ਰੀਅਲ ਅਸਟੇਟ ’ਚ ਸੰਸਥਾਗਤ ਨਿਵੇਸ਼ 27 ਫੀਸਦੀ ਘਟਿਆ

Thursday, Jul 21, 2022 - 11:51 PM (IST)

ਰੀਅਲ ਅਸਟੇਟ ’ਚ ਸੰਸਥਾਗਤ ਨਿਵੇਸ਼ 27 ਫੀਸਦੀ ਘਟਿਆ

ਨਵੀਂ ਦਿੱਲੀ (ਭਾਸ਼ਾ)–ਭਾਰਤੀ ਰੀਅਲ ਅਸਟੇਟ ਖੇਤਰ ’ਚ ਸੰਸਥਾਗਤ ਨਿਵੇਸ਼ ਚਾਲੂ ਵਿੱਤੀ ਸਾਲ ਦੀ ਦੂਜੀ (ਅਪ੍ਰੈਲ-ਜੂਨ) ਤਿਮਾਹੀ ’ਚ 27 ਫੀਸਦੀ ਘਟ ਕੇ 96.6 ਕਰੋੜ ਡਾਲਰ ’ਤੇ ਆ ਗਿਆ। ਜੇ. ਐੱਲ. ਐੱਲ. ਇੰਡੀਆ ਦੀ ਰਿਪੋਰਟ ਮੁਤਾਬਕ ਗਲੋਬਲ ਆਰਥਿਕ ਅਤੇ ਭੂ-ਸਿਆਸੀ ਸੰਕਟ ਕਾਰਨ ਰੀਅਲ ਅਸਟੇਟ ਖੇਤਰ ’ਚ ਸੰਸਥਾਗਤ ਨਿਵੇਸ਼ ਘਟਿਆ ਹੈ। ਇਸ ਤੋਂ ਪਿਛਲੇ ਸਾਲ ਦੀ ਇਸੇ ਮਿਆਦ ’ਚ ਘਰੇਲੂ ਰੀਅਲ ਅਸਟੇਟ ਖੇਤਰ ’ਚ 132.9 ਕਰੋੜ ਡਾਲਰ ਦਾ ਸੰਸਥਾਗਤ ਨਿਵੇਸ਼ ਆਇਆ ਸੀ।

ਇਹ ਵੀ ਪੜ੍ਹੋ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਹੋਏ ਕੋਰੋਨਾ ਇਨਫੈਕਟਿਡ

ਅੰਕੜਿਆਂ ਮੁਤਾਬਕ ਰੀਅਲ ਅਸਟੇਟ ਦੀ ਦਫਤਰੀ ਸ਼੍ਰੇਣੀ ’ਚ ਸੰਸਥਾਗਤ ਨਿਵੇਸ਼ ਅਪ੍ਰੈਲ-ਜੂਨ, 2022 ਦੌਰਾਨ ਵਧ ਕੇ 65.2 ਕਰੋੜ ਡਾਲਰ ’ਤੇ ਪਹੁੰਚ ਗਿਆ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ 23.1 ਕਰੋੜ ਡਾਲਰ ਸੀ। ਉੱਥੇ ਹੀ ਇਕਾਈ ਪੱਧਰ ਅਤੇ ਬਦਲ ਜਾਇਦਾਦ (ਡਾਟਾ ਸੈਂਟਰ) ਵਿਚ 2022 ਦੀ ਦੂਜੀ ਤਿਮਾਹੀ ’ਚ ਸੰਸਥਾਗਤ ਨਿਵੇਸ਼ ਕ੍ਰਮਵਾਰ : 11 ਕਰੋੜ ਡਾਲਰ ਅਤੇ 6.4 ਕਰੋੜ ਡਾਲਰ ਰਿਹਾ। ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ’ਚ ਇਹ ਜ਼ੀਰੋ ਸੀ।

ਇਹ ਵੀ ਪੜ੍ਹੋ : ਸੁਨਕ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਮੁਹਿੰਮ 'ਚ 'ਦਿਨ-ਰਾਤ' ਕੰਮ ਕਰਨ ਦਾ ਲਿਆ ਸੰਕਲਪ

ਦੂਜੇ ਪਾਸੇ ਰਿਹਾਇਸ਼ੀ ਸ਼੍ਰੇਣੀ ’ਚ ਸੰਸਥਾਗਤ ਨਿਵੇਸ਼ ਅਪ੍ਰੈਲ-ਜੂਨ ਦੀ ਮਿਆਦ ਦੌਰਾਨ ਘਟ ਕੇ 6 ਕਰੋੜ ਡਾਲਰ ’ਤੇ ਆ ਗਿਆ, ਜੋ ਪਿਛਲੇ ਸਾਲ ਦੀ ਇਸੇ ਤਿਮਾਹੀ ’ਚ 7.8 ਕਰੋੜ ਡਾਲਰ ਸੀ। ਇਸ ਤੋਂ ਇਲਾਵਾ ਪ੍ਰਚੂਨ ਰੀਅਲ ਅਸਟੇਟ ’ਚ ਸਮੀਖਿਆ ਅਧੀਨ ਤਿਮਾਹੀ ਦੌਰਾਨ ਸੰਸਥਾਗਤ ਨਿਵੇਸ਼ ਘਟ ਕੇ 5.1 ਕਰੋੜ ਡਾਲਰ ਰਹਿ ਗਿਆ ਜੋ ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ’ਚ 27.8 ਕਰੋੜ ਡਾਲਰ ਸੀ।

ਇਹ ਵੀ ਪੜ੍ਹੋ : ਬਾਬਾ ਮਾਈ ਦਾਸ ਭਵਨ 'ਚ ਸਥਾਪਿਤ ਹੋਵੇਗਾ ਕੋਰੋਨਾ ਟੈਸਟਿੰਗ ਤੇ ਵੈਕਸੀਨੇਸ਼ਨ ਕੇਂਦਰ : DC

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News