‘ਟਿਕਟਾਕ ਇੰਡੀਆ ਨੂੰ ਖਰੀਦ ਸਕਦਾ ਹੈ ਇਨਮੋਬੀ’
Sunday, Feb 14, 2021 - 10:38 AM (IST)
ਨਵੀਂ ਦਿੱਲੀ (ਇੰਟ.) – ਭਾਰਤ ’ਚ ਸ਼ਾਰਟ ਵੀਡੀਓ ਸ਼ੇਅਰਿੰਗ ਐਪ ਟਿਕਟਾਕ ’ਤੇ ਪੱਕੀ ਰੋਕ ਲਗਾਉਣ ਤੋਂ ਬਾਅਦ ਇਸ ਦੇ ਮਾਲਿਕਾਨਾ ਹੱਕ ਵਾਲੀ ਚੀਨੀ ਕੰਪਨੀ ਬਾਈਟਡਾਂਸ ਭਾਰਤ ’ਚ ਆਪਣਾ ਕਾਰੋਬਾਰ ਵੇਚਣ ਦੀ ਤਿਆਰੀ ’ਚ ਹੈ।
ਟਿਕਟੌਕ ਦੇ ਭਾਰਤ ’ਚ 20 ਕਰੋੜ ਤੋਂ ਵੱਧ ਯੂਜ਼ਰਸ ਹਨ। ਬਾਈਟਡਾਂਸ ਟਿਕਟਾਕ ਇੰਡੀਆ ਦੇ ਆਪ੍ਰੇਸ਼ਨਸ ਨੂੰ ਆਪਣੀ ਮੁਕਾਬਲੇਬਾਜ਼ ਕੰਪਨੀ ਗਲੇਂਸ ਦੇ ਹੱਥੋਂ ਵੇਚਣ ’ਤੇ ਵਿਚਾਰ ਕਰ ਰਹੀ ਹੈ।
ਇਹ ਵੀ ਪੜ੍ਹੋ : ਦੂਜੇ ਦੇਸ਼ਾਂ ’ਚ ਵੱਸਣ ਲਈ ਦੁਨੀਆ ’ਚ ਸਭ ਤੋਂ ਉਤਾਵਲੇ ਹਨ ਅਮੀਰ ਭਾਰਤੀ
ਤੁਹਾਨੂੰ ਦੱਸ ਦਈਏ ਕਿ ਕੰਟੈਂਟ ਪ੍ਰੋਵਾਈਡਰ ਕੰਪਨੀ ਇਨਮੋਬੀ ਦੀ ਪੇਰੈਂਟ ਕੰਪਨੀ ਗਲੇਂਸ ਹੈ। ਇਸ ਡੀਲ ਲਈ ਦੋਹਾਂ ਕੰਪਨੀਆਂ ਦਰਮਿਆਨ ਗੱਲਬਾਤ ਚੱਲ ਰਹੀ ਹੈ।
ਇਸ ਲਈ ਜਾਪਾਨ ਦੀ ਤਕਨਾਲੌਜੀ ਕੰਪਨੀ ਸਾਫਟਬੈਂਕ ਨੇ ਬਾਈਟਡਾਂਸ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਸਾਫਟਬੈਂਕ ਦਾ ਵੱਡਾ ਨਿਵੇਸ਼ ਬਾਈਟਡਾਂਸ ਦੇ ਨਾਲ-ਨਾਲ ਗਲੇਂਸ ’ਚ ਵੀ ਹੈ।
ਬਲੂਮਬਰਗ ਦੀ ਰਿਪੋਰਟ ਮੁਤਾਬਕ ਟਿਕਟੌਕ ਇੰਡੀਆ ਨੂੰ ਖਰੀਦਣ ਦੀ ਡੀਲ ਲਈ ਹਾਲੇ ਸਾਫਟਬੈਂਕ, ਬਾਈਟਡਾਂਸ ਅਤੇ ਗਲੇਂਸ ਦਰਮਿਆਨ ਗੱਲਬਾਤ ਜਾਰੀ ਹੈ ਅਤੇ ਜੇ ਸੌਂਦੇ ’ਤੇ ਅੰਤਿਮ ਮੋਹਰ ਲਗਦੀ ਹੈ ਤਾਂ ਇਸ ਨੂੰ ਇੰਡੀਅਨ ਅਥਾਰਿਟੀ ਯਾਨੀ ਭਾਰਤ ਸਰਕਾਰ ਤੋਂ ਮਨਜ਼ੂਰੀ ਲੈਣੀ ਹੋਵੇਗੀ।
ਭਾਰਤ ਸਰਕਾਰ ਨੇ ਚੀਨ ਨਾਲ ਸਰਹੱਦੀ ਵਿਵਾਦ ਤੋਂ ਬਾਅਦ ਦੇਸ਼ ’ਚ ਸੈਂਕੜੇ ਚਾਈਨੀਜ਼ ਐਪ ’ਤੇ ਸੁਰੱਖਿਆ ਅਤੇ ਯੂਜ਼ਰਸ ਦੀ ਪ੍ਰਾਇਵੇਸੀ ਦਾ ਹਵਾਲਾ ਦੇ ਕੇ ਬੈਨ ਲਗਾ ਦਿੱਤਾ ਸੀ। ਭਾਰਤ ’ਚ ਬੈਨ ਹੋਣ ਵਾਲੇ ਐਪਲਸ ’ਚ ਟਿਕਟੌਕ ਵੀ ਸ਼ਾਮਲ ਸੀ।
ਇਹ ਵੀ ਪੜ੍ਹੋ : ਲੁਫਥਾਂਸਾ ਨੇ 103 ਭਾਰਤੀ ਏਅਰ ਹੋਸਟੈੱਸ ਨੂੰ ਨੌਕਰੀ ਤੋਂ ਕੱਢਿਆ, ਜਾਣੋ ਵਜ੍ਹਾ
ਭਾਰਤ ਅਤੇ ਚੀਨ ਤੋਂ ਲੈਣੀ ਹੋਵੇਗੀ ਮਨਜ਼ੂਰੀ
ਤੁਹਾਨੂੰ ਦੱਸ ਦਈਏ ਕਿ ਟਿਕਟਾਕ ਦੇ ਬੈਨ ਹੋਣ ਤੋਂ ਬਾਅਦ ਤੋਂ ਹੀ ਸਾਫਟਬੈਂਕ ਟਿਕਟੌਕ ਇੰਡੀਆ ਦੇ ਅਸੈਟਸ ਨੂੰ ਉਭਾਰਨ ਦੀ ਕੋਸ਼ਿਸ਼ ’ਚ ਲੱਗਾ ਹੈ ਅਤੇ ਇਸ ਲਈ ਉਹ ਕਿਸੇ ਸਥਾਨਕ ਸਹਿਯੋਗੀ ਦੀ ਭਾਲ ਕਰ ਰਿਹਾ ਹੈ।
ਇਸ ਮਾਮਲੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਜੇ ਇਹ ਡੀਲ ਹੁੰਦੀ ਹੈ ਤਾਂ ਸਰਕਾਰ ਟਿਕਟਾਕ ਨੂੰ ਭਾਰਤੀ ਯੂਜ਼ਰ ਦਾ ਡਾਟਾ ਅਤੇ ਤਕਨਾਲੌਜੀ ਭਾਰਤੀ ਸੀਮਾ ’ਚ ਹੀ ਰੱਖਣ ਦਾ ਆਦੇਸ਼ ਦੇ ਸਕਦੀ ਹੈ। ਇਸ ਦਾ ਕਾਰਣ ਇਹ ਹੈ ਕਿ ਭਾਰਤ ਅਤੇ ਚੀਨ ਦਰਮਿਆਨ ਤਨਾਅ ਲਗਾਤਾਰ ਬਣਿਆ ਹੋਇਆ ਹੈ ਅਤੇ ਭਾਰਤ ਚੀਨ ਦੀਆਂ ਤਕਨੀਕੀ ਕੰਪਨੀਆਂ ਨੂੰ ਭਾਰਤ ’ਚ ਆਉਣ ਦੀ ਮਨਜ਼ੂਰੀ ਨਹੀਂ ਦੇਵੇਗਾ।
ਇਸ ਤੋਂ ਇਲਾਵਾ ਤਕਨੀਕ ਦੀ ਬਰਾਮਦ ’ਤੇ ਚੀਨ ਦੇ ਨਵੇਂ ਨਿਯਮਾਂ ਕਾਰਣ ਵੀ ਇਸ ਸੌਦੇ ’ਚ ਦਿੱਕਤ ਆ ਸਕਦੀ ਹੈ ਕਿਉਂਕਿ ਟਿਕਟਾਕ ਦੀ ਵਿਕਰੀ ’ਤੇ ਇਸ ਨੂੰ ਚੀਨ ਦੀ ਅਥਾਰਿਟੀ ਦੀ ਵੀ ਮਨਜ਼ੂਰੀ ਲੈਣ ਹੋਵੇਗੀ।
ਇਹ ਵੀ ਪੜ੍ਹੋ : ਪਰਿਵਾਰਕ ਪੈਨਸ਼ਨਧਾਰਕਾਂ ਲਈ ਅਹਿਮ ਖ਼ਬਰ, ਸਰਕਾਰ ਨੇ ਵਧਾਈ ਪੈਨਸ਼ਨ ਦੀ ਲਿਮਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।