ਮਹਿੰਗਾਈ ਦੀ ਮਾਰ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਤੋਂ ਬਾਅਦ ਸਬਜ਼ੀਆਂ ਨੇ ਵਿਗਾੜਿਆ ਰਸੋਈ ਦਾ ਬਜਟ
Tuesday, Jul 07, 2020 - 02:18 PM (IST)
 
            
            ਨਵੀਂ ਦਿੱਲੀ – ਦੇਸ਼ ਵਿਚ ਲਗਾਤਾਰ ਵਧ ਰਹੀਆਂ ਪੈਟਰੋਲ-ਡੀਜ਼ਲ ਦੀਅਾਂ ਕੀਮਤਾਂ ਕਾਰਣ ਫੂਡ ਆਈਟਮ ਦੇ ਨਾਲ ਸਬਜ਼ੀਆਂ ਦੇ ਰੇਟ ਵੀ ਹੁਣ ਅਸਮਾਨ ਛੂੰਹਣ ਲੱਗੇ ਹਨ। ਆਲੂ, ਗੋਭੀ, ਪਿਆਜ਼, ਟਮਾਟਰ ਵਰਗੀਆਂ ਰੋਜ਼ਾਨਾ ਇਸਤੇਮਾਲ ਹੋਣ ਵਾਲੀਆਂ ਸਬਜ਼ੀਆਂ 25 ਫੀਸਦੀ ਤੋਂ 200 ਫੀਸਦੀ ਤੱਕ ਮਹਿੰਗੀਆਂ ਹੋ ਗਈਆਂ ਹਨ। ਸਭ ਤੋਂ ਜਿਆਦਾ ਉਛਾਲ ਟਮਾਟਰ ਦੀਆਂ ਕੀਮਤਾਂ ’ਚ ਆਇਆ ਹੈ। ਸਬਜ਼ੀ ਵਪਾਰੀਆਂ ਦਾ ਕਹਿਣਾ ਹੈ ਕਿ ਮੀਂਹ ਨਾਲ ਫਸਲ ਖਰਾਬ ਹੋਣ ਕਾਰਣ ਸਬਜ਼ੀਆਂ ਦੀਆਂ ਕੀਮਤਾਂ ਵਧੀਆਂ ਹਨ।
ਦਿੱਲੀ ਦੀ ਆਜ਼ਾਦਪੁਰਾ ਐਗਰੀਕਲਰਚਰ ਪ੍ਰੋਡਿਊਸ ਮਾਰਕੀਟਿੰਗ ਕਮੇਟੀ ਦੇ ਪ੍ਰਧਾਨ ਆਦਿਲ ਅਹਿਮਦ ਖਾਨ ਨੇ ਕਿਹਾ ਕਿ ਮੀਂਹ ਦੇ ਮੌਸਮ ’ਚ ਆਵਾਜਾਈ ਘੱਟ ਕਾਰਣ ਨਾਲ ਜਿਆਦਾਤਰ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ਪਿਛਲੇ ਇਕ ਮਹੀਨੇ ’ਚ ਵੱਧ ਰਹੀਆਂ ਹਨ। ਸਬਜ਼ੀਆਂ ਦੀਆਂ ਕੀਮਤਾਂ ਵਧਣ ਦਾ ਇਕ ਹੋਰ ਕਾਰਣ ਡੀਜ਼ਲ ਦੀ ਵੱਧਦੀ ਕੀਮਤ ਵੀ ਹੈ। ਉਨ੍ਹਾਂ ਦੱਸਿਆ ਕਿ ਸਬਜ਼ੀ ਵਪਾਰੀਆਂ ਦਾ ਕਹਿਣਾ ਹੈ ਕਿ ਡੀਜ਼ਲ ਮਹਿੰਗਾ ਹੋਣ ਕਾਰਣ ਸਬਜ਼ੀਆਂ ਦੇ ਟ੍ਰਾਂਸਮਿਸ਼ਨ ਦੀ ਲਾਗਤ ਵੱਧ ਗਈ ਹੈ।
ਇਹ ਵੀ ਦੇਖੋ : Bajaj Auto ਦੇ ਇਸ ਪਲਾਂਟ 'ਚ ਸੈਂਕੜੇ ਕਾਮੇ ਕੋਰੋਨਾ ਪਾਜ਼ੇਟਿਵ, ਬੰਦ ਹੋ ਸਕਦਾ ਹੈ ਕਾਰਖਾਨਾ
ਆਨਲਾਈਨ ਬਾਜ਼ਾਰ’ਚ ਵੀ ਵਧੀਆਂ ਕੀਮਤਾਂ
ਆਨਲਾਈਨ ਗ੍ਰਾਸਰੀ ਅਤੇ ਸਬਜ਼ੀਆਂ ਵੇਚਣ ਵਾਲੀਆਂ ਈ-ਕਾਮਰਸ ਕੰਪਨੀਆਂ ਨੇ ਵੀ ਸਬਜ਼ੀਆਂ ਦੇ ਰੇਟ ਵਧਾ ਦਿੱਤੇ ਹਨ। ਗ੍ਰੋਫਰਸ, ਬਿਗ ਬਾਸਕੇਟ, ਨੇਚਰ ਬਾਸਕੇਟ ’ਤੇ ਸਬਜ਼ੀਆਂ ਵੱਖ-ਵੱਖ ਕੀਮਤ ’ਚ ਮੌਜੂਦ ਹਨ। ਇਨ੍ਹਾਂ ਦੀਆਂ ਆਪਸ ਦੀਆਂ ਕੀਮਤਾਂ ’ਚ 90 ਰੁਪਏ ਤੱਕ ਦਾ ਫਰਕ ਹੈ।
ਇਸ ਕਾਰਣ ਮਹਿੰਗੀਆਂ ਹੋਈਆਂ ਸਬਜ਼ੀਆਂ
ਗ੍ਰੇਟਰ ਨੋਇਡਾ ਦੇ ਰਿਟੇਲਰ ਮੁਨੇਂਦਰ ਵੀ ਮਹਿੰਗੀਆਂ ਸਬਜ਼ੀਆਂ ਵੇਚ ਰਹੇ ਹਨ। ਉਨ੍ਹਾਂ ਦੇ ਖੁਦ ਦੇ ਖੇਤ ਹਨ ਅਤੇ ਸਬਜ਼ੀਆਂ ਨੂੰ ਦੁਕਾਨਾਂ ਤੱਕ ਪਹੁੰਚਾਉਣ ਲਈ ਉਨ੍ਹਾਂ ਨੂੰ ਟ੍ਰਾਂਸਪੋਰਟ ’ਤੇ ਵੀ ਖਰਚ ਨਹੀਂ ਕਰਨਾ ਪੈਂਦਾ। ਉਨ੍ਹਾਂ ਨੇ ਆਪਣੇ ਖੇਤ ’ਚ ਬੈਂਗਣ, ਘੀਆ, ਕਰੇਲਾ, ਭਿੰਡੀ ਅਤੇ ਖੀਰੇ ਵਰਗੀਆਂ ਸਬਜ਼ੀਆਂ ਦੀ ਖੇਤੀ ਕੀਤੀ ਹੈ। ਉਹ ਕਹਿੰਦੇ ਹਨ ਕਿ ਮੀਂਹ ਦੇ ਮੌਸਮ ’ਚ ਫਸਲਾਂ ਖਰਾਬ ਹੋ ਜਾਂਦੀਆਂ ਹਨ, ਜਿਸ ਨਾਲ ਪੈਦਾਵਾਰ ਘੱਟ ਰਹਿ ਜਾਂਦੀ ਹੈ। ਇਸ ਕਾਰਣ ਸਬਜ਼ੀਆਂ ਦੇ ਰੇਟ ਵੱਧ ਰਹੇ ਹਨ।
ਓਖਲਾ ਮੰਡੀ ਦੇ ਏਜੰਟ ਵਿਜੇ ਆਹੁਜਾ ਨੇ ਕਿਹਾ ਕਿ ਹਰ ਸਾਲ ਮੀਂਹ ਦੇ ਮੌਸਮ ’ਚ ਸਬਜ਼ੀਆਂ ਦੀ ਪੈਦਾਵਰ ਘੱਟ ਹੋ ਜਾਂਦੀ ਹੈ, ਜਿਸ ਕਾਰਣ ਇਨ੍ਹਾਂ ਦੀਆਂ ਕੀਮਤਾਂ ਵੱਧਦੀਆਂ ਰਹਿੰਦੀਆਂ ਹਨ। ਭੋਪਾਲ ’ਚ ਵੀ ਸਬਜ਼ੀਆਂ ਦੇ ਰੇਟ ਬੀਤੇ 2 ਹਫਤੇ ਤੋਂ ਲਗਾਤਾਰ ਵੱਧ ਰਹੇ ਹਨ। ਇਸ ਬਾਰੇ ਵਪਾਰੀ ਰਾਮਪ੍ਰਸ਼ਾਦ ਕੁਸ਼ਵਾਹ ਨੇ ਦੱਸਿਆ ਕਿ ਮੀਂਹ ਦੇ ਮੌਸਮ ’ਚ ਥੋਕ ਮੰਡੀ ’ਚ ਸਬਜ਼ੀਆਂ ਪਹਿਲਾਂ ਤੋਂ ਘੱਟ ਆ ਰਹੀਆਂ ਹਨ, ਜਿਸ ਕਾਰਣ ਉਨ੍ਹਾਂ ਨੂੰ ਵੀ ਮਹਿੰਗੀਆਂ ਸਬਜ਼ੀਆਂ ਖਰੀਦਣੀਆਂ ਪੈ ਰਹੀਆਂ ਹਨ।
ਇਹ ਵੀ ਦੇਖੋ : ਇਨ੍ਹਾਂ ਲੋਕਾਂ ਤੋਂ ਵਾਪਸ ਲਏ ਜਾ ਸਕਦੇ ਹਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਪੈਸੇ
ਸਬਜ਼ੀਆਂ ਮਹਿੰਗੀਆਂ ਹੋਣ ਨਾਲ ਮੰਥਲੀ ਖਰਚ ਦਾ ਬਜਟ ਵਿਗੜ ਗਿਆ ਹੈ। ਪਿਛਲੇ ਮਹੀਨੇ ਦੀ ਤੁਲਨਾ ’ਚ ਇਸ ਮਹੀਨੇ ਸਬਜ਼ੀਆਂ ਲਈ ਜਿਆਦਾ ਪੈਸੇ ਖਰਚ ਕਰਨੇ ਪੈ ਰਹੇ ਹਨ। ਉਹ ਜਿਆਦਾ ਸਬਜ਼ੀ ਖਰੀਦ ਕੇ ਵੀ ਸਟਾਕ ਨਹੀਂ ਕਰ ਸਕਦੀ ਕਿਉਂਕਿ ਉਨ੍ਹਾਂ ਦੇ ਸੜਨ ਦਾ ਡਰ ਹੈ। ਟਮਾਟਰ ਹੁਣ ਇੰਨੇ ਮਹਿੰਗੇ ਹੋ ਰਹੇ ਹਨ ਕਿ ਉਨ੍ਹਾਂ ਨੂੰ ਸਬਜ਼ੀਆਂ ਦੀ ਲਿਸਟ ਤੋਂ ਬਾਹਰ ਕਰਨਾ ਪੈ ਰਿਹਾ ਹੈ।
ਇਕ ਹੋਰ ਹਾਊਸ ਵਾਈਫ ਨੀਤੂ ਦੀ ਕਿਚਨ ਦਾ ਬਜਟ ਵੀ ਵਿਗੜ ਗਿਆ ਹੈ। ਉਸ ਨੇ ਕਿਹਾ ਕਿ ਗੋਭੀ, ਸ਼ਿਮਲਾ ਮਿਰਚ, ਟਮਾਟਰ ਕੁਝ ਸਮੇਂ ਲਈ ਖਾਣਾ ਬੰਦ ਕਰਨ ਪਵੇਗਾ, ਕਿਉਂਕਿ ਇਨ੍ਹਾਂ ਨੂੰ ਖਰੀਦਣ ਨਾਲ ਮਹੀਨੇ ਦਾ ਪੂਰਾ ਬਜਟ ਵਿਗੜ ਰਿਹਾ ਹੈ। ਪਹਿਲਾਂ ਉਹ ਖਾਣੇ ’ਚ 2 ਸਬਜ਼ੀਆਂ ਬਣਾਉਂਦੀ ਸੀ ਪਰ ਹੁਣ ਸਿਰਫ ਇਕ ਸਬਜ਼ੀ ਨਾਲ ਕੰਮ ਚਲਾ ਰਹੀ ਹੈ। ਸਬਜ਼ੀਆਂ ਦੀ ਤੁਲਨਾ ’ਚ ਦਾਲ ਸਸਤੀ ਲੱਗ ਰਹੀ ਹੈ।
ਇਹ ਵੀ ਦੇਖੋ : ਮਹਿੰਗਾਈ ਦੀ ਮਾਰ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਤੋਂ ਬਾਅਦ ਸਬਜ਼ੀਆਂ ਨੇ ਵਿਗਾੜਿਆ ਰਸੋਈ ਦਾ ਬਜਟ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            