FDI ''ਚ ਤੇਜ਼ੀ ਦਿਖਾ ਰਹੀ ਭਾਰਤ ਪ੍ਰਤੀ ਨਿਵੇਸ਼ਕਾਂ ਦਾ ਭਰੋਸਾ : ਗੋਇਲ

11/28/2020 5:08:53 PM

ਨਵੀਂ ਦਿੱਲੀ— ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਸ਼ਨੀਵਾਰ ਨੂੰ ਕਿਹਾ ਕਿ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) 'ਚ ਹੋ ਰਹੇ ਵਾਧੇ ਨਾਲ ਭਾਰਤ 'ਚ ਅਨੁਕੂਲ ਹੁੰਦੇ ਮਾਹੌਲ ਪ੍ਰਤੀ ਨਿਵੇਸ਼ਕਾਂ ਦੀ ਦਿਲਚਸਪੀ ਦਾ ਪਤਾ ਲੱਗਦਾ ਹੈ।

ਚਾਲੂ ਵਿੱਤੀ ਸਾਲ 'ਚ ਜੁਲਾਈ ਤੋਂ ਸਤੰਬਰ ਮਹੀਨੇ ਦੌਰਾਨ ਭਾਰਤ 'ਚ 28.1 ਅਰਬ ਡਾਲਰ ਦਾ ਐੱਫ. ਡੀ. ਆਈ. ਆਇਆ ਹੈ।

ਸਾਲ ਭਰ ਪਹਿਲਾਂ ਦੀ ਇਸੇ ਮਿਆਦ 'ਚ ਇਹ ਨਿਵੇਸ਼ 14.06 ਅਰਬ ਡਾਲਰ ਰਿਹਾ ਸੀ। ਗੋਇਲ ਨੇ ਇਕ ਟਵੀਟ 'ਚ ਕਿਹਾ, ''ਕੋਰੋਨਾ ਵਾਇਰਸ ਮਹਾਮਾਰੀ ਤੋਂ ਬਾਅਦ ਵੀ ਸਾਲਾਨਾ ਆਧਾਰ 'ਤੇ ਐੱਫ. ਡੀ. ਆਈ. ਦੁੱਗਣਾ ਹੋਇਆ ਹੈ। ਇਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤ 'ਚ ਅਨੁਕੂਲ ਹੁੰਦੇ ਮਾਹੌਲ ਪ੍ਰਤੀ ਆਲਮੀ ਨਿਵੇਸ਼ਕਾਂ ਦੇ ਭਰੋਸਾ ਦਾ ਪਤਾ ਲੱਗਦਾ ਹੈ। ਐੱਫ. ਡੀ. ਆਈ. ਜੁਲਾਈ-ਸਤੰਬਰ ਤਿਮਾਹੀ 'ਚ ਸਾਲ ਭਰ ਪਹਿਲਾਂ ਦੇ 14.06 ਅਰਬ ਡਾਲਰ ਤੋਂ ਵੱਧ ਕੇ 28.1 ਅਰਬ ਡਾਲਰ ਹੋ ਗਿਆ ਹੈ।'' ਅਧਿਕਾਰਤ ਅੰਕੜਿਆਂ ਅਨੁਸਾਰ, ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ 'ਚ ਐੱਫ. ਡੀ. ਆਈ. 15 ਫ਼ੀਸਦੀ ਵੱਧ ਕੇ 30 ਅਰਬ ਡਾਲਰ 'ਤੇ ਪਹੁੰਚ ਗਿਆ।


Sanjeev

Content Editor

Related News