ਹੁਣ ਜਲਦ ਉਡਾਣ ਦੌਰਾਨ ਮਿਲਣਗੀਆਂ ਇੰਟਰਨੈੱਟ ਸੇਵਾਵਾਂ

12/28/2019 2:12:24 AM

ਨਵੀਂ ਦਿੱਲੀ,(ਭਾਸ਼ਾ)-ਹਵਾਬਾਜ਼ੀ ਕੰਪਨੀ ਵਿਸਤਾਰਾ ਨੇ ਉਡਾਣ ਦੌਰਾਨ ਇੰਟਰਨੈੱਟ ਸੇਵਾਵਾਂ ਦੇਣ ਲਈ ਟਾਟਾ ਸਮੂਹ ਦੀ ਕੰਪਨੀ ਨੇਲਕੋ ਨਾਲ ਕਰਾਰ ਕੀਤਾ ਹੈ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਵਿਸਤਾਰਾ ਜਲਦ ਹੀ ਇਨ੍ਹਾਂ ਸੇਵਾਵਾਂ ਦੀ ਸ਼ੁਰੂਆਤ ਕਰ ਸਕਦੀ ਹੈ।

ਵਿਸਤਾਰਾ ਦੇ ਸੰਚਾਲਨ ਨੂੰ ਕਰੀਬ 5 ਸਾਲ ਹੋ ਚੁੱਕੇ ਹਨ। ਇਹ ਟਾਟਾ ਸਮੂਹ ਅਤੇ ਸਿੰਗਾਪੁਰ ਏਅਰਲਾਈਨਜ਼ ਦਾ ਸਾਂਝਾ ਉਦਮ ਹੈ। ਦੂਰਸੰਚਾਰ ਸਕੱਤਰ ਅੰਸ਼ੂ ਪ੍ਰਕਾਸ਼ ਨੇ ਦੱਸਿਆ ਕਿ ਇਸ ਦੇ ਲਈ ਸਪੈਕਟ੍ਰਮ ਦੀ ਅਲਾਟਮੈਂਟ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ,‘‘ਵਿਸਤਾਰਾ ਨੇ ਨੇਲਕੋ ਨਾਲ ਕਰਾਰ ਕੀਤਾ ਹੈ ਅਤੇ ਉਨ੍ਹਾਂ ਨੇ ਇਸਰੋ ਤੋਂ ਟਰਾਂਸਪੋਂਡਰ ਸਪੇਸ ਲਿਆ ਹੈ। ਉਹ ਸਾਡੇ ਕੋਲ ਸਪੈਕਟ੍ਰਮ ਅਲਾਟਮੈਂਟ ਲਈ ਆਏ ਅਤੇ ਅਸੀਂ ਉਨ੍ਹਾਂ ਨੂੰ ਦੇ ਦਿੱਤਾ। ਉਹ ਜਲਦ ਹੀ ਇਨ੍ਹਾਂ ਸੇਵਾਵਾਂ ਦੀ ਸ਼ੁਰੂਆਤ ਕਰਨਗੇ।’’ ਵਿਸਤਾਰਾ ਦੇ ਇਕ ਬੁਲਾਰੇ ਨੇ ਇਸ ਬਾਰੇ ਪੁੱਛੇ ਜਾਣ ’ਤੇ ਕਿਹਾ,‘‘ਅਸੀਂ ਅਜੇ ਇਸ ਨੂੰ ਅੰਤਿਮ ਰੂਪ ਨਹੀਂ ਦਿੱਤਾ ਹੈ।’’ ਨੇਲਕੋ ਨੇ ਇਸ ਬਾਰੇ ਭੇਜੀ ਗਈ ਇਕ ਈ-ਮੇਲ ਦਾ ਅਜੇ ਤੱਕ ਜਵਾਬ ਨਹੀਂ ਦਿੱਤਾ ਹੈ।


Karan Kumar

Content Editor

Related News