ਨਿਵੇਸ਼ਕਾਂ ਦਾ ਇੰਤਜ਼ਾਰ ਹੋਇਆ ਖਤਮ, ਜ਼ੋਮੈਟੋ ਨੇ IPO ਨੂੰ ਖੋਲ੍ਹਣ ਦੀ ਜਾਰੀ ਕੀਤੀ ਤਾਰੀਖ਼

Thursday, Jul 08, 2021 - 05:43 PM (IST)

ਨਿਵੇਸ਼ਕਾਂ ਦਾ ਇੰਤਜ਼ਾਰ ਹੋਇਆ ਖਤਮ, ਜ਼ੋਮੈਟੋ ਨੇ IPO ਨੂੰ ਖੋਲ੍ਹਣ ਦੀ ਜਾਰੀ ਕੀਤੀ ਤਾਰੀਖ਼

ਨਵੀਂ ਦਿੱਲੀ(ਭਾਸ਼ਾ) - ਆਨਲਾਈਨ ਆਰਡਰਿੰਗ ਪਲੇਟਫਾਰਮ ਜ਼ੋਮੈਟੋ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੂੰ ਆਪਣੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ.ਪੀ.ਓ.) ਰਾਹੀਂ 9,375 ਕਰੋੜ ਰੁਪਏ ਜੁਟਾਉਣ ਦੀ ਉਮੀਦ ਹੈ ਅਤੇ ਇਹ ਇਸ਼ੂ 14 ਜੁਲਾਈ ਤੋਂ 16 ਜੁਲਾਈ ਤੱਕ ਬੋਲੀ ਲਈ ਖੁੱਲ੍ਹੇਗਾ।

ਇਸ਼ੂ ਦੀ ਕੀਮਤ ਸੀਮਾ 72 ਤੋਂ 76 ਰੁਪਏ ਪ੍ਰਤੀ ਸ਼ੇਅਰ ਨਿਰਧਾਰਤ ਕੀਤੀ ਗਈ ਹੈ। ਇਸ ਹਫਤੇ ਦੇ ਸ਼ੁਰੂ ਵਿਚ, ਜ਼ੋਮੈਟੋ ਨੂੰ ਮਾਰਕੀਟ ਰੈਗੂਲੇਟਰ ਸੇਬੀ ਤੋਂ ਇਕ ਆਈ ਪੀ ਓ ਸ਼ੁਰੂ ਕਰਨ ਦੀ ਆਗਿਆ ਮਿਲੀ। ਆਈ.ਪੀ.ਓ. ਦਾ ਆਕਾਰ 9,375 ਕਰੋੜ ਰੁਪਏ ਹੈ ਅਤੇ ਇਸ ਵਿਚ 9,000 ਕਰੋੜ ਰੁਪਏ ਦੇ ਤਾਜ਼ਾ ਸ਼ੇਅਰ ਜਾਰੀ ਹੋਣਗੇ, ਜਦੋਂਕਿ ਇਨਫੋਰਸ ਐਜ (ਇੰਡੀਆ) ਲਿਮਟਿਡ ਦੁਆਰਾ 375 ਕਰੋੜ ਰੁਪਏ ਦੀ ਵਿਕਰੀ ਦੀ ਪੇਸ਼ਕਸ਼ ਕੀਤੀ ਜਾਏਗੀ। ਜ਼ੋਮੋਟੋ ਦੇ ਅਨੁਸਾਰ, ਇਸ਼ੂ ਤੋਂ ਹੋਣ ਵਾਲੀ ਕਮਾਈ ਕਾਰੋਬਾਰ ਨੂੰ ਵਧਾਉਣ ਅਤੇ ਰਲੇਵੇਂ ਲਈ ਵਰਤੀ ਜਾਏਗੀ। ਿਜ਼ਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਆਨਲਾਈਨ ਫੂਡ ਸਪਲਾਈ ਹਿੱਸੇ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਦੇਸ਼ ਵਿਚ ਜ਼ੋਮੈਟੋ ਅਤੇ ਸਵਿੱਗੀ ਪ੍ਰਮੁੱਖ ਮੁਕਾਬਲੇਬਾਜ਼ ਕੰਪਨੀਆਂ ਹਨ।

ਇਹ ਵੀ ਪੜ੍ਹੋ : ਨੰਦੇੜ ਸਾਹਿਬ ਦੀ ਯਾਤਰਾ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, AirIndia ਨੇ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News