ਗੋਲਡ ETF ਪ੍ਰਤੀ ਫਿਰ ਵਧਿਆ ਨਿਵੇਸ਼ਕਾਂ ਦਾ ਆਕਰਸ਼ਣ, ਸੋਨੇ ਦੇ ਮੁੱਲ ’ਚ ਰਿਕਾਰਡ ਤੇਜ਼ੀ ਨੇ ਬਦਲਿਆ ਮੂਡ
Monday, Jul 24, 2023 - 09:54 AM (IST)
ਨਵੀਂ ਦਿੱਲੀ (ਭਾਸ਼ਾ) - ਗੋਲਡ ਐਕਸਚੇਂਜ ਟਰੇਡਿਡ ਫੰਡਾਂ (ਗੋਲਡ-ਈ. ਟੀ. ਐੱਫ.) ’ਚ ਅਪ੍ਰੈਲ-ਜੂਨ ਦੀ ਤਿਮਾਹੀ ’ਚ 298 ਕਰੋਡ਼ ਰੁਪਏ ਦਾ ਨਿਵੇਸ਼ ਆਇਆ ਹੈ। ਇਸ ਤੋਂ ਪਿੱਛਲੀਆਂ ਲਗਾਤਾਰ 3 ਤਿਮਾਹੀਆਂ ਦੌਰਾਨ ਗੋਲਡ ਈ. ਟੀ. ਐੱਫ. ਤੋਂ ਨਿਕਾਸੀ ਦੇਖਣ ਨੂੰ ਮਿਲੀ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਨਿਵੇਸ਼ਕ ਆਪਣੀ ਜਾਇਦਾਦ ਦਾ ਕੁੱਝ ਹਿੱਸਾ ਸੁਰੱਖਿਅਤ ਨਿਵੇਸ਼ ਉਤਪਾਦ ’ਚ ਨਿਵੇਸ਼ ਕਰਨਾ ਜਾਰੀ ਰੱਖਣਗੇ।
ਇਹ ਵੀ ਪੜ੍ਹੋ : ਅਗਸਤ ਮਹੀਨੇ ਆਜ਼ਾਦੀ ਦਿਹਾੜੇ ਸਮੇਤ ਹਨ ਬੈਂਕ 'ਚ ਕਈ ਮਹੱਤਵਪੂਰਨ ਛੁੱਟੀਆਂ, ਦੇਖੋ ਸੂਚੀ
ਮਾਰਨਿੰਗਸਟਾਰ ਇੰਡੀਆ ਦੇ ਐਸੋਸੀਏਟ ਨਿਰਦੇਸ਼ਕ- ਪ੍ਰਬੰਧਕ ਜਾਂਚ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਪਿਛਲੇ ਕੁੱਝ ਮਹੀਨਿਆਂ ’ਚ ਇਸ ਸ਼੍ਰੇਣੀ ’ਚ ਪ੍ਰਵਾਹ ਮੱਧਮ ਹੋ ਰਿਹਾ ਹੈ। ਇਸ ਦਾ ਮੁੱਖ ਕਾਰਨ ਨਿਵੇਸ਼ਕਾਂ ਦਾ ਸ਼ੇਅਰ ਜਿਵੇਂ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਸੰਪਤੀ ਵਰਗ ਵੱਲ ਝੁਕਾਅ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੋਨੇ ਦੀਆਂ ਕੀਮਤਾਂ ਰਿਕਾਰਡ ਹਾਈ ’ਤੇ ਕਾਰੋਬਾਰ ਕਰ ਰਹੀਆਂ ਹਨ। ਇਸ ਨਾਲ ਨਿਵੇਸ਼ਕਾਂ ’ਚ ਇਕ ਵਾਰ ਫਿਰ ਸੋਨੇ ਪ੍ਰਤੀ ਦੀਵਾਨਗੀ ਵਧੀ ਹੈ। ਪਿਛਲੇ ਕੁੱਝ ਸਾਲ ’ਚ ਸੋਨੇ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਨਿਵੇਸ਼ਕਾਂ ਨੂੰ ਆਕਰਸ਼ਿਤ ਕੀਤਾ ਹੈ ਅਤੇ ਫੋਲੀਓ ਗਿਣਤੀ ’ਚ ਲਗਾਤਾਰ ਵਾਧਾ ਇਸ ਦਾ ਪ੍ਰਮਾਣ ਹੈ।
ਇਹ ਵੀ ਪੜ੍ਹੋ : Fortune ਬ੍ਰਾਂਡ ਦੇ ਵੇਚੇ ਜਾ ਰਹੇ ਸਨ ਨਕਲੀ ਉਤਪਾਦ, ਅਡਾਨੀ ਵਿਲਮਰ ਨੇ ਕੀਤੀ ਵੱਡੀ ਕਾਰਵਾਈ
ਨਿਵੇਸ਼ਕ ਖਾਤਿਆਂ ਜਾਂ ਫੋਲੀਓ ਦੀ ਗਿਣਤੀ ’ਚ ਵਾਧਾ ਹੋਇਆ
ਐਸੋਸੀਏਸ਼ਨ ਆਫ ਮਿਊਚੁਅਲ ਫੰਡਸ ਇਨ ਇੰਡੀਆ (ਐੱਮਫੀ) ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਸਮੀਖਿਆ ਅਧੀਨ ਤਿਮਾਹੀ ’ਚ ਗੋਲਡ ਈ. ਟੀ. ਐੱਫ. ਦਾ ਸੰਪਤੀ ਆਧਾਰ ਅਤੇ ਨਿਵੇਸ਼ਕ ਖਾਤਿਆਂ ਜਾਂ ਫੋਲੀਓ ਦੀ ਗਿਣਤੀ ’ਚ ਵਾਧਾ ਹੋਇਆ ਹੈ। ਅੰਕੜਿਆਂ ਮੁਤਾਬਕ ਚਾਲੂ ਵਿੱਤੀ ਸਾਲ (2023-24) ਦੀ ਅਪ੍ਰੈਲ-ਜੂਨ ਤਿਮਾਹੀ ’ਚ ਗੋਲਡ-ਈ. ਟੀ. ਐੱਫ. ’ਚ 298 ਕਰੋਡ਼ ਰੁਪਏ ਦਾ ਨਿਵੇਸ਼ ਆਇਆ ਹੈ। ਇਸ ਤੋਂ ਪਹਿਲਾਂ ਮਾਰਚ ਤਿਮਾਹੀ ’ਚ ਗੋਲਡ ਈ. ਟੀ. ਐੱਫ. ਤੋਂ 1,243 ਕਰੋਡ਼ ਰੁਪਏ, ਦਸੰਬਰ ਤਿਮਾਹੀ ’ਚ 320 ਕਰੋਡ਼ ਰੁਪਏ ਅਤੇ ਸਤੰਬਰ ਤਿਮਾਹੀ ’ਚ 165 ਕਰੋਡ਼ ਰੁਪਏ ਦੀ ਨਿਕਾਸੀ ਦੇਖਣ ਨੂੰ ਮਿਲੀ ਸੀ, ਉਥੇ ਹੀ ਜੂਨ, 2022 ਨੂੰ ਖਤਮ ਤਿਮਾਹੀ ’ਚ ਗੋਲਡ ਈ. ਟੀ. ਐੱਫ. ’ਚ 1,438 ਕਰੋਡ਼ ਰੁਪਏ ਦਾ ਨਿਵੇਸ਼ ਆਇਆ ਸੀ।
ਇਹ ਵੀ ਪੜ੍ਹੋ : ਪੰਜਾਬ ਸਮੇਤ ਦੇਸ਼ ਦੇ ਇਨ੍ਹਾਂ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ
ਗੋਲਡ ਈ. ਟੀ. ਐੱਫ. ਤੋਂ ਨਿਕਾਸੀ ਦੀ ਇਹ ਰਹੀ ਵਜ੍ਹਾ
ਸੈਂਕਟਮ ਵੈਲਥ ਦੇ ਮੁੱਖ-ਨਿਵੇਸ਼ ਉਤਪਾਦ ਆਲੇਖ ਯਾਦਵ ਨੇ ਕਿਹਾ,‘‘ਪਿੱਛਲੀਆਂ ਕੁੱਝ ਤਿਮਾਹੀਆਂ ’ਚ ਗੋਲਡ ਈ. ਟੀ. ਐੱਫ. ਤੋਂ ਨਿਕਾਸੀ ਦੀ ਵਜ੍ਹਾ ਲੰਮੀ ਮਿਆਦ ਦੇ ਪੂੰਜੀਗਤ ਲਾਭ ਨੂੰ ਖਤਮ ਕਰਨਾ ਅਤੇ ਸਥਾਨਕ ਸ਼ੇਅਰ ਬਾਜ਼ਾਰਾਂ ਦੀ ਤੁਲਣਾ ’ਚ ਸੋਨੇ ਦਾ ਪ੍ਰਦਰਸ਼ਨ ਕਮਜ਼ੋਰ ਰਹਿਣਾ ਹੈ। ਗੋਲਡ ਈ. ਟੀ. ਐੱਫ. ’ਚ ਫੋਲੀਓ ਗਿਣਤੀ ਜੂਨ ਤਿਮਾਹੀ ’ਚ 1.5 ਲੱਖ ਵਧ ਕੇ 47.52 ਲੱਖ ਹੋ ਗਈ, ਜੋ ਇਕ ਸਾਲ ਪਹਿਲਾਂ 46.06 ਲੱਖ ਸੀ। ਇਸ ਤੋਂ ਪਤਾ ਚੱਲਦਾ ਹੈ ਕਿ ਨਿਵੇਸ਼ਕਾਂ ਦਾ ਝੁਕਾਅ ਸੋਨੇ ਨਾਲ ਜੁਡ਼ੇ ਫੰਡਾਂ ਵੱਲ ਵਧਿਆ ਹੈ। ਇਸ ਤੋਂ ਇਲਾਵਾ ਜੂਨ, 2023 ’ਚ ਗੋਲਡ ਈ. ਟੀ. ਐੱਫ. ਦੇ ਪ੍ਰਬੰਧਨ ਤਹਿਤ ਸੰਪਤੀਆਂ (ਏ. ਯੂ. ਐੱਮ.) 10 ਫੀਸਦੀ ਵਧ ਕੇ 22,340 ਕਰੋਡ਼ ਰੁਪਏ ਹੋ ਗਈਆਂ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ 20,249 ਕਰੋਡ਼ ਰੁਪਏ ਸਨ।
ਇਹ ਵੀ ਪੜ੍ਹੋ : ਦੇਸ਼ ਭਰ 'ਚ ਟਮਾਟਰ ਨਾਲੋਂ ਵੀ ਮਹਿੰਗਾ ਹੋਇਆ ਅਦਰਕ, ਕੀਮਤਾਂ ਨੇ ਕੱਢਵਾਏ ਹੰਝੂ
ਪਰਿਵਾਰਾਂ ਨੇ ਸੋਨੇ ’ਚ ਬਚਤ ਨੂੰ ਦਿੱਤੀ ਪਹਿਲ
ਕੋਵਿਡ-19 ਮਹਾਮਾਰੀ ਤੋਂ ਜ਼ਿਆਦਾ ਪ੍ਰਭਾਵਿਤ ਰਹੇ ਜ਼ਿਲਿਆਂ ’ਚ ਪਰਿਵਾਰਾਂ ਨੇ ਹੋਰ ਸਥਾਨਾਂ ਦੀ ਤੁਲਣਾ ’ਚ ਆਪਣੀ ਬਚਤ ਦਾ ਜ਼ਿਆਦਾ ਹਿੱਸਾ ਸੋਨੇ ’ਚ ਰੱਖਿਆ ਹੈ। ਭਾਰਤੀ ਪ੍ਰਬੰਧ ਸੰਸਥਾਨ-ਅਹਿਮਦਾਬਾਦ (ਆਈ. ਆਈ. ਐੱਮ.-ਏ) ਦੇ ਇਕ ਅਧਿਐਨ ’ਚ ਇਹ ਸਚਾਈ ਸਾਹਮਣੇ ਆਈ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਮਹਾਮਾਰੀ ਦੌਰਾਨ ਕੋਵਿਡ ਨਾਲ ਜ਼ਿਆਦਾ ਪ੍ਰਭਾਵਿਤ ਰਹੇ ਜ਼ਿਲਿਆਂ ’ਚ ਪਰਿਵਾਰਾਂ ਨੇ ਹੋਰ ਵਿੱਤੀ ਸੰਪਤੀਆਂ ਅਤੇ ਨਕਦੀ ਦੀ ਬਜਾਏ ਸੋਨੇ ’ਚ ਨਿਵੇਸ਼ ਨੂੰ ਪਹਿਲ ਦਿੱਤੀ। ਇਸ ਸਰਵੇ ’ਚ 21 ਰਾਜਾਂ ਦੇ 142 ਜ਼ਿਲਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ । ਅਧਿਐਨ ਰਿਪੋਰਟ ਅਨੁਸਾਰ ਭਾਰਤ ਦੁਨੀਆ ’ਚ ਸੋਨੇ (ਗਹਿਣੇ ਦੇ ਰੂਪ ’ਚ) ਦਾ ਦੂਜਾ ਸਭ ਤੋਂ ਵੱਡਾ ਖਪਤਕਾਰ ਹੈ ਅਤੇ ਇਕ ਔਸਤ ਭਾਰਤੀ ਪਰਿਵਾਰ ਆਪਣੀ ਕੁਲ ਬਚਤ ਦਾ 11 ਫੀਸਦੀ ਵਡਮੁੱਲੀ ਧਾਤੂ ’ਚ ਰੱਖਦਾ ਹੈ।
ਇਹ ਵੀ ਪੜ੍ਹੋ : ਚੀਨ ਦੀ ਕੰਪਨੀ ਨੂੰ ਮੋਦੀ ਸਰਕਾਰ ਦੀ ਦੋ ਟੁੱਕ, ਨਹੀਂ ਚਾਹੀਦੀ ਤੁਹਾਡੀ ਇਲੈਕਟ੍ਰਿਕ ਕਾਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8