ਗੋਲਡ ETF ’ਚ ਨਿਵੇਸ਼ ਬੀਤੇ ਵਿੱਤੀ ਸਾਲ ’ਚ 74 ਫੀਸਦੀ ਘਟਿਆ

Tuesday, Apr 18, 2023 - 01:33 PM (IST)

ਗੋਲਡ ETF ’ਚ ਨਿਵੇਸ਼ ਬੀਤੇ ਵਿੱਤੀ ਸਾਲ ’ਚ 74 ਫੀਸਦੀ ਘਟਿਆ

ਨਵੀਂ ਦਿੱਲੀ (ਭਾਸ਼ਾ) – ਸੋਨੇ ਦੇ ਐਕਸਚੇਂਜ ਟ੍ਰੇਡੇਡ ਫੰਡ (ਈ. ਟੀ. ਐੱਫ.) ਵਿਚ ਨਿਵੇਸ਼ ਬੀਤੇ ਵਿੱਤੀ ਸਾਲ ’ਚ 74 ਫੀਸਦੀ ਘਟ ਕੇ 653 ਕਰੋੜ ਰੁਪਏ ਰਹਿ ਗਿਆ। ਇਹ ਇਸ ਸੈਗਮੈਂਟ ’ਚ ਮੁਨਾਫਾ ਵਸੂਲੀ ਹੋਣ ਅਤੇ ਈ. ਟੀ. ਐੱਫ. ਦੀ ਥਾਂ ਸ਼ੇਅਰ ’ਚ ਨਿਵੇਸ਼ ਨੂੰ ਤਰਜੀਹ ਦੇਣ ਨਾਲ ਹੋਇਆ ਹੈ। ਭਾਰਤੀ ਮਿਊਚੁਅਲ ਫੰਡ ਸੰਗਠਨ (ਐੱਮ. ਫੀ.) ਦੇ ਅੰਕੜਿਆਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਹਾਲਾਂਕਿ ਵਿੱਤੀ ਸਾਲ 2022-23 ’ਚ ਗੋਲਡ ਈ. ਟੀ. ਐੱਫ. ਦਾ ਜਾਇਦਾਦ ਆਧਾਰ ਅਤੇ ਨਿਵੇਸ਼ਕਾਂ ਦੇ ਖਾਤਿਆਂ ਦੀ ਗਿਣਤੀ ’ਚ ਵਾਧਾ ਦਰਜ ਕੀਤਾ ਗਿਆ ਹੈ।

ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਜ਼ਿਆਦਾਤਰ ਨਿਵੇਸ਼ਕ ਹੋਰ ਜਾਇਦਾਦ ਦੇ ਹਿੱਸਿਆਂ ’ਤੇ ਹੁਣ ਵੀ ਇਕਵਿਟੀ ਆਧਾਰਿਤ ਮਿਊਚੁਅਲ ਫੰਡਾਂ ਨੂੰ ਹੀ ਤਰਜੀਹ ਦੇ ਰਹੇ ਹਨ। ਮਾਰਚ ’ਚ ਸਮਾਪਤ ਵਿੱਤੀ ਸਾਲ ’ਚ ਇਸ ਵਰਜ਼ਨ ’ਚ ਸ਼ੁੱਧ ਪ੍ਰਵਾਹ 2 ਲੱਖ ਕਰੋੜ ਰੁਪਏ ਤੋਂ ਵੱਧ ਰਿਹਾ। ਇਸ ਦੇ ਨਾਲ ਹੀ ਨਿਵੇਸ਼ਕਾਂ ਨੇ ਸੋਨੇ ’ਚ ਕੀਤੇ ਗਏ ਆਪਣੇ ਨਿਵੇਸ਼ ਨੂੰ ਭੁਨਾ ਕੇ ਉਸ ਨੂੰ ਹੋਰ ਜਾਇਦਾਦ ’ਚ ਲਗਾਇਆ। ਐੱਮ. ਫੀ. ਦੇ ਅੰਕੜਿਆਂ ਮੁਤਾਬਕ ਵਿੱਤੀ ਸਾਲ 2022-23 ’ਚ 14 ਗੋਲਡ ਈ. ਟੀ. ਐੱਫ. ’ਚ 653 ਕਰੋੜ ਰੁਪਏ ਦਾ ਨਿਵੇਸ਼ ਹੋਇਆ ਜਦ ਕਿ ਇਕ ਸਾਲ ਪਹਿਲਾਂ ਇਹ ਰਾਸ਼ੀ 2,541 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ : ਹੁਣ ਟੋਲ ਪਲਾਜ਼ਾ 'ਤੇ ਨਹੀਂ ਦੇਣੇ ਪੈਣਗੇ ਪੈਸੇ, ਬਦਲਣਗੇ Toll Tax ਦੇ ਨਿਯਮ

ਵਿੱਤੀ ਸਾਲ 2019-20 ’ਚ ਗੋਲਡ ਈ. ਟੀ. ਐੱਫ. ਵਿਚ 1,614 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਸੀ। ਉਸ ਤੋਂ ਪਹਿਲਾਂ ਲਗਾਤਾਰ ਕਈ ਸਾਲਾਂ ਤੱਕ ਗੋਲਡ ਈ. ਟੀ. ਐੱਫ. ਤੋਂ ਨਿਕਾਸੀ ਦਾ ਸਿਲਸਿਲਾ ਜਾਰੀ ਰਿਹਾ ਸੀ। ਵਿੱਤੀ ਸਾਲ 2018-19 ’ਚ 412 ਕਰੋੜ ਰੁਪਏ, 2017-18 ’ਚ 835 ਕਰੋੜ ਅਤੇ 2016-17 ’ਚ 775 ਕਰੋੜ ਰੁਪਏ ਦੀ ਨਿਕਾਸੀ ਗੋਲਡ ਈ. ਟੀ. ਐੱਫ. ਤੋਂ ਹੋਈ ਸੀ। ਹਾਲਾਂਕਿ ਪਿਛਲੇ 3 ਸਾਲਾਂ ’ਚ ਗੋਲਡ ਈ. ਟੀ. ਐੱਫ. ਵਿਚ ਨਿਵੇਸ਼ ਵਧਿਆ ਹੈ ਪਰ 31 ਮਾਰਚ 2023 ਨੂੰ ਸਮਾਪਤ ਵਿੱਤੀ ਸਾਲ ’ਚ ਪ੍ਰਚੂਨ ਨਿਵੇਸ਼ਕਾਂ ਨੇ ਇਸ ਦੀ ਥਾਂ ਸ਼ੇਅਰ ਬਾਜ਼ਾਰਾਂ ’ਚ ਪੈਸੇ ਲਾਉਣ ਨੂੰ ਵਧੇਰੇ ਪਸੰਦ ਕੀਤਾ।

ਮਾਰਨਿੰਗ ਸਟਾਰ ਇੰਡੀਆ ਦੀ ਸੀਨੀਅਰ ਵਿਸ਼ਲੇਸ਼ਕ ਅਤੇ ਖੋਜ ਪ੍ਰਬੰਧਕ ਕਵਿਤਾ ਕ੍ਰਿਸ਼ਨਨ ਨੇ ਕਿਹਾ ਕਿ ਇਕਵਿਟੀ ਨੂੰ ਵਧੇਰੇ ਪਸੰਦ ਕਰਨ ਅਤੇ ਘਰੇਲੂ ਨਿਵੇਸ਼ਕਾਂ ਦੀ ਜੋਖਮ ਲੈਣ ਦੀ ਧਾਰਣਾ ਮਜ਼ਬੂਤ ਹੋਣ ਨਾਲ ਗੋਲਡ ਈ. ਟੀ. ਐੱਫ. ’ਚ ਨਿਵੇਸ਼ ਘਟਿਆ ਹੈ। ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਦਾ ਵੀ ਅਸਰ ਪਿਆ ਹੈ।

ਇਹ ਵੀ ਪੜ੍ਹੋ : Coca-Cola ਪਹਿਲੀ ਵਾਰ ਕਰੇਗੀ ਭਾਰਤ ਦੇ ਸਟਾਰਟਅੱਪ 'ਚ ਨਿਵੇਸ਼ , Swiggy-Zomato

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News