ਕੀਯਾ ਦਾ ਨਵਾਂ ਲੋਗੋ ਅਤੇ ਗਲੋਬਲ ਬ੍ਰਾਂਡ ਸਲੋਗਨ ਪੇਸ਼

Friday, Jan 08, 2021 - 09:15 AM (IST)

ਕੀਯਾ ਦਾ ਨਵਾਂ ਲੋਗੋ ਅਤੇ ਗਲੋਬਲ ਬ੍ਰਾਂਡ ਸਲੋਗਨ ਪੇਸ਼

ਨਵੀਂ ਦਿੱਲੀ (ਯੂ. ਐੱਨ. ਆਈ.) - ਕੀਯਾ ਨੇ ਆਪਣੇ ਨਵੇਂ ਕਾਰਪੋਰੇਟ ਲੋਗੋ ਅਤੇ ਗਲੋਬਲ ਬ੍ਰਾਂਡ ਸਲੋਗਨ ਦਾ ਖੁਲਾਸਾ ਕੀਤਾ ਹੈ, ਜੋ ਆਟੋਮੇਕਰ ਦੇ ਬੋਲਡ ਬਦਲਾਅ ਅਤੇ ਪੂਰੀ ਤਰ੍ਹਾਂ ਨਵੇਂ ਬ੍ਰਾਂਡ ਉਦੇਸ਼ ਨੂੰ ਸਾਫ ਕਰਦਾ ਹੈ। ਨਵਾਂ ਲੋਗੋ ਪੇਸ਼ ਕੀਤਾ ਜਾਣਾ ਕੀਯਾ ਦੀਆਂ ਉਨ੍ਹਾਂ ਉਮੀਦਾਂ ਤਰਜ਼ਮਾਨੀ ਕਰਦਾ ਹੈ, ਜੋ ਆਪਣੇ ਪੇਸ਼ੇ ਦੇ ਲੱਗਭੱਗ ਸਾਰੇ ਪਹਿਲੂਆਂ ਨੂੰ ਨਵਾਂ ਰੂਪ ਦੇ ਕੇ ਭਵਿੱਖ ਦੀ ਮੋਬਿਲਿਟੀ ਇੰਡਸਟਰੀ ’ਚ ਅਗਵਾਈ ਦੀ ਹਾਲਤ ਮਜ਼ਬੂਤ ਕਰਨ ਨਾਲ ਜੁਡ਼ੀਆਂ ਹਨ।

ਇਹ ਵੀ ਪਡ਼੍ਹੋ : ਕੋਰੋਨਾ ਦੀ ਮਾਰ : Honda Motorcycle ਨੇ ਸਵੈਇੱਛੁਕ ਰਿਟਾਇਰਮੈਂਟ ਸਕੀਮ ਦੀ ਕੀਤੀ ਪੇਸ਼ਕਸ਼

ਇਹ ਲੋਗੋ ਕੀਯਾ ਦੇ ਨਵੇਂ ਬ੍ਰਾਂਡ ਉਦੇਸ਼ ਅਤੇ ਉਨ੍ਹਾਂ ਮੁੱਲਾਂ ਦਾ ਪ੍ਰਤੀਕ ਹੈ, ਜੋ ਫਿਊਚਰ ਪ੍ਰੋਡਕਟਸ ਅਤੇ ਸਰਵਿਸਿਜ਼ ਜ਼ਰੀਏ ਇਹ ਗਾਹਕਾਂ ਨੂੰ ਉਪਲੱਬਧ ਕਰਵਾਉਣ ਦਾ ਵਚਨ ਕਰਦੀ ਹੈ। ਨਾਲ ਹੀ ਇਹ ਉਨ੍ਹਾਂ ਅਨੁਭਵਾਂ ਦਾ ਵੀ ਪ੍ਰਤੀਕ ਹੈ, ਜਿਨ੍ਹਾਂ ਨੂੰ ਇਹ ਉਤਪਾਦ ਅਤੇ ਸੇਵਾਵਾਂ ਸੰਭਵ ਬਣਾਉਂਦੀਆਂ ਹਨ। ਕੀਯਾ ਨੇ ਹੱਥ ਨਾਲ ਕੀਤੇ ਗਏ ਸਿਗਨੇਚਰ ਦੀ ਤਰ੍ਹਾਂ ਲੱਗਣ ਵਾਲਾ ਨਵਾਂ ਲੋਗੋ ਵਿਕਸਿਤ ਕਰ ਕੇ ਆਪਣਾ ਬ੍ਰਾਂਡ ਵਚਨ ਪੂਰਾ ਕੀਤਾ ਹੈ।

ਨਵੇਂ ਲੋਗੋ ਦਾ ਉਦਘਾਟਨ ਕੋਰੀਆ ਦੇ ਇੰਚਯੋਨ ਦੇ ਆਸਮਾਨ ’ਚ ਰਿਕਾਰਡ-ਤੋਡ਼ ਚਮਕਦਾਰ ਡਿਸਪਲੇਅ ਦੌਰਾਨ ਕੀਤਾ ਗਿਆ। ਇਸ ਪ੍ਰੋਗਰਾਮ ’ਚ 303 ਪਾਈਰੋਡ੍ਰੋਂਸ ਨੇ ਇਕ ਲੜੀਬੱਧ ਤਾਲਮੇਲ ਵਾਲੇ ਕਲਾਤਮਕ ਡਿਸਪਲੇਅ ’ਚ ਸੈਂਕੜੇ ਆਤਿਸ਼ਬਾਜ਼ੀਆਂ ਪੇਸ਼ ਕਰਦੇ ਹੋਏ ਕੀਯਾ ਦੀ ਨਵੀਂ ਸ਼ੁਰੂਆਤ ਨੂੰ ਚੰਗਿਆੜੀ ਦਿੱਤੀ ਅਤੇ ਉਸ ਦਾ ਜਸ਼ਨ ਮਨਾਇਆ। ਇਸ ਪ੍ਰਦਰਸ਼ਨ ਨੇ ‘ਇਕੱਠੇ ਸਭ ਤੋਂ ਜ਼ਿਆਦਾ ਸਭ ਤੋਂ ਮਨੁੱਖ ਰਹਿਤ ਹਵਾਈ ਵਾਹਨਾਂ (ਯੂ. ਏ. ਵੀ.) ਵੱਲੋਂ ਆਤਿਸ਼ਬਾਜ਼ੀ ਲਾਂਚ ਕਰਨ’ ਦਾ ਇਕ ਨਵਾਂ ਗਿਨੀਜ਼ ਵਰਲਡ ਰਿਕਾਰਡ ਬਣਾਇਆ। ਇਹ ਹੈਰਾਨ ਕਰਨ ਵਾਲਾ ਡਿਸਪਲੇਅ ਕੀਤਾ ਗਲੋਬਲ ਯੂਟਿਊਬ ਚੈਨਲ ’ਤੇ ਵੇਖਿਆ ਜਾ ਸਕਦਾ ਹੈ।

ਇਹ ਵੀ ਪਡ਼੍ਹੋ : ਪੋਲਟਰੀ ਫਾਰਮ ਉਦਯੋਗ ’ਤੇ ਇਕ ਹੋਰ ਸੰਕਟ, ਕੋਰੋਨਾ ਆਫ਼ਤ ਤੋਂ ਬਾਅਦ ਬਰਡ ਫਲੂ ਦੀ ਪਈ ਮਾਰ

ਨੋਟ - ਇਸ ਖਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Harinder Kaur

Content Editor

Related News