ਰੁਪਏ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ :  Paytm ਦੀ ਲਿਸਟਿੰਗ 'ਤੇ ਫਾਊਂਡਰ ਵਿਜੇ ਸ਼ੇਖ਼ਰ ਸ਼ਰਮਾ ਦੀਆਂ ਅੱਖਾਂ 'ਚ ਆਏ ਹੰਝੂ, ਇਸ ਕਾਰਨ ਹੋਏ ਭਾਵੁਕ

ਨਿਵੇਸ਼ਕਾਂ ਨੂੰ ਪਹਿਲੇ ਦਿਨ ਤੋਂ ਹੀ ਲੱਗਾ ਵੱਡਾ ਝਟਕਾ,  Paytm ਵਿਚ ਡੁੱਬੀ ‘ਗਾੜ੍ਹੀ ਕਮਾਈ’

ਫਾਈਨਾਂਸ਼ੀਅਲ ਟੈਕਨਾਲੋਜੀ (ਫਿਨਟੈੱਕ) ਦੀ ਘਾਟੇ ਵਿਚ ਚੱਲ ਰਹੀ ਕੰਪਨੀ ਪੇਟੀਐੱਮ ਉੱਤੇ ਦਾਅ ਲਾਉਣਾ ਨਿਵੇਸ਼ਕਾਂ ਨੂੰ ਮਹਿੰਗਾ ਪੈ ਗਿਆ ਅਤੇ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਵਿਚ ਲਿਸਟ ਹੁੰਦੇ ਹੀ ਪੇਟੀਐੱਮ ਦੇ ਨਿਵੇਸ਼ਕਾਂ ਦੀ ਗਾੜ੍ਹੀ ਕਮਾਈ ਇਸ ਵਿਚ ਡੁੱਬ ਗਈ। ਇਸ ਸ਼ੇਅਰ ਦਾ ਇਸ਼ੂ ਪ੍ਰਾਈਜ਼ 2150 ਰੁਪਏ ਸੀ ਪਰ ਇਹ ਸ਼ੇਅਰ ਬੀ. ਐੱਸ. ਈ. ਉੱਤੇ 1955 ਰੁਪਏ ਅਤੇ ਐੱਨ. ਐੱਸ. ਈ. ਉੱਤੇ 1950 ਰੁਪਏ ਉੱਤੇ ਲਿਸਟ ਹੋਇਆ ਅਤੇ ਇਸ ਦੀ ਲਿਸਟਿੰਗ ਇਸ਼ੂ ਪ੍ਰਾਈਜ਼ ਤੋਂ 9.3 ਫੀਸਦੀ ਹੇਠਾਂ ਰਹੀ। 10 ਵਜੇ ਜਿਵੇਂ ਹੀ ਇਸ ਸ਼ੇਅਰ ਵਿਚ ਟਰੇਡਿੰਗ ਸ਼ੁਰੂ ਹੋਈ ਤਾਂ ਇਸ ਵਿਚ ਭਾਰੀ ਬਿਕਵਾਲੀ ਦੇਖਣ ਨੂੰ ਮਿਲੀ। ਬੀ. ਐੱਸ. ਈ. ਉੱਤੇ ਇਹ ਸ਼ੇਅਰ 27.25 ਫੀਸਦੀ ਦੀ ਗਿਰਾਵਟ ਨਾਲ 1564.15 ਰੁਪਏ ਉੱਤੇ ਬੰਦ ਹੋਇਆ। ਇਸ ਲਿਹਾਜ਼ ਨਾਲ ਨਿਵੇਸ਼ਕਾਂ ਨੂੰ ਪਹਿਲੇ ਹੀ ਦਿਨ ਇਕ ਸ਼ੇਅਰ ਵਿਚ 585.85 ਰੁਪਏ ਦਾ ਘਾਟਾ ਪਿਆ।

ਪੇਟੀਐੱਮ ਵਿਚ ਰਿਟੇਲ ਨਿਵੇਸ਼ਕਾਂ ਨੇ 2150 ਰੁਪਏ ਦੇ ਹਿਸਾਬ ਨਾਲ 6 ਸ਼ੇਅਰ ਦੇ ਮਲਟੀਪਲ ਵਿਚ ਅਪਲਾਈ ਕੀਤਾ ਸੀ ਅਤੇ ਇਸ ਲਈ ਨਿਵੇਸ਼ਕਾਂ ਨੂੰ 12900 ਰੁਪਏ ਖਰਚ ਕਰਨੇ ਪਏ ਸਨ, ਜਿਸ ਨਿਵੇਸ਼ਕ ਨੂੰ ਇਹ ਸ਼ੇਅਰ ਅਲਾਟ ਹੋਏ ਸਨ, ਉਸ ਨੂੰ ਪਹਿਲੇ ਹੀ ਦਿਨ 3515 ਰੁਪਏ ਦਾ ਘਾਟਾ ਪੈ ਗਿਆ। ਇਸ ਦੇ ਨਾਲ ਹੀ ਅਜਿਹੇ ਤਮਾਮ ਨਿਵੇਸ਼ਕ ਵੀ ਪੇਟੀਐੱਮ ਵਿਚ ਫਸ ਗਏ ਹਨ, ਜਿਨ੍ਹਾਂ ਨੂੰ ਲੱਗਾ ਸੀ ਕਿ ਗਿਰਾਵਟ ਤੋਂ ਬਾਅਦ ਪੇਟੀਐੱਮ ਦਾ ਸ਼ੇਅਰ ਸਸਤੇ ਵਿਚ ਮਿਲ ਰਿਹਾ ਹੈ ਅਤੇ ਕਾਰੋਬਾਰੀ ਸੈਸ਼ਨ ਦੌਰਾਨ ਅਜਿਹੇ ਨਿਵੇਸ਼ਕਾਂ ਨੇ ਬੀ. ਐੱਸ. ਈ. ਉੱਤੇ 461540 ਅਤੇ ਐੱਨ. ਐੱਸ. ਈ. ਉੱਤੇ ਪੇਟੀਐੱਮ ਦੇ 1 ਕਰੋਡ਼ ਤੋਂ ਜ਼ਿਆਦਾ ਸ਼ੇਅਰਾਂ ਦੀ ਡਲਿਵਰੀ ਲੈ ਲਈ।

ਬੀ. ਐੱਸ. ਈ. ਉੱਤੇ ਪੇਟੀਐੱਮ ਦੇ 45.87 ਅਤੇ ਐੱਨ. ਐੱਸ. ਈ. ਉੱਤੇ 42.81 ਫੀਸਦੀ ਸ਼ੇਅਰਾਂ ਦੀ ਡਲਿਵਰੀ ਹੋਈ ਹੈ ਅਤੇ ਡਲਿਵਰੀ ਲੈਣ ਵਾਲੇ ਨਿਵੇਸ਼ਕ ਹੁਣ ਇਸ ਸ਼ੇਅਰ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ।

ਇਹ ਵੀ ਪੜ੍ਹੋ : ਅਮਿਤਾਭ ਬੱਚਨ ਨੇ ਪਾਨ ਮਸਾਲਾ ਬ੍ਰਾਂਡ ਨੂੰ ਭੇਜਿਆ ਕਾਨੂੰਨੀ ਨੋਟਿਸ, ਜਾਣੋ ਕਿਉਂ ਨਾਰਾਜ਼ ਹੋਏ 'ਬਿੱਗ ਬੀ'

ਪੇਟੀਐੱਮ ਨੇ ਦੁਹਰਾਇਆ ਇਤਿਹਾਸ

ਵੱਡੇ ਆਈ. ਪੀ. ਓ. ਵੱਡਾ ਘਾਟਾ

ਦੇਸ਼ ਵਿਚ ਹੁਣ ਤੱਕ ਆਏ ਵੱਡੇ ਆਈ. ਪੀ. ਓ. ਰਿਟਰਨ ਦੇ ਲਿਹਾਜ਼ ਨਾਲ ਨਿਵੇਸ਼ਕਾਂ ਨੂੰ ਨਿਰਾਸ਼ ਕਰਦੇ ਰਹੇ ਹਨ ਅਤੇ ਪੇਟੀਐੱਮ ਨੇ ਵੀ ਵੀਰਵਾਰ ਨੂੰ ਉਹੀ ਇਤਿਹਾਸ ਦੁਹਰਾ ਦਿੱਤਾ। ਇਸ ਤੋਂ ਪਹਿਲਾਂ ਕੋਲ ਇੰਡੀਆ, ਰਿਲਾਇੰਸ ਪਾਵਰ, ਜੀ. ਆਈ. ਸੀ., ਨਿਊ ਇੰਡੀਆ ਇੰਸ਼ੋਰੈਂਸ ਅਤੇ ਡੀ. ਐੱਲ. ਐੱਫ. ਦੇ ਆਈ. ਪੀ. ਓ. ਵੈਲਿਊਏਸ਼ਨ ਦੇ ਲਿਹਾਜ਼ ਨਾਲ ਵਧੇ ਸਨ ਪਰ ਲੰਮੀ ਮਿਆਦ ਵਿਚ ਇਸ ਆਈ. ਪੀ. ਓਜ਼ ਵਿਚ ਨਿਵੇਸ਼ ਕਰਨ ਵਾਲੇ ਨਿਵੇਸ਼ਕ ਅਜੇ ਤੱਕ ਇਸ ਘਾਟੇ ਤੋਂ ਉੱਭਰ ਨਹੀਂ ਪਾਏ ਹਨ। ਪੇਟੀਐੱਮ ਦੇ ਆਈ. ਪੀ. ਓ. ਦੀ ਵੈਲਿਊਏਸ਼ਨ 18300 ਕਰੋਡ਼ ਰੁਪਏ ਸੀ ਅਤੇ ਇਹ 1.23 ਗੁਣਾ ਹੀ ਸਬਸਕ੍ਰਾਈਬ ਹੋ ਸਕਿਆ ਸੀ।

ਲੋਕਾਂ ਨੂੰ ਪੇਟੀਐੱਮ ਦਾ ਬਿਜ਼ਨੈੱਸ ਮਾਡਲ ਸਮਝਣ ਵਿਚ ਅਜੇ ਸਮਾਂ ਲੱਗੇਗਾ। ਇਕ ਪੇਮੈਂਟ ਕੰਪਨੀ ਦਾ ਪ੍ਰਾਈਵੇਟ ਇੰਸ਼ੋਰੈਂਸ ਕੰਪਨੀ ਅਤੇ ਵੈਲਥ ਕੰਪਨੀ ਦੀ ਤਰ੍ਹਾਂ ਕੰਮ ਕਰਨਾ ਭਾਰਤ ਵਿਚ ਸ਼ੇਅਰ ਬਾਜ਼ਾਰ ਨਾਲ ਜੁਡ਼ੇ ਲੋਕਾਂ ਲਈ ਨਵਾਂ ਹੈ। ਅੱਜ ਸ਼ੇਅਰ ਬਾਜ਼ਾਰ ਵਿਚ ਪੇਟੀਐੱਮ ਦੇ ਸ਼ੇਅਰ ਵਿਚ ਹੋਈ ਗਿਰਾਵਟ ਸਾਡੇ ਬਿਜ਼ਨੈੱਸ ਦੀ ਸੰਭਾਵਨਾ ਅਤੇ ਇਸ ਦੇ ਭਵਿੱਖ ਨੂੰ ਪ੍ਰਤੀਬੰਧਿਤ ਨਹੀਂ ਕਰਦੀ। ਅਜੋਕਾ ਦਿਨ ਸਾਡੇ ਬਿਜ਼ਨੈੱਸ ਮਾਡਲ ਨੂੰ ਲੈ ਕੇ ਕੁੱਝ ਨਿਵੇਸ਼ਕਾਂ ਦੀ ਰਾਏ ਮਾਤਰ ਹੈ।-ਵਿਜੇ ਸ਼ੇਖਰ ਸ਼ਰਮਾ, ਐੱਮ. ਡੀ., ਪੇਟੀਐੱਮ

ਪੰਜਾਬ ਕੇਸਰੀ ਨੇ 10 ਨਵੰਬਰ ਦੇ ਅੰਕ ਵਿਚ ਪੇਟੀਐੱਮ ਦੇ ਆਈ. ਪੀ. ਓ. ਦਾ ਪੂਰਾ ਵਿਸ਼ਲੇਸ਼ਣ ਕਰ ਕੇ ਦੱਸਿਆ ਸੀ ਕਿ ਇਸ ਵਿਚ ਨਿਵੇਸ਼ ਜੋਖਮ ਭਰਿਆ ਹੋ ਸਕਦਾ ਹੈ।

ਪੇਟੀਐੱਮ ਦਾ ਆਈ. ਪੀ. ਓ. ਲਿਸਟ ਹੋਣ ਤੋਂ ਬਾਅਦ ਕੰਪਨੀ ਦੇ ਐੱਮ. ਡੀ. ਵਿਜੇ ਸ਼ੇਖਰ ਕੁੱਝ ਇਸ ਤਰ੍ਹਾਂ ਹੋਏ ਭਾਵੁਕ।

ਇਹ ਵੀ ਪੜ੍ਹੋ : ਪੈਨਸ਼ਭੋਗੀਆਂ ਲਈ ਰਾਹਤ, ਪਤੀ-ਪਤਨੀ ਦੀ ਪੈਨਸ਼ਨ ਨੂੰ ਲੈ ਕੇ ਸਰਕਾਰ ਨੇ ਨਿਯਮਾਂ 'ਚ ਦਿੱਤੀ ਢਿੱਲ

ਸੋਸ਼ਲ ਮੀਡੀਆ ਉੱਤੇ ਬਣੇ ਮੀਮ

ਇਹ ਨਵੇਂ ਨਿਵੇਸ਼ਕਾਂ ਲਈ ਸਬਕ ਹੈ ਅਤੇ ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ।

ਪੇਟੀਐੱਮ ਨੇ ਯੂਜ਼ਰਜ਼ ਨੂੰ ਦਿੱਤਾ ਕੈਸ਼ਬੈਕ ਇਕ ਹੀ ਦਿਨ ਵਿਚ ਵਾਪਸ ਲੈ ਲਿਆ ਹੈ।

ਜੋ ਲੋਕ ਪੇਟੀਐੱਮ ਦੇ ਲਿਸਟ ਹੋਣ ਦਾ ਇੰਤਜ਼ਾਰ ਕਰ ਰਹੇ ਸਨ, ਉਨ੍ਹਾਂ ਦੀ ਹਾਲਤ ਇਸ ਸਮੇਂ ਅਜਿਹੀ ਹੈ।

ਅਜਿਹਾ ਬਹੁਤ ਘੱਟ ਹੁੰਦਾ ਹੈ, ਜਦੋਂ ਕੰਪਨੀ ਦਾ ਪ੍ਰਮੋਟਰ ਅਤੇ ਨਿਵੇਸ਼ਕ ਸ਼ੇਅਰ ਲਿਸਟ ਹੋਣ ਤੋਂ ਬਾਅਦ ਇਕ ਹੀ ਮੂਡ ਵਿਚ ਨਜ਼ਰ ਆਉਂਦਾ ਹੈ।

ਇਹ ਵੀ ਪੜ੍ਹੋ : ਰੈਡੀਮੇਡ ਕੱਪੜੇ, ਟੈਕਸਟਾਈਲ ਤੇ ਫੁਟਵੀਅਰ ਖਰੀਦਣੇ ਪੈਣਗੇ ਮਹਿੰਗੇ, GST ਦਰਾਂ 'ਚ ਹੋਣ ਜਾ ਰਿਹੈ ਭਾਰੀ ਵਾਧਾ

ਬੀ. ਐੱਸ. ਈ. ਉੱਤੇ ਕਾਰੋਬਾਰ

ਲਿਸਟਿੰਗ ਪ੍ਰਾਈਜ਼ - 1955 . 00

ਹਾਈ ਪ੍ਰਾਈਜ਼ - 1961 . 05

ਕਲੋਜ਼ਿੰਗ - 1564 . 15

ਲੋਅਰ ਸਰਕਿੱਟ - 1564 . 00

ਮਾਰਕੀਟ ਕੈਪ - 101399 ਲੱਖ ਕਰੋਡ਼

ਇਹ ਵੀ ਪੜ੍ਹੋ : ਲੁੱਟੇ ਗਏ Paytm ਦੇ ਨਿਵੇਸ਼ਕ, ਲਿਸਟ ਹੁੰਦੇ ਹੀ ਸ਼ੇਅਰਾਂ 'ਚ ਆਈ ਭਾਰੀ ਗਿਰਾਵਟ

ਐੱਨ. ਐੱਸ. ਈ. ਉੱਤੇ ਕਾਰੋਬਾਰ

ਲਿਸਟਿੰਗ ਪ੍ਰਾਈਜ਼ - 1950

ਹਾਈ ਪ੍ਰਾਈਜ਼ - 1955

ਲੋ ਪ੍ਰਾਈਜ਼ - 1560

ਕਲੋਜ਼ਿੰਗ ਪ੍ਰਾਈਜ਼ - 1560

ਟਰੇਡ ਦੀ ਗਿਣਤੀ - 1090130

ਇਹ ਵੀ ਪੜ੍ਹੋ : ਸ਼ੇਅਰ ਮਾਰਕੀਟ ’ਚ Paytm ਦੀ ਕਮਜ਼ੋਰ ਸ਼ੁਰੂਆਤ, 9.30 ਫੀਸਦੀ ਦੇ ਘਾਟੇ ਨਾਲ ਹੋਇਆ ਲਿਸਟ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News