ਨਿਵੇਸ਼ਕਾਂ ਅਤੇ ਕਾਰੋਬਾਰਾਂ ਲਈ ਨੈਸ਼ਨਲ ਸਿੰਗਲ ਵਿੰਡੋ ਸਿਸਟਮ ਦੀ ਸ਼ੁਰੂਆਤ

09/23/2021 11:20:44 AM

ਨਵੀਂ ਦਿੱਲੀ (ਯੂ. ਐੱਨ. ਆਈ.) – ਕੇਂਦਰੀ ਵਪਾਰ ਉਦਯੋਗ, ਟੈਕਸਟਾਈਲ ਖਪਤਕਾਰ ਮਾਮਲੇ ਅਤੇ ਜਨਤਕ ਵੰਡ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਨੈਸ਼ਨਲ ਸਿੰਗਲ ਵਿੰਡੋ ਸਿਸਟਮ (ਐੱਨ. ਐੱਸ. ਡਬਲਯੂ. ਐੱਸ.) ਦੀ ਸ਼ੁਰੂਆਤ ਭਾਰਤ ਨੂੰ ਆਤਮ ਨਿਰਭਰ ਬਣਾਉਣ ਦੀ ਦਿਸ਼ਾ ’ਚ ਇਕ ਅਹਿਮ ਪ੍ਰਾਪਤੀ ਹੈ। ਸ਼੍ਰੀ ਗੋਇਲ ਨੇ ਇਸ ਦਾ ਸ਼ੁੱਭ ਆਰੰਭ ਕਰਦੇ ਹੋਏ ਕਿਹਾ ਕਿ ਐੱਨ. ਐੱਸ. ਡਬਲਯੂ. ਐੱਸ. ਮਨਜ਼ੂਰੀਆਂ ਅਤੇ ਰਜਿਸਟ੍ਰੇਸ਼ਨਸ ਲਈ ਸਰਕਾਰੀ ਦਫਤਰਾਂ ’ਚ ਦੌੜ ਲਗਾਉਣ ਦੀ ਵਿਰਾਸਤ ਤੋਂ ਆਜ਼ਾਦੀ ਦਿਵਾਉਣ ’ਚ ਸਹਿਯੋਗ ਕਰੇਗੀ।

ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ ਇਸ 75ਵੇਂ ਹਫਤੇ ’ਚ ਨਾ ਸਿਰਫ ਭਾਰਤ ਸਗੋਂ ਦੁਨੀਆ ਦੇ ਨਿਵੇਸ਼ਕਾਂ, ਵਪਾਰ ਮਾਲਕਾਂ (ਐੱਮ. ਐੱਸ. ਐੱਮ. ਈ.) ਨਾਲ ਆਜ਼ਾਦੀ ਦੀ ਅੰਮ੍ਰਿਤ ਨੂੰ ਸਾਂਝਾ ਕਰ ਸਕਦੇ ਹਨ। ਐੱਨ. ਐੱਸ. ਡਬਲਯੂ. ਐੱਸ. ਸਰਕਾਰੀ ਦਫਤਰਾਂ ’ਚ ਦੌੜ ਲਗਾਉਣ ਦੀ ਵਿਰਾਸਤ ਯਾਨੀ ‘ਇਜ਼ ਆਫ ਡੂਇੰਗ ਬਿਜ਼ਨੈੱਸ’,‘ਇਜ਼ ਆਫ ਲਿਵਿੰਗ’, ‘ਕਾਗਜ਼ੀ ਕਾਰਵਾਈ ਤੋਂ ਆਜ਼ਾਦੀ’ ਵਿੰਡੋ ਦੇ ਅੰਦਰ ਵੱਖ-ਵੱਖ ਵਿੰਡੋਜ਼ ਤੋਂ ਡੁਪਲੀਕੇਸ਼ਨ ਅਤੇ ਅਸਮਾਨਤਾ ਤੋਂ ਆਜ਼ਾਦੀ ਦਿਵਾਉਣ ’ਚ ਮਦਦ ਕਰੇਗੀ।

ਗੋਇਲ ਨੇ ਕਿਹਾ ਕਿ ਇਹ ਸਿੰਗਲ ਵਿੰਡੋ ਪੋਰਟਲ ਮਨਜ਼ੂਰੀਆਂ ਅਤੇ ਮਨਜ਼ੂਰੀਆਂ ਲਈ ਨਿਵੇਸ਼ਕਾਂ ਦੇ ਲਈ ਵਨ-ਸਟੌਪ ਸ਼ਾਪ ਬਣ ਜਾਏਗਾ। ਇਹ ਪੋਰਟਲ ਅੱਜ 18 ਕੇਂਦਰੀ ਵਿਭਾਗਾਂ ਅਤੇ 9 ਸੂਬਿਆਂ ’ਚ ਮਨਜ਼ੂਰੀ ਹੋਸਟ ਕਰਦਾ ਹੈ। ਹੋਰ 14 ਕੇਂਦਰੀ ਵਿਭਾਗਾਂ ਅਤੇ 5 ਸੂਬਿਆਂ ਨੂੰ ਦਸੰਬਰ 2021 ਤੱਕ ਇਸ ਪੋਰਟਲ ’ਚ ਜੋੜ ਲਿਆ ਜਾਵੇਗਾ।


Harinder Kaur

Content Editor

Related News