ਸੁਸਤ ਅਰਥਚਾਰੇ ’ਤੇ ਵਧੇਗਾ ਮਹਿੰਗਾਈ ਦਾ ਬੋਝ, ਚੌਲਾਂ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ

09/19/2022 11:50:20 AM

ਨਵੀਂ ਦਿੱਲੀ (ਭਾਸ਼ਾ) - ਸਾਉਣੀ ਸੀਜ਼ਨ ’ਚ ਝੋਨੇ ਦੀ ਬੀਜਾਈ ਘੱਟ ਹੋਣ ਕਾਰਨ ਚੌਲਾਂ ਦਾ ਉਤਪਾਦਨ ਲਗਭਗ 60-70 ਲੱਖ ਟਨ ਤੱਕ ਘੱਟ ਰਹਿਣ ਦੇ ਖਦਸ਼ੇ ਦਰਮਿਆਨ ਚੌਲਾਂ ਦੀਆਂ ਕੀਮਤਾਂ ਵਧਣ ਦੀ ਵੀ ਸੰਭਾਵਨਾ ਹੈ। ਅਜਿਹੇ ’ਚ ਪਹਿਲਾਂ ਤੋਂ ਹੀ ਸੁਸਤ ਅਰਥਚਾਰੇ ’ਤੇ ਮਹਿੰਗਾਈ ਦਾ ਦਬਾਅ ਵਧੇਗਾ। ਅਨਾਜ ਸਮੇਤ ਸਮੁੱਚੀਆਂ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਧੀਆਂ ਹੋਈਆਂ ਹਨ, ਜਿਸ ਕਾਰਨ ਤਿੰਨ ਮਹੀਨਿਆਂ ਤੋਂ ਗਿਰਾਵਟ ਦਾ ਰੁਖ ਵਿਖਾ ਰਹੀ ਪ੍ਰਚੂਨ ਮਹਿੰਗਾਈ ਫਿਰ ਤੋਂ ਵਧਣੀ ਸ਼ੁਰੂ ਹੋ ਗਈ ਅਤੇ ਇਹ ਅਗਸਤ ’ਚ 7 ਫੀਸਦੀ ਤੱਕ ਪਹੁੰਚ ਗਈ। ਇਸ ਦੇ ਨਾਲ ਹੀ ਅਨਾਜ ਸਮੇਤ ਹੋਰ ਖੁਰਾਕੀ ਵਸਤਾਂ ਦੀਆਂ ਕੀਮਤਾਂ ’ਤੇ ਵੀ ਥੋਕ ਮਹਿੰਗਾਈ ਦਾ ਦਬਾਅ ਰਿਹਾ। ਮਾਹਿਰਾਂ ਅਤੇ ਵਿਸ਼ਲੇਸ਼ਕਾਂ ਦਾ ਅੰਦਾਜਾ ਹੈ ਕਿ ਆਉਣ ਵਾਲੇ ਸਮੇਂ ’ਚ ਵੀ ਮਹਿੰਗਾਈ ਉੱਚੇ ਪੱਧਰ ’ਤੇ ਬਣੀ ਰਹੇਗੀ। ਉੱਥੇ ਹੀ ਜੂਨ-ਸਤੰਬਰ ’ਚ ਹੋਈ ਬੇਮੌਸਮੀ ਬਰਸਾਤ ਅਤੇ ਦੱਖਣ-ਪੱਛਮੀ ਮਾਨਸੂਨ ਦੇ ਅਜੇ ਰਵਾਨਾ ਨਾ ਹੋਣ ਕਾਰਨ ਝੋਨੇ ਦੀ ਫਸਲ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ।

ਇਹ ਵੀ ਪੜ੍ਹੋ : RTO ਸਬੰਧੀ 58 ਸੇਵਾਵਾਂ ਆਧਾਰ ਵੈਰੀਫਿਕੇਸ਼ਨ ਰਾਹੀਂ ਆਨਲਾਈਨ ਮੁਹੱਈਆ ਰਹਿਣਗੀਆਂ

ਚੌਲ ਉਤਪਾਦਨ 13.029 ਕਰੋੜ ਟਨ ਰਿਹਾ ਸੀ

ਭਾਰਤ ਦਾ ਚੌਲ ਉਤਪਾਦਨ 2021-22 ਫਸਲੀ ਸਾਲ ’ਚ 13.029 ਕਰੋੜ ਟਨ ਰਿਹਾ ਸੀ, ਜੋ ਉਸ ਤੋਂ ਇਕ ਸਾਲ ਪਹਿਲਾਂ 12.437 ਕਰੋੜ ਟਨ ਸੀ। ਖੁਰਾਕ ਮੰਤਰਾਲਾ ਨੇ ਅੰਦਾਜਾ ਪ੍ਰਗਟਾਇਆ ਹੈ ਕਿ ਇਸ ਸਾਲ ਦੇ ਸਾਉਣੀ ਸੀਜ਼ਨ ’ਚ ਚੌਲ ਉਤਪਾਦਨ 60-70 ਲੱਖ ਟਨ ਘੱਟ ਹੋਵੇਗਾ। ਦੇਸ਼ ਦੇ ਕੁੱਲ ਚੌਲ ਉਤਪਾਦਨ ’ਚ ਸਾਉਣੀ ਸੀਜ਼ਨ ਦਾ ਹਿੱਸਾ ਲਗਭਗ 85 ਫੀਸਦੀ ਹੁੰਦਾ ਹੈ। ਹਾਲਾਂਕਿ, ਕੁਝ ਮਾਹਰਾਂ ਅਨੁਸਾਰ, ਚੌਲ ਉਤਪਾਦਨ ’ਚ ਕਮੀ ਕੋਈ ਚਿੰਤਾ ਦੀ ਗੱਲ ਨਹੀਂ ਹੈ, ਕਿਉਂਕਿ ਭਾਰਤ ਕੋਲ ਪਹਿਲਾਂ ਤੋਂ ਮੌਜੂਦ ਭੰਡਾਰ ਜਨਤਕ ਵੰਡ ਪ੍ਰਣਾਲੀ (ਪੀ. ਡੀ. ਐੱਸ.) ਦੀ ਮੰਗ ਨੂੰ ਪੂਰਾ ਕਰਨ ਲਈ ਕਾਫੀ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਟੋਟਾ ਚੌਲਾਂ ਦੀ ਬਰਾਮਦ ’ਤੇ ਪਾਬੰਦੀ ਅਤੇ ਗੈਰ-ਬਾਸਮਤੀ ਦੀ ਬਰਾਮਦ ’ਤੇ 20 ਫੀਸਦੀ ਡਿਊਟੀ ਲਗਾਉਣ ਦੇ ਫੈਸਲੇ ਨਾਲ ਸਥਿਤੀ ਨੂੰ ਸੰਭਾਲਣ ’ਚ ਮਦਦ ਮਿਲੇਗੀ।

ਇਹ ਵੀ ਪੜ੍ਹੋ : ਜਾਣੋ ਕੌਣ ਹੈ ਨੀਤਾ ਅੰਬਾਨੀ ਦੀ ਕੁੜਮਣੀ ਸਵਾਤੀ ਪਿਰਾਮਲ, ਜਿਨ੍ਹਾਂ ਨੂੰ ਮਿਲਿਆ ਫਰਾਂਸ ਦਾ ਸਰਵਉੱਚ ਨਾਗਰਿਕ ਸਨਮਾਨ

ਖੁਰਾਕੀ ਕੀਮਤਾਂ ਦਾ ਦਬਾਅ ਵਧਿਆ

ਭਾਰਤੀ ਰਿਜ਼ਰਵ ਬੈਂਕ ਦੇ ਤਾਜ਼ਾ ਬੁਲੇਟਿਨ ’ਚ ਪ੍ਰਕਾਸ਼ਿਤ ਇਕ ਲੇਖ ’ਚ ਕਿਹਾ ਗਿਆ ਹੈ ਕਿ ਈਂਧਨ ਅਤੇ ਮੂਲ ਸਰੋਤਾਂ ਦੀਆਂ ਕੀਮਤਾਂ ’ਚ ਰਾਹਤ ਦੇ ਬਾਵਜੂਦ ਖੁਰਾਕੀ ਪਦਾਰਥਾਂ ਦੀਆਂ ਕੀਮਤਾਂ ਵਧਣ ਕਾਰਨ ਕੀਮਤਾਂ ਦਬਾਅ ’ਚ ਹਨ। ਵਿੱਤ ਮੰਤਰਾਲਾ ਦੀ ਇਕ ਰਿਪੋਰਟ ’ਚ ਸਾਉਣੀ ਸੀਜ਼ਨ ਦੌਰਾਨ ਘੱਟ ਫਸਲ ਬੀਜਣ ਵਾਲੇ ਖੇਤਰ ਦੇ ਮੱਦੇਨਜ਼ਰ ਖੇਤੀ ਵਸਤਾਂ ਦੇ ਭੰਡਾਰਾਂ ਦੇ ਕੁਸ਼ਲ ਪ੍ਰਬੰਧਨ ਦੀ ਲੋੜ ਨੂੰ ਉਜਾਗਰ ਕੀਤਾ ਗਿਆ ਹੈ।

ਹਾਲਾਂਕਿ, ਇਸ ’ਚ ਕਿਹਾ ਗਿਆ ਕਿ ਮਹਿੰਗਾਈ ਦੇ ਮੋਰਚੇ ’ਤੇ ਬੇਫਿਕਰ ਹੋਣ ਤੋਂ ਬਚਣਾ ਹੋਵੇਗਾ। ਨੀਤੀ ਆਯੋਗ ਦੇ ਮੈਂਬਰ ਰਮੇਸ਼ ਚੰਦ ਨੇ ਕਿਹਾ, “ਚੌਲਾਂ ਕਾਰਨ ਘਰੇਲੂ ਮਹਿੰਗਾਈ ਨੂੰ ਤੁਰੰਤ ਕੋਈ ਖ਼ਤਰਾ ਨਹੀਂ ਹੈ। ਐੱਮ. ਐੱਸ. ਪੀ., ਖਾਦ ਅਤੇ ਈਂਧਨ ਵਰਗੀਆਂ ਹੋਰ ਜਿਨਸਾਂ ਦੀਆਂ ਕੀਮਤਾਂ ’ਚ ਵਾਧੇ ਨਾਲ ਚੌਲਾਂ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। ਜਦੋਂ ਜਿਨਸਾਂ ਦੀਆਂ ਕੀਮਤਾਂ ਵਧ ਰਹੀਆਂ ਹਨ ਤਾਂ ਕੁਝ ਵਾਧਾ ਜ਼ਰੂਰ ਹੋਵੇਗਾ।

ਇਹ ਵੀ ਪੜ੍ਹੋ : ਸੀਮੈਂਟ ਕੰਪਨੀਆਂ ਦੀ ਕਮਾਨ ਸੰਭਾਲੇਗਾ ਅਡਾਨੀ ਦਾ ਪੁੱਤਰ, 'ਅੰਬੂਜਾ' 'ਚ 20,000 ਕਰੋੜ ਦੇ ਨਿਵੇਸ਼ ਨੂੰ ਮਨਜ਼ੂਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News