ਸੈਂਸੈਕਸ ਰਿਕਾਰਡ ਤੋਂ 700 ਅੰਕ ਟੁੱਟਾ, ਨਿਵੇਸ਼ਕਾਂ ਦੇ 2 ਲੱਖ ਕਰੋੜ ਰੁ: ਡੁੱਬੇ

Wednesday, Nov 25, 2020 - 05:56 PM (IST)

ਮੁੰਬਈ— ਨਿਵੇਸ਼ਕਾਂ ਵੱਲੋਂ ਮੁਨਾਫਾਵਸੂਲੀ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਬੁੱਧਵਾਰ ਨੂੰ ਰਿਕਾਰਡ ਉਚਾਈ ਤੋਂ ਖਿਸਕ ਗਏ। ਨਿਫਟੀ ਜੋ ਕਿ ਸ਼ੁਰੂਆਤੀ ਕਾਰੋਬਾਰ 'ਚ 13,145 ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ ਸੀ, ਸਮਾਪਤੀ 'ਤੇ 1.5 ਫ਼ੀਸਦੀ ਡਿੱਗ ਕੇ 12,858 'ਤੇ ਬੰਦ ਹੋਇਆ। ਉੱਥੇ ਹੀ, ਸੈਂਸੈਕਸ ਤਕਰੀਬਨ 700 ਅੰਕ ਟੁੱਟਾ, ਜਿਸ ਨਾਲ ਨਿਵੇਸ਼ਕਾਂ ਦੇ 2.26 ਲੱਖ ਕਰੋੜ ਰੁਪਏ ਡੁੱਬ ਗਏ।


ਬੈਂਕਿੰਗ ਤੇ ਆਈ. ਟੀ. ਸ਼ੇਅਰਾਂ 'ਚ ਸਭ ਤੋਂ ਵੱਧ ਮੁਨਾਫਾਵਸੂਲੀ ਹੋਈ। ਸੈਂਸੈਕਸ 695 ਅੰਕ ਦੀ ਗਿਰਾਵਟ ਨਾਲ 43,828 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 196 ਅੰਕ ਯਾਨੀ 1.51 ਫ਼ੀਸਦੀ ਦੀ ਗਿਰਾਵਟ ਨਾਲ 12,858 'ਤੇ ਬੰਦ ਹੋਇਆ।

ਇਹ ਵੀ ਪੜ੍ਹੋ- ਦਿੱਲੀ ਤੋਂ ਉਡਾਣ ਭਰਨ ਵਾਲਿਆਂ ਲਈ ਇਸ ਸੂਬੇ ਨੇ ਲਾਜ਼ਮੀ ਕੀਤਾ ਕੋਰੋਨਾ ਟੈਸਟ

ਬੀ. ਐੱਸ. ਈ. ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 174.81 ਲੱਖ ਕਰੋੜ ਰੁਪਏ ਤੋਂ 2.26 ਲੱਖ ਕਰੋੜ ਰੁਪਏ ਘੱਟ ਕੇ 172.55 ਲੱਖ ਕਰੋੜ ਰੁਪਏ 'ਤੇ ਆ ਗਿਆ। ਰਿਲਾਇੰਸ, ਐੱਚ. ਡੀ. ਐੱਫ. ਸੀ. ਬੈਂਕ ਅਤੇ ਟੀ. ਸੀ. ਐੱਸ. ਦੇ ਸ਼ੇਅਰਾਂ 'ਚ ਹੋਈ ਮੁਨਾਫਾਵਸੂਲੀ ਨਾਲ ਬਾਜ਼ਾਰ 'ਚ ਜ਼ੋਰਦਾਰ ਗਿਰਾਵਟ ਦੇਖਣ ਨੂੰ ਮਿਲੀ। ਐੱਚ. ਡੀ. ਐੱਫ. ਸੀ. ਬੈਂਕ ਨੂੰ ਬਾਜ਼ਾਰ ਪੂੰਜੀਕਰਨ 'ਚ 19,818 ਕਰੋੜ, ਰਿਲਾਇੰਸ ਇੰਡਸਟਰੀਜ਼ ਨੂੰ 11,732 ਕਰੋੜ ਰੁਪਏ ਅਤੇ ਟੀ. ਸੀ. ਐੱਸ. ਨੂੰ 8,030 ਕਰੋੜ ਰੁਪਏ ਦਾ ਨੁਕਸਾਨ ਹੋਇਆ।

ਇਹ ਵੀ ਪੜ੍ਹੋ- Google Pay ਤੋਂ ਪੈਸੇ ਟਰਾਂਸਫਰ ਕਰਨ ਨੂੰ ਲੈ ਕੇ ਵੱਡੀ ਰਾਹਤ ਭਰੀ ਖ਼ਬਰ


Sanjeev

Content Editor

Related News