ਸਬਜ਼ੀਆਂ ਦੀਆਂ ਕੀਮਤਾਂ ਕਾਰਨ ਵਧੀ ਮਹਿੰਗਾਈ, ਜੁਲਾਈ ’ਚ 15 ਮਹੀਨਿਆਂ ਦੇ ਉੱਚ ਪੱਧਰ ’ਤੇ ਪੁੱਜੀ

Tuesday, Aug 15, 2023 - 12:39 PM (IST)

ਨਵੀਂ ਦਿੱਲੀ (ਏਜੰਸੀਆਂ) – ਟਮਾਟਰ, ਅਦਰਕ ਅਤੇ ਦੂਜੀਆਂ ਸਬਜ਼ੀਆਂ ਦੀਆਂ ਕੀਮਤਾਂ ’ਚ ਤੇਜ਼ੀ ਨਾਲ ਜੁਲਾਈ ਮਹੀਨੇ ਵਿਚ ਮਹਿੰਗਾਈ ਕਾਫੀ ਵਧ ਗਈ। ਸਰਕਾਰ ਨੇ ਸੋਮਵਾਰ ਨੂੰ ਜੁਲਾਈ ਮਹੀਨੇ ਦੇ ਪ੍ਰਚੂਨ ਅਤੇ ਥੋਕ ਮਹਿੰਗਾਈ ਦੇ ਅੰਕੜੇ ਜਾਰੀ ਕੀਤੇ ਹਨ। ਜੁਲਾਈ ’ਚ ਭਾਰਤ ਦੀ ਪ੍ਰਚੂਨ ਮਹਿੰਗਾਈ 15 ਮਹੀਨਿਆਂ ਦੇ ਉੱਚ ਪੱਧਰ ਦੇ ਕਰੀਬ ਪੁੱਜ ਗਈ। ਜੁਲਾਈ ’ਚ ਇਹ 7.44 ਫੀਸਦੀ ਦਰਜ ਹੋਈ। ਜੂਨ ਵਿਚ ਇਹ 4.81 ਫੀਸਦੀ ਰਹੀ ਸੀ। ਜੁਲਾਈ ਮਹੀਨੇ ’ਚ ਮਹਿੰਗਾਈ ਰਾਇਟਰਸ ਦੇ ਪੋਲ ਤੋਂ ਆਏ ਅਨੁਮਾਨ ਨਾਲੋਂ ਵੱਧ ਰਹੀ ਹੈ।

ਇਹ ਵੀ ਪੜ੍ਹੋ : ਡਿਜੀਟਲ ਨਿੱਜੀ ਡਾਟਾ ਸੁਰੱਖਿਆ ਬਿੱਲ ਬਣਿਆ ਐਕਟ, ਰਾਸ਼ਟਰਪਤੀ ਤੋਂ ਮਿਲੀ ਮਨਜ਼ੂਰੀ

ਜੁਲਾਈ ਮਹੀਨੇ ’ਚ ਪ੍ਰਚੂਨ ਮਹਿੰਗਾਈ ਮਈ 2022 ਤੋਂ ਬਾਅਦ ਸਭ ਤੋਂ ਵੱਧ ਦਰਜ ਹੋਈ ਹੈ। ਮਈ 2022 ਵਿਚ ਮਹਿੰਗਾਈ ਦਰ 7.79 ਫੀਸਦੀ ’ਤੇ ਪੁੱਜੀ ਸੀ। ਜੁਲਾਈ ਮਹੀਨੇ ਵਿਚ ਸਬਜ਼ੀਆਂ ਦੀ ਮਹਿੰਗਾਈ ਦਰ ’ਚ ਜ਼ਬਰਦਸਤ ਉਛਾਲ ਆਇਆ ਅਤੇ ਇਹ ਵਧ ਕੇ 37.34 ਫੀਸਦੀ ’ਤੇ ਪੁੱਜ ਗਈ। ਫੂਡ ਐਂਡ ਬੈਵਰੇਜੇਜ ਲਈ ਮਹਿੰਗਾਈ ਦਰ 4.63 ਫੀਸਦੀ ਤੋਂ ਵਧ ਕੇ 10.57 ਫੀਸਦੀ ’ਤੇ ਪੁੱਜ ਗਈ। ਇਸ ਤਰ੍ਹਾਂ ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਆਧਾਰਿਤ ਮਹਿੰਗਾਈ ਦਰ ਆਰ. ਬੀ. ਆਈ. ਦੇ ਸਹਿਣਯੋਗ ਪੱਧਰ ਦੀ ਅੱਪਰ ਲਿਮਟ ਨੂੰ ਪਾਰ ਕਰ ਗਈ ਹੈ। ਆਰ. ਬੀ. ਆਈ. ਦਾ ਸਹਿਣਯੋਗ ਪੱਧਰ 2 ਤੋਂ 6 ਫੀਸਦੀ ਹੈ। ਇਹ ਲਗਾਤਾਰ ਚਾਰ ਮਹੀਨਿਅ ਤੋਂ ਆਰ. ਬੀ. ਆਈ. ਦੇ ਸਹਿਣਯੋਗ ਪੱਧਰ ਦੇ ਅੰਦਰ ਸੀ।

ਇਹ ਵੀ ਪੜ੍ਹੋ :ਟਮਾਟਰ ਦੇ ਬਾਅਦ ਲਸਣ ਦੀਆਂ ਵਧੀਆਂ ਕੀਮਤਾਂ, ਰਿਟੇਲ ਮਾਰਕਿਟ 'ਚ ਵਿਕ ਰਿਹਾ 178 ਰੁਪਏ ਕਿਲੋ

ਖਾਣ ਵਾਲੀਆਂ ਵਸਤਾਂ ਦੀ ਮਹਿੰਗਾਈ ’ਚ ਭਾਰੀ ਉਛਾਲ

ੂਜੂਨ ’ਚ ਕੰਜ਼ਿਊਮਰ ਫੂਡ ਪ੍ਰਾਈਸ ਇੰਡੈਕਸ (ਸੀ. ਐੱਫ. ਪੀ. ਆਈ.) 4.49 ਫੀਸਦੀ ਤੋਂ ਵਧ ਕੇ 11.51 ਫੀਸਦੀ ’ਤੇ ਪੁੱਜ ਗਈ ਸੀ। ਪੇਂਡੂ ਖੇਤਰਾਂ ਦੀ ਮਹਿੰਗਾਈ ਦਰ 7.63 ਫੀਸਦੀ ’ਤੇ ਰਹੀ ਜਦ ਕਿ ਸ਼ਹਿਰੀ ਮਹਿੰਗਾਈ ਦਰ 7.20 ਫੀਸਦੀ ’ਤੇ ਰਹੀ। ਬੀਤੇ ਮਹੀਨੇ ਟਮਾਟਰ ਸਮੇਤ ਕਈ ਸਬਜ਼ੀਆਂ ਦੀਆਂ ਕੀਮਤਾਂ ਵਿਚ ਭਾਰੀ ਉਛਾਲ ਕਾਰਨ ਮਹਿੰਗਾਈ ਦਰ ’ਚ ਇਹ ਵਾਧਾ ਹੋਇਆ।

1400 ਫੀਸਦੀ ਉਛਲੀਆਂ ਟਮਾਟਰ ਦੀਆਂ ਕੀਮਤਾਂ

ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਮਹਿੰਗਾਈ ਦੀ ਟੋਕਰੀ ਦਾ ਲਗਭਗ ਅੱਧਾ ਹਿੱਸਾ ਹਨ। ਇਸ ’ਚ ਪਿਛਲੇ 2 ਮਹੀਨਿਆਂ ਵਿਚ ਜ਼ਬਰਦਸਤ ਉਛਾਲ ਆਇਆ ਹੈ। ਦੇਸ਼ ’ਚ ਅਨਿਯਮਿਤ ਮਾਨਸੂਨ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਵਧੀਆਂ। ਇਸ ਨਾਲ ਪਿਛਲੇ 3 ਮਹੀਨਿਆਂ ’ਚ ਥੋਕ ਬਾਜ਼ਾਰ ਵਿਚ ਟਮਾਟਰ ਦੀਆਂ ਕੀਮਤਾਂ 1400 ਫੀਸਦੀ ਤੋਂ ਜ਼ਿਆਦਾ ਵਧ ਗਈਆਂ।

ਇਹ ਵੀ ਪੜ੍ਹੋ : ਨੇਪਾਲ ਤੋਂ ਟਮਾਟਰ ਅਤੇ ਅਫਰੀਕਾ ਤੋਂ ਦਾਲ , ਮਹਿੰਗਾਈ ’ਤੇ ਇੰਝ ਕਾਬੂ ਪਾਏਗੀ ਸਰਕਾਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News