‘ਮਹਿੰਗਾਈ ਘਟ ਕੇ 4.06 ਫੀਸਦੀ ’ਤੇ ਆਈ, ਉਦਯੋਗਿਕ ਉਤਪਾਦਨ ਵੀ 1 ਫੀਸਦੀ ਵਧਿਆ’
Saturday, Feb 13, 2021 - 09:32 AM (IST)
ਨਵੀਂ ਦਿੱਲੀ (ਭਾਸ਼ਾ) – ਜਨਵਰੀ ’ਚ ਪ੍ਰਚੂਨ ਮਹਿੰਗਾਈ ਨਰਮ ਹੋ ਕੇ 4.06 ਫੀਸਦੀ ’ਤੇ ਆ ਗਈ। ਇਸ ਦਾ ਮੁੱਖ ਕਾਰਣ ਸਬਜ਼ੀਆਂ ਦੀਆਂ ਕੀਮਤਾਂ ’ਚ ਕਮੀ ਆਉਣਾ ਹੈ। ਸ਼ੁੱਕਰਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ’ਚ ਇਸ ਦੀ ਜਾਣਕਾਰੀ ਦਿੱਤੀ ਗਈ। ਇਸ ਦਾ ਮੁੱਖ ਕਾਰਣ ਸਬਜ਼ੀਆਂ ਦੀਆਂ ਕੀਮਤਾਂ ’ਚ ਕਮੀ ਆਉਣਾ ਹੈ। ਸ਼ੁੱਕਰਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ’ਚ ਇਸ ਦੀ ਜਾਣਕਾਰੀ ਮਿਲੀ। ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਉੱਤੇ ਆਧਾਰਿਤ ਪ੍ਰਚੂਨ ਮਹਿੰਗਾਈ ਇਸ ਤੋਂ ਇਕ ਮਹੀਨਾ ਪਹਿਲਾਂ ਦਸੰਬਰ 2020 ’ਚ 4.59 ਫੀਸਦੀ ਸੀ।
ਰਾਸ਼ਟਰੀ ਸਟੈਟਿਕਸ ਆਫਿਸ (ਐੱਨ. ਐੱਸ. ਓ.) ਵਲੋਂ ਜਾਰੀ ਅੰਕੜਿਆਂ ਮੁਤਾਬਕ ਖੁਰਾਕ ਸ਼੍ਰੇਣੀ ’ਚ ਕੀਮਤਾਂ ’ਚ ਸਾਲਾਨਾ ਆਧਾਰ ’ਤੇ ਵਾਧੇ ਦੀ ਦਰ ਜਨਵਰੀ 2021 ’ਚ 1.89 ਫੀਸਦੀ ਰਹੀ। ਦਸੰਬਰ 2020 ’ਚ ਖੁਰਾਕ ਮਹਿੰਗਾਈ 3.41 ਫੀਸਦੀ ਸੀ। ਰਿਜ਼ਰਵ ਬੈਂਕ ਮੁਦਰਾ ਨੀਤੀ ਤੈਅ ਕਰਦੇ ਸਮੇਂ ਪ੍ਰਚੂਨ ਮਹਿੰਗਾਈ ਦੀ ਦਰ ’ਤੇ ਗੌਰ ਕਰਦਾ ਹੈ। ਸੰਸਦ ਨੇ ਰਿਜ਼ਰਵ ਬੈਂਕ ਨੂੰ ਪ੍ਰਚੂਨ ਮਹਿੰਗਾਈ ਨੂੰ ਚਾਰ ਫੀਸਦੀ ਰੱਖਣ ਦੀ ਨੀਤੀਗਤ ਜ਼ਿੰਮੇਵਾਰੀ ਦਿੱਤੀ। ਇਸ ’ਚ ਕੁਝ ਸਮੇਂ ਲਈ ਦੋ ਫੀਸਦੀ ਦੇ ਘੇਰੇ ’ਚ ਘੱਟ-ਵੱਧ ਹੋ ਸਕਦੀ ਹੈ।
ਉਧਰ ਦੇਸ਼ ਦੇ ਉਦਯੋਗਿਕ ਉਤਪਾਦਨ ’ਚ ਦਸੰਬਰ ’ਚ 1 ਫੀਸਦੀ ਦਾ ਵਾਧਾ ਹੋਇਆ ਹੈ। ਦਸੰਬਰ 2019 ’ਚ ਉਦਯੋਗਿਕ ਉਤਪਾਦਨ ’ਚ 0.4 ਫੀਸਦੀ ਦਾ ਵਾਧਾ ਹੋਇਆ ਸੀ। ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ. ਆਈ. ਪੀ.) ਦੇ ਅੰਕੜਿਆਂ ਮੁਤਾਬਕ ਨਿਰਮਾਣ ਖੇਤਰ ਨਾਲ ਇੰਡਸਟ੍ਰੀਅਲ ਗ੍ਰੋਥ ਨੂੰ ਸਪੋਰਟ ਮਿਲੀ ਹੈ।
ਨਿਰਮਾਣ ਖੇਤਰ ਦੇ ਉਤਪਾਦਨ ’ਚ ਦਸੰਬਰ 2020 ’ਚ 1.6 ਫੀਸਦੀ ਦਾ ਵਾਧਾ ਹੋਇਆ। ਮਾਈਨਿੰਗ ਉਤਪਾਦਨ ’ਚ ਸਮੀਖਿਆ ਅਧੀਨ ਮਹੀਨੇ ’ਚ 4.8 ਫੀਸਦੀ ਦੀ ਗਿਰਾਵਟ ਆਈ ਜਦੋਂ ਕਿ ਬਿਜਲੀ ਉਤਪਾਦਨ ’ਚ ਦਸੰਬਰ 2020 ’ਚ 5.1 ਫੀਸਦੀ ਦਾ ਵਾਧਾ ਹੋਇਆ ਹੈ। ਕੋਵਿਡ-19 ਮਹਾਮਾਰੀ ਕਾਰਣ ਪਿਛਲੇ ਸਾਲ ਮਾਰਚ ਤੋਂ ਉਦਯੋਗਿਕ (ਇੰਡਸਟ੍ਰੀਅਲ) ਗ੍ਰੋਥ ਦਾ ਅਸਰ ਪਿਆ। ਮਾਰਚ ’ਚ ਆਈ. ਆਈ. ਪੀ. ’ਚ 18.7 ਫੀਸਦੀ ਦੀ ਗਿਰਾਵਟ ਆਈ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।