MRP ਤੋਂ ਜ਼ਿਆਦਾ ਵਸੂਲਣ ਵਾਲਿਆਂ ''ਤੇ ਸ਼ਖਤੀ, ਲੱਗੇਗਾ 5 ਲੱਖ ਜੁਰਮਾਨਾ, 2 ਸਾਲ ਦੀ ਸਜ਼ਾ
Tuesday, Mar 27, 2018 - 12:20 PM (IST)
ਨਵੀਂ ਦਿੱਲੀ—ਵੱਧ ਤੋਂ ਵੱਧ ਖੁਦਰਾ ਮੁੱਲ (ਐੱਮ.ਆਰ.ਪੀ.) ਤੋਂ ਜ਼ਿਆਦਾ 'ਤੇ ਸਾਮਾਨ ਵੇਚਣ ਵਾਲਿਆਂ 'ਤੇ ਸਰਕਾਰ ਹੋਰ ਸਖਤੀ ਕਰਨ ਦੀ ਤਿਆਰੀ 'ਚ ਹੈ। ਵਧਦੀਆਂ ਸ਼ਿਕਾਇਤਾਂ ਨੂੰ ਲੈ ਕੇ ਹਾਲ 'ਚ ਇਕ ਮੀਟਿੰਗ ਹੋਈ ਸੀ। ਇਸ 'ਚ ਅਜਿਹਾ ਕਰਨ ਵਾਲਿਆਂ 'ਤੇ ਹੋਰ ਜ਼ਿਆਦਾ ਜ਼ੁਰਮਾਨਾ ਲਗਾਉਣ ਅਤੇ ਸਜ਼ਾ ਦਾ ਸਮਾਂ ਵਧਾਉਣ 'ਤੇ ਵਿਚਾਰ ਕੀਤਾ ਗਿਆ ਹੈ। ਜੇਕਰ ਉਪਭੋਗਤਾ ਮੰਤਰਾਲੇ ਨੇ ਪ੍ਰਸਤਾਵ ਸਵੀਕਾਰ ਕਰ ਲਿਆ ਤਾਂ ਐੱਮ.ਆਰ.ਪੀ. ਤੋਂ ਜ਼ਿਆਦਾ 'ਤੇ ਸਾਮਾਨ ਵੇਚਣ ਵਾਲਿਆਂ ਨੂੰ ਪੰਜ ਲੱਖ ਰੁਪਏ ਜ਼ੁਰਮਾਨਾ ਦੇਣਾ ਹੋਵੇਗਾ ਅਤੇ ਉਨ੍ਹਾਂ ਦੋ ਸਾਲ ਤੱਕ ਦੀ ਜੇਲ ਵੀ ਹੋ ਸਕਦੀ ਹੈ।
ਖਬਰਾਂ ਦੇ ਮੁਤਾਬਕ, ਉਪਭੋਗਤਾ ਮੰਤਰਾਲੇ ਦੇ ਪਾਸ ਹਰ ਰਾਜ ਤੋਂ ਦੁਕਾਨਦਾਰਾਂ ਦੇ ਖਿਲਾਫ ਅਜਿਹੀਆਂ ਸ਼ਿਕਾਇਤਾਂ ਆਉਂਦੀ ਹੈ। ਇਕ ਅਧਿਕਾਰੀ ਦੇ ਮੁਤਾਬਿਕ, 1 ਜੁਲਾਈ 2017 ਤੋਂ 22 ਮਾਰਚ 2018 ਤੱਕ 636 ਤੋਂ ਜ਼ਿਆਦਾ ਸ਼ਿਕਾਇਤਾਂ ਮਿਲ ਚੁਕੀਆ ਸੀ। ਅਜਿਹੇ 'ਚ ਮੰਤਰਾਲੇ ਨੇ ਨਿਯਮਾਂ 'ਚ ਹੋਰ ਸਖਤੀ ਕਰਨ ਦਾ ਵਿਚਾਰ ਕੀਤਾ ਹੈ। ਤਿਆਰ ਪ੍ਰਸਤਾਵ ਨੂੰ ਪਾਸ ਕਰਨ ਦੇ ਲਈ ਲੀਗਲ ਮੈਟ੍ਰਰੋਲੌਜੀ ਐਕਟ ਦੀ ਧਾਰਾ 36 'ਚ ਸੰਸ਼ੋਧਨ ਕਰਨਾ ਹੋਵੇਗਾ।
-ਪਹਿਲਾਂ ਤੋਂ ਲਾਗੂ ਹੈ ਜੁਰਮਾਨਾ ਅਤੇ ਸਜ਼ਾ
ਐੱਮ.ਆਰ.ਪੀ. ਤੋਂ ਜ਼ਿਆਦਾ 'ਤੇ ਸਾਮਾਨ ਵੇਚਣ ਵਾਲਿਆਂ ਨੂੰ ਫਿਲਹਾਲ ਜ਼ਿਆਦਾਤਰ ਇਕ ਲੱਖ ਰੁਪਏ ਜੁਰਮਾਨਾ ਦੇਣਾ ਹੁੰਦਾ ਹੈ। ਫਿਲਹਾਲ ਪਹਿਲੀ ਗਲਤੀ 'ਤੇ 25 ਹਜ਼ਾਰ ਰੁਪਏ ਦਾ ਜੁਰਮਾਨਾ ਹੈ, ਜਿਸਨੂੰ ਵਧਾ ਕੇ ਇਕ ਲੱਖ ਰੁਪਏ ਕੀਤੇ ਜਾਣ ਦਾ ਪ੍ਰਸਤਾਵ ਹੈ। ਦੂਸਰੀ ਗਲਤੀ 'ਤੇ ਹਜੇ 50 ਹਜ਼ਾਰ ਲਏ ਜਾਂਦੇ ਹਨ, ਜਿਸਨੂੰ ਵਧਾ ਕੇ 2.5 ਲੱਖ ਕੀਤੇ ਜਾਣ ਦੀ ਗੱਲ ਹੈ। ਤੀਸਰੀ ਗਲਤੀ 'ਤੇ ਹਜੇ 1 ਲੱਖ ਰੁਪਏ ਦਾ ਜੁਰਮਾਨਾ ਲਗਦਾ ਹੈ, ਜਿਸਨੂੰ ਵਧਾ ਕੇ 5 ਲੱਖ ਰੁਪਏ ਦਾ ਵਿਚਾਰ ਹੈ।
ਇਸਦੇ ਨਾਲ ਹੀ ਸਜ਼ਾ ਨੂੰ ਵੀ ਹੋਰ ਸਖਤ ਕੀਤਾ ਜਾ ਸਕਦਾ ਹੈ। ਫਿਲਹਾਲ ਇਕ ਸਾਲ ਦੀ ਸਜ਼ਾ ਦਾ ਨਿਯਮ ਹੈ। ਪ੍ਰਸਤਾਵ 'ਚ ਇਸਨੂੰ 1.5 ਸਾਲ ਤੋਂ 2 ਸਾਲ ਤੱਕ ਕਰਨ 'ਤੇ ਗੱਲ ਕੀਤੀ ਗਈ। ਮੰਤਰਾਲੇ ਨੂੰ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਤੋਂ ਮਿਲਦੀ ਹੈ। ਦਿੱਲੀ, ਪੰਜਾਬ, ਹਰਿਆਣਾ , ਬਿਹਾਰ , ਪੱਛਮੀ ਬੰਗਾਲ, ਗੁਜ਼ਰਾਤ, ਤਾਮਿਲਨਾਡੂ, ਅੋਡਿਓ, ਝਾਰਖੰਡ ਤੋਂ ਵੀ ਅਜਿਹੇ ਮਾਮਲਿਆਂ ਸਾਹਮਣੇ ਆਏ ਹਨ।
-ਕਿਵੇ ਕਰ ਸਕਦੇ ਹੋ ਸ਼ਿਕਾਇਤ
ਐੱਮ.ਆਰ.ਪੀ. ਤੋਂ ਜ਼ਿਆਦਾ 'ਤੇ ਸਾਮਾਨ ਵੇਚਣ ਵਾਲਿਆਂ ਦੀ ਸ਼ਿਕਾਇਤ 1800-11-4000 (ਟੋਲ ਫ੍ਰੀ) 'ਤੇ ਦਰਜ ਹੁੰਦੀ ਹੈ। +918130009809 'ਤੇ ਐੱਸ.ਐੱਮ.ਐੱਸ. ਕਰਕੇ ਵੀ ਅਜਿਹਾ ਕੀਤਾ ਜਾ ਸਕਦਾ ਹੈ। ਮੰਤਰਾਲੇ ਦੀ ਵੈੱਬਸਾਈਟ consumerhelpline.gov.in ਦੀ ਵੀ ਮਦਦ ਲਈ ਜਾ ਸਕਦੀ ਹੈ।
