ਬੀਮਾ ਕੰਪਨੀ ਬਜ਼ੁਰਗ ਨੂੰ ਮੋੜੇਗੀ 47,500 ਰੁਪਏ, ਜਾਣੋ ਕੀ ਹੈ ਮਾਮਲਾ
Friday, Dec 15, 2023 - 12:47 PM (IST)
ਅਹਿਮਦਾਬਾਦ (ਇੰਟ.) – ਬੀਮਾ ਕੰਪਨੀ ਵਲੋਂ ਫਿਜ਼ੀਓਥੈਰੇਪੀ ਦੇ ਬਿੱਲ ਨੂੰ ਰੱਦ ਕਰਨ ਦੇ ਇਕ ਮਾਮਲੇ ਵਿਚ ਖਪਤਕਾਰ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਇਕ ਬਜ਼ੁਰਗ ਨੂੰ 47,500 ਰੁਪਏ 9 ਫੀਸਦੀ ਵਿਆਜ ਨਾਲ ਮੋੜਨ ਦਾ ਹੁਕਮ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਸਮੇਤ ਦੇਸ਼ ਦੇ 12 ਸੂਬਿਆਂ 'ਤੇ ਕਰਜ਼ੇ ਦਾ ਭਾਰੀ ਬੋਝ, RBI ਨੇ ਦਿੱਤੀ ਇਹ ਚਿਤਾਵਨੀ
ਇਹ ਹੈ ਪੂਰਾ ਮਾਮਲਾ
ਨਵਸਾਰੀ ਦੇ ਰਹਿਣ ਵਾਲੇ ਦਿਨਯਾਰ ਗਜ਼ਦਾਰ (66) ਨੇ ਦੱਸਿਆ ਕਿ ਉਸ ਨੇ 3 ਲੱਖ ਰੁਪਏ ਦੀ ਸਿਹਤ ਬੀਮਾ ਪਾਲਿਸੀ ਲਈ ਸੀ। ਇਹ ਪਾਲਿਸੀ 1 ਨਵੰਬਰ 2019 ਤੋਂ ਲਾਗੂ ਸੀ। ਜਨਵਰੀ 2020 ਵਿਚ ਮੁੰਬਈ ਦੇ ਲੀਲਾਵਤੀ ਹਸਪਤਾਲ ਦੇ ਇਕ ਡਾਕਟਰ ਨੇ ਉਨ੍ਹਾਂ ਨੂੰ ਪਾਰਕਿੰਸਨਸ ਦੀ ਸਮੱਸਿਆ ਦੇ ਇਲਾਜ ਲਈ 2 ਦਿਨ ਹਸਪਤਾਲ ’ਚ ਦਾਖਲ ਕੀਤਾ ਸੀ। ਇਸ ਤੋਂ ਬਾਅਦ ਦਿਨਯਾਰ ਗਜ਼ਦਾਰ ਨੇ ਡਾਕਟਰ ਦੀ ਸਲਾਹ ਮੁਤਾਬਕ 29 ਫਰਵਰੀ 2020 ਤੋਂ 10 ਮਹੀਨਿਆਂ ਤੱਕ ਫਿਜ਼ੀਓਥੈਰੇਪੀ ਕਰਵਾਈ।
ਇਸ ਤੋਂ ਬਾਅਦ ਉਨ੍ਹਾਂ ਨੇ 47,500 ਰੁਪਏ ਦੇ ਬਿੱਲ ਦਾ ਭੁਗਤਾਨ ਵੀ ਕੀਤਾ ਸੀ ਪਰ ਬੀਮਾ ਕੰਪਨੀ ਨੇ ਉਨ੍ਹ੍ਹਾਂ ਦੇ ਬਿੱਲ ਦਾ ਭੁਗਤਾਨ ਕਰਨ ਤੋਂ ਨਾਂਹ ਕਰ ਦਿੱਤੀ।
ਕੰਪਨੀ ਨੇ ਇਹ ਕਹਿੰਦੇ ਹੋਏ ਬਿੱਲ ਨੂੰ ਖਾਰਜ ਕਰ ਦਿੱਤਾ ਕਿ ਫਿਜ਼ੀਓਥੈਰੇਪੀ ਇਕ ਆਊਟਡੋਰ ਇਲਾਜ ਹੈ।
ਇਸ ਲਈ ਹਸਪਤਾਲ ਵਿਚ ਦਾਖਲ ਹੋਣ ਦੀ ਲੋੜ ਨਹੀਂ ਹੁੰਦੀ ਹੈ, ਇਸ ਲਈ ਇਸ ਬਿੱਲ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ। ਮਰੀਜ਼ ਨੇ ਇਸ ਮੁੱਦੇ ’ਤੇ ਖਪਤਕਾਰ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ।
ਇਹ ਵੀ ਪੜ੍ਹੋ : Mercedes-Benz ਦੀਆਂ ਕਾਰਾਂ 1 ਜਨਵਰੀ ਤੋਂ ਹੋ ਜਾਣਗੀਆਂ ਮਹਿੰਗੀਆਂ, ਜਾਣੋ ਕਿਹੜੇ ਮਾਡਲਾਂ ਦੀ ਵਧੇਗੀ ਕੀਮਤ
ਕਮਿਸ਼ਨ ਨੇ ਫੈਸਲੇ ’ਚ ਕੀ ਕਿਹਾ
ਕੰਜ਼ਿਊਮਰ ਕੋਰਟ ਵਿਚ ਬੀਮਾ ਕੰਪਨੀ ਨੇ ਤਰਕ ਦਿੱਤਾ ਕਿ ਬੀਮਾਧਾਰਕ ਨੇ ਤੀਜੇ ਪੱਖ ਪ੍ਰਸ਼ਾਸਨ ਵਲੋਂ ਮੰਗੇ ਗਏ ਦਸਤਾਵੇਜ਼ ਜਮ੍ਹਾ ਨਹੀਂ ਕੀਤੇ ਹਨ। ਦੂਜੇ ਪਾਸੇ ਬੀਮਾਧਾਰਕ ਦਿਨਯਾਰ ਗਜ਼ਦਾਰ ਨੇ ਤਰਕ ਦਿੱਤਾ ਕਿ ਡਾਕਟਰ ਦੀ ਸਲਾਹ ਕਾਰਨ ਉਨ੍ਹਾਂ ਨੂੰ ਫਿਜ਼ੀਓਥੈਰੇਪੀ ਕਰਵਾਉਣੀ ਪਈ ਅਤੇ ਉਨ੍ਹਾਂ ਨੇ ਸਾਰੇ ਬਿੱਲ ਜਮ੍ਹਾ ਕਰ ਦਿੱਤੇ ਹਨ।
ਦੋਹਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਕਮਿਸ਼ਨ ਨੇ ਕਿਹਾ ਕਿ ਫਿਜ਼ੀਓਥੈਰੇਪੀ ਲਾਜ਼ਮੀ ਹੈ ਅਤੇ ਇਨਡੋਰ ਮਰੀਜ਼ ਦੇ ਤੌਰ ’ਤੇ ਅਜਿਹਾ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਬੀਮਾ ਕੰਪਨੀ ਇਹ ਵੀ ਸਾਬਤ ਨਹੀਂ ਕਰ ਸਕੀ ਕਿ ਮਰੀਜ਼ ਨੂੰ ਫਿਜ਼ੀਓਥੈਰੇਪੀ ਦੀ ਲੋੜ ਨਹੀਂ ਸੀ। ਡਾਕਟਰ ਵਲੋਂ ਮਰੀਜ਼ ਨੂੰ ਦਿੱਤੀ ਗਈ ਸਲਾਹ ਨੂੰ ਬੀਮਾ ਕੰਪਨੀ ਗਲਤ ਨਹੀਂ ਠਹਿਰਾ ਸਕਦੀ।
ਅਦਾਲਤ ਨੇ ਕਿਹਾ ਕਿ ਇਸ ਲਈ ਬੀਮਾ ਕੰਪਨੀ ਨੂੰ ਮਰੀਜ਼ ਨੂੰ 47,500 ਰੁਪਏ 9 ਫੀਸਦੀ ਵਿਆਜ ਸਮੇਤ ਦੇਣੇ ਹੋਣਗੇ। ਇਸ ਦੇ ਨਾਲ ਕੋਰਟ ਨੇ ਕਿਹਾ ਕਿ 5000 ਰੁਪਏ ਪ੍ਰੇਸ਼ਾਨ ਕਰਨ ਲਈ ਅਦਾ ਕਰਨੇ ਪੈਣਗੇ।
ਇਹ ਵੀ ਪੜ੍ਹੋ : ਨਿਵੇਸ਼ ਕਰਨ ਦੀ ਬਣਾ ਰਹੇ ਹੋ ਯੋਜਨਾ ਤਾਂ ਪੈਸਾ ਰੱਖੋ ਤਿਆਰ, ਇਸ ਹਫਤੇ ਖੁੱਲ੍ਹਣਗੇ 6 ਨਵੇਂ IPO
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8