ਸਰਕਾਰ ਨੇ ਇਸ ਤਾਰੀਖ਼ ਤੱਕ ਵਧਾਈ ਕੌਮਾਂਤਰੀ ਉਡਾਣਾਂ ''ਤੇ ਲਾਈ ਪਾਬੰਦੀ

12/30/2020 11:12:33 PM

ਨਵੀਂ ਦਿੱਲੀ— ਸਰਕਾਰ ਵੱਲੋਂ ਜਾਰੀ ਹੁਕਮਾਂ ਤਹਿਤ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਨੇ ਬੁੱਧਵਾਰ ਨੂੰ ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਵਿਚਕਾਰ ਕੌਮਾਂਤਰੀ ਯਾਤਰੀ ਉਡਾਣਾਂ 'ਤੇ ਲਾਈ ਰੋਕ 31 ਜਨਵਰੀ 2021 ਤੱਕ ਲਈ ਵਧਾ ਦਿੱਤੀ ਹੈ, ਜੋ 31 ਦਸੰਬਰ ਨੂੰ ਸਮਾਪਤ ਹੋਣ ਵਾਲੀ ਸੀ।

ਡੀ. ਜੀ. ਸੀ. ਏ. ਨੇ ਕਿਹਾ ਕਿ ਇਹ ਬੰਦਸ਼ ਕਾਰਗੋ ਅਤੇ ਵਿਸ਼ੇਸ਼ ਤੌਰ 'ਤੇ ਉਸ ਵੱਲੋਂ ਮਨਜ਼ੂਰ ਉਡਾਣਾਂ 'ਤੇ ਲਾਗੂ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਕੋਰੋਨਾ ਦੇ ਨਵੇਂ ਸਟ੍ਰੇਨ ਕਾਰਨ ਬ੍ਰਿਟੇਨ-ਭਾਰਤ ਵਿਚਕਾਰ 7 ਜਨਵਰੀ ਤੱਕ ਸਾਰੀਆਂ ਯਾਤਰੀ ਉਡਾਣਾਂ 'ਤੇ ਰੋਕ ਲਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ- 2020 : ਸੋਨੇ ਨੇ ਦਿੱਤਾ ਸ਼ਾਨਦਾਰ ਰਿਟਰਨ, '21 'ਚ ਵੀ ਚਮਕ ਰਹੇਗੀ ਬਰਕਰਾਰ

ਗੌਰਤਲਬ ਹੈ ਕਿ ਭਾਰਤ 'ਚ ਨਿਰਧਾਰਤ ਕੌਮਾਂਤਰੀ ਉਡਾਣਾਂ 'ਤੇ ਪਾਬੰਦੀ 25 ਮਾਰਚ ਤੋਂ ਲਾਗੂ ਕੀਤੀ ਗਈ ਸੀ, ਜੋ ਕਈ ਵਾਰ ਅੱਗੇ ਵਧਾਈ ਜਾ ਚੁੱਕੀ ਹੈ।

ਇਹ ਵੀ ਪੜ੍ਹੋ- UK 'ਚ Oxford ਟੀਕੇ ਨੂੰ ਹਰੀ ਝੰਡੀ, ਭਾਰਤ ਵੀ ਦੇ ਸਕਦੈ ਜਲਦ ਮਨਜ਼ੂਰੀ
ਹਾਲਾਂਕਿ, ਵੰਦੇ ਭਾਰਤ ਮਿਸ਼ਨ ਅਤੇ ਵਿਸ਼ੇਸ਼ ਦੋ-ਪੱਖੀ ਸਮਝੌਤੇ ਤਹਿਤ ਉਡਾਣਾਂ ਚੱਲ ਰਹੀਆਂ ਹਨ। ਹੁਣ ਤੱਕ ਇਕ ਦਰਜਨ ਤੋਂ ਵੱਧ ਦੇਸ਼ਾਂ ਨਾਲ ਏਅਰ ਬੱਬਲ ਕਰਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ 'ਚ ਅਮਰੀਕਾ, ਬ੍ਰਿਟੇਨ, ਫਰਾਂਸ, ਬੰਗਲਾਦੇਸ਼, ਜਰਮਨੀ, ਮਾਲਦੀਵ, ਇਥੋਪੀਆ, ਓਮਾਨ, ਨੀਦਰਲੈਂਡ, ਕਤਰ ਸਮੇਤ ਹੋਰ ਕਈ ਦੇਸ਼ ਸ਼ਾਮਲ ਹਨ। ਇਸ ਦੋ-ਪੱਖੀ ਸਮਝੌਤੇ (ਏਅਰ ਬੱਬਲ) ਤਹਿਤ ਐੱਨ. ਆਰ. ਆਈ. ਅਤੇ ਵਿਦਿਆਰਥੀ ਜਿਨ੍ਹਾਂ ਕੋਲ ਲੰਮੇ ਸਮੇਂ ਦਾ ਵੀਜ਼ਾ ਹੈ, ਨੂੰ ਯਾਤਰਾ ਦੀ ਮਨਜ਼ੂਰੀ ਹੈ। ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਦੀ ਵਜ੍ਹਾ ਨਾਲ ਸਿਰਫ ਜ਼ਰੂਰੀ ਯਾਤਰਾ ਨੂੰ ਹੀ ਸਭ ਮੁਲਕਾਂ ਵੱਲੋਂ ਮਨਜ਼ੂਰੀ ਦਿੱਤੀ ਜਾ ਰਹੀ ਹੈ, ਜਿਸ ਕਾਰਨ ਉਡਾਣਾਂ ਸੀਮਤ ਹਨ।

►ਕੋਰੋਨਾ ਕਾਰਨ ਕੌਮਾਂਤਰੀ ਉਡਾਣਾਂ 'ਤੇ ਵਧਾਈ ਗਈ ਪਾਬੰਦੀ 'ਤੇ ਕੀ ਹੈ ਤੁਹਾਡੀ ਰਾਇ? ਕੁਮੈਂਟ ਬਾਕਸ ਵਿਚ ਦੱਸੋ


Sanjeev

Content Editor

Related News