ਸਿੱਕਾ ਦੇ ਜਾਣ ਤੋਂ ਬਾਅਦ ਹੁਣ ਇੰਫੋਸਿਸ ''ਤੇ ਚੱਲੇਗਾ ਕਿਸ ਦਾ ''ਸਿੱਕਾ''?

08/19/2017 11:55:54 AM

ਨਵੀਂ ਦਿੱਲੀ—ਇੰਫੋਸਿਸ ਦੇ ਸੀ. ਈ. ਓ. ਅਹੁਦੇ ਤੋਂ ਵਿਸ਼ਾਲ ਸਿੱਕਾ ਦੇ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਕੰਪਨੀ ਦੇ ਅੰਦਰ ਦੇ ਹੀ ਕਿਸੇ ਵਿਅਕਤੀ ਨੂੰ ਇਸ ਅਹੁਦੇ 'ਤੇ ਲਿਆਉਣ ਦੀ ਚਰਚਾ ਚੱਲ ਰਹੀ ਹੈ। ਤਿੰਨ ਸਾਲ ਤੱਕ ਸੀ. ਈ. ਓ ਦਾ ਅਹੁਦਾ ਸੰਭਾਲਣ ਲਈ ਸਿੱਕਾ ਨੇ ਅਸਤੀਫਾ ਦੇ ਕੇ ਬੋਰਡ ਨੂੰ ਅਜਿਹੀ ਸਥਿਤੀ 'ਚ ਲਿਆ ਦਿੱਤਾ ਹੈ ਜਿਸ ਨਾਲ ਸਿੱਕਾ ਦਾ ਬਦਲ ਤਲਾਸ਼ਨਾ ਆਸਾਨ ਨਹੀਂ ਹੈ। ਫਿਲਹਾਲ ਇੰਫੋਸਿਸ ਦੇ ਚਾਰ ਲੋਕਾਂ ਦੇ ਨਾਂ 'ਤੇ ਚਰਚਾ ਚੱਲ ਰਹੀ ਹੈ। 

PunjabKesari
ਇਹ ਚਾਰ ਨਾਂ ਹਨ ਚਰਚਾ 'ਚ
ਇਨ੍ਹਾਂ 'ਚੋਂ ਇੰਟਰਿਮ ਸੀ. ਈ. ਓ. ਪ੍ਰਵੀਣ ਰਾਵ, ਸੀ. ਐੱਫ. ਓ. ਰੰਗਨਾਥ ਡੀ ਮਵਿਨਾਕੇਰੇ, ਪ੍ਰੈਸੀਡੈਂਟ ਐਂਡ ਡਿਪਟੀ ਸੀ. ਈ. ਓ. ਰਵੀ ਕੁਮਾਰ ਅਤੇ ਬੀ. ਐੱਫ. ਐੱਸ. ਆਈ. ਹੈੱਡ ਮੋਹਿਤ ਜੋਸ਼ੀ ਦਾ ਨਾਂ ਸੀ. ਈ. ਓ. ਦੇ ਅਹੁਦੇ ਲਈ ਸਭ ਤੋਂ ਅੱਗੇ ਚੱਲ ਰਿਹਾ ਹੈ। ਇਸ ਮਾਮਲੇ 'ਚ ਜਾਣਕਾਰ ਲੋਕਾਂ ਮੁਤਾਬਕ, ਸੀ. ਈ. ਓ. ਅਹੁਦੇ ਲਈ ਇਹ ਚਾਰ ਮਜ਼ਬੂਤ ਦਾਵੇਦਾਰ ਮੰਨੇ ਜਾ ਰਹੇ ਹਨ। ਇਸ ਗੱਲ ਦੀ ਬਹੁਤ ਸੰਭਾਵਨਾ ਨਹੀਂ ਹੈ ਕਿ ਵਿਸ਼ਾਲ ਸਿੱਕਾ ਦੀ ਥਾਂ ਲੈਣ ਲਈ ਕੰਪਨੀ ਬਾਹਰੋਂ ਕਿਸੀ ਵਿਅਕਤੀ ਨੂੰ ਲੈ ਕੇ ਆਵੇਗੀ। ਹਾਲਾਂਕਿ ਇਸ ਗੱਲ ਦੀ ਅਟਕਲ ਵੀ ਲਗਾਈ ਜਾ ਰਹੀ ਹੈ ਕਿ ਕੋ-ਚੇਅਰਮੈਨ ਰਵੀ ਵੇਂਕਟੇਸ਼ਨ ਨੂੰ ਵੀ ਸੀ. ਈ. ਓ ਬਣਾਇਆ ਜਾ ਸਕਦਾ ਹੈ, ਪਰ ਜਾਣਕਾਰਾਂ ਦਾ ਮੰਨਣਾ ਕਿ ਇਸ ਦੀ ਸੰਭਾਲਨਾ ਘੱਟ ਹੀ ਹੈ।  
ਅਧਿਕਾਰੀ ਲੱਭਣਾ ਆਸਾਨ ਨਹੀਂ
ਵੈਂਕਟੇਸ਼ਨ ਨੇ ਖੁਦ ਵੀ ਅਜਿਹੀ ਕਿਸੇ ਸੰਭਾਵਨਾ ਤੋਂ ਮਨ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਇਕ ਪ੍ਰੈੱਸ ਕਾਨਫਰੈਂਸ 'ਚ ਕਿਹਾ ਸੀ ਕਿ ਮੈਨੂੰ ਹਾਟ 'ਤੇ ਵਾਪਸੀ 'ਚ ਦਿਲਚਸਪੀ ਨਹੀਂ ਹੈ। ਮੈਂ ਹੁਣ ਵਿਵਾਦ 'ਚ ਨਹੀਂ ਹਾਂ। ਇੰਫੋਸਿਸ 'ਚ ਸਾਲ 2014 'ਚ ਸਾਮਲ ਹੋਣ ਤੋਂ ਪਹਿਲਾਂ ਸਿੱਕਾ ਐੱਸ. ਏ. ਪੀ.  ਐੱਸ. ਈ. ਦੇ ਕਾਰਜਕਾਰੀ ਬੋਰਡ ਦੇ ਮੈਂਬਰ ਸਨ। ਉਂਝ ਅਧਿਕਾਰੀ ਵੀ ਮੰਨਦੇ ਹਨ ਕਿ ਸਿੱਕਾ ਦਾ Àੁੱਤਰਾਅਧਿਕਾਰੀ ਲੱਭਣਾ ਇੰਫੋਸਿਸ ਲਈ ਆਸਾਨ ਨਹੀਂ ਹੈ। ਖਾਸ ਤੌਰ 'ਤੇ ਇਹ ਦੇਖਦੇ ਹੋਏ ਕਿ ਸੰਸਥਾਪਕ ਐੱਨ. ਆਰ. ਨਾਰਾਇਣ ਮੂਰਤੀ ਕੰਪਨੀ ਦੇ ਨਿਯਮਿਤ ਕੰਮਕਾਜ 'ਚ ਹੁਣ ਵੀ ਲਗਾਤਾਰ ਦਖਲ ਦੇ ਰਹੇ ਹਨ। ਅਜਿਹੇ 'ਚ ਸੀ. ਈ. ਓ. ਅਤੇ ਐੱਮ. ਡੀ. ਦੀ ਚੋਣ ਕਰਦੇ ਸਮੇਂ ਧਿਆਨ ਰੱਖਣਾ ਹੋਵੇਗਾ ਕਿ ਉਨ੍ਹਾਂ ਦੀ ਸੋਚ ਅਤੇ ਕਾਰਜਸ਼ੈਲੀ ਮੂਰਤੀ ਨਾਲ ਮੇਲ ਖਾਂਦੀ ਹੋਵੇ, ਤਾਂ ਜੋ ਫਿਰ ਕੰਪਨੀ ਦੇ ਸਾਹਮਣੇ ਅਜਿਹੀ ਅਸਹਿਜ ਸਥਿਤੀ ਨਾ ਬਣੇ।


Related News