ਦੇਰੀ ਦੇ ਕਾਰਨ 347 ਬੁਨਿਆਦੀ ਸੰਰਚਨਾਵਾਂ ਦੀ ਲਾਗਤ 3.20 ਲੱਖ ਕਰੋੜ ਵਧੀ

02/24/2019 1:33:45 PM

ਨਵੀਂ ਦਿੱਲੀ—ਦੇਰੀ ਹੋਣ ਅਤੇ ਹੋਰ ਕਾਰਨਾਂ ਕਰਕੇ 150 ਕਰੋੜ ਰੁਪਏ ਤੋਂ ਜ਼ਿਆਦਾ ਦੇ 347 ਬੁਨਿਆਦੀ ਸੰਰਚਨਾ ਪ੍ਰਾਜੈਕਟਾਂ ਦੀ ਲਾਗਤ 3.2 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਵਧ ਗਈ ਹੈ। ਸੰਖਿਅਕੀ ਅਤੇ ਪ੍ਰੋਗਰਾਮ ਲਾਗੂ ਮੰਤਰਾਲੇ ਦੀ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਮੰਤਰਾਲੇ 150 ਕਰੋੜ ਰੁਪਏ ਅਤੇ ਇਸ ਤੋਂ ਜ਼ਿਆਦਾ ਲਾਗਤ ਵਾਲੇ ਬੁਨਿਆਦੀ ਸੰਰਚਨਾ ਪ੍ਰਾਜੈਕਟਾਂ ਦੀ ਨਿਗਰਾਨੀ ਕਰਦਾ ਹੈ। ਮੰਤਰਾਲੇ ਨੇ ਨਵੰਬਰ 2018 ਲਈ ਜਾਰੀ ਹਾਲੀਆ ਰਿਪੋਰਟ 'ਚ ਕਿਹਾ ਕਿ 1,443 ਪ੍ਰਾਜੈਕਟਾਂ ਦੇ ਲਾਗੂ ਦੀ ਮੂਲ ਲਾਗਤ 18,30,362.48 ਕਰੋੜ ਰੁਪਏ ਸੀ ਜੋ ਵਧ ਕੇ 21,51,136.69 ਕਰੋੜ ਰੁਪਏ 'ਤੇ ਪਹੁੰਚ ਗਈ ਹੈ। 
ਮੂਲ ਲਾਗਤ 'ਚ 3,20,774.21 ਕਰੋੜ ਭਾਵ 17.53 ਫੀਸਦੀ ਦਾ ਵਾਧਾ ਹੋਇਆ ਹੈ। ਇਨ੍ਹਾਂ 1,443 ਪ੍ਰਾਜੈਕਟਾਂ 'ਚੋਂ 347 ਪ੍ਰਾਜੈਕਟਾਂ ਦੀ ਲਾਗਤ ਵਧੀ ਹੈ ਅਤੇ 360 ਪ੍ਰਾਜੈਕਟਾਂ 'ਚ ਦੇਰੀ ਹੋਈ ਹੈ। ਰਿਪੋਰਟ ਮੁਤਾਬਕ ਇਨ੍ਹਾਂ ਪ੍ਰਾਜੈਕਟਾਂ 'ਤੇ ਨਵੰਬਰ 2018 ਤੱਕ 7,97,496.44 ਕਰੋੜ ਰੁਪਏ ਖਰਚ ਹੋਏ। ਇਹ ਕੁੱਲ ਅਨੁਮਾਨਿਤ ਲਾਗਤ ਦਾ 37.07 ਫੀਸਦੀ ਹੈ। ਮੰਤਰਾਲੇ ਨੇ ਕਿਹਾ ਕਿ ਜੇਕਰ ਪ੍ਰਾਜੈਕਟਾਂ ਦੇ ਪੂਰਾ ਹੋਣ ਦੀ ਹਾਲੀਆ ਸਮੇਂ ਸੀਮਾ ਦੇ ਅਨੁਸਾਰ ਦੇਖਿਆ ਜਾਵੇ ਤਾਂ ਦੇਰੀ ਦੇ ਪ੍ਰਾਜੈਕਟਾਂ ਦੀ ਗਿਣਤੀ ਘਟ ਹੋ ਕੇ 302 'ਤੇ ਆ ਗਈ ਹੈ। ਉਸ ਨੇ ਕਿਹਾ ਕਿ ਦੇਰੀ ਦੇ 360 ਪ੍ਰਾਜੈਕਟਾਂ 'ਚੋਂ 106 'ਚ ਇਕ ਮਹੀਨੇ ਤੋਂ 12 ਮਹੀਨੇ ਦੀ ਦੇਰੀ ਹੋਈ ਹੈ।
ਇਨ੍ਹਾਂ ਦੇ ਇਲਾਵਾ 60 ਪ੍ਰਾਜੈਕਟਾਂ 'ਚੋਂ 13 ਤੋਂ 24 ਮਹੀਨੇ ਦੀ, 93 ਪ੍ਰਾਜੈਕਟਾਂ 'ਚੋਂ 25 ਤੋਂ 60 ਮਹੀਨੇ ਦੀ ਅਤੇ 101 ਪ੍ਰਾਜੈਕਟਾਂ 'ਚੋਂ 61 ਮਹੀਨੇ ਜਾਂ ਇਸ ਤੋਂ ਜ਼ਿਆਦਾ ਦੀ ਦੇਰੀ ਹੋਈ ਹੈ। ਕੁੱਲ 360 ਪ੍ਰਾਜੈਕਟਾਂ 'ਚੋਂ ਔਸਤਨ 44.43 ਮਹੀਨੇ ਦੀ ਦੇਰੀ ਹੋਈ ਹੈ। ਦੇਰੀ ਦੇ ਮੁੱਖ ਕਾਰਨਾਂ 'ਚੋਂ ਭੂਮੀ ਪ੍ਰਾਪਤੀ, ਜੰਗਲਾਤ ਮਨਜ਼ੂਰੀ ਅਤੇ ਉਪਕਰਣਾਂ ਦੀ ਸਪਲਾਈ ਸ਼ਾਮਲ ਹੈ। 


Aarti dhillon

Content Editor

Related News