ਫਾਸਟ ਫੂਡ ’ਤੇ ਵੀ ਪਈ ਮਹਿੰਗਾਈ ਦੀ ਮਾਰ, ਕੀਮਤਾਂ ’ਚ 5 ਤੋਂ 10 ਫੀਸਦੀ ਦਾ ਵਾਧਾ

04/16/2022 1:04:05 PM

ਨਵੀਂ ਦਿੱਲੀ (ਬਿਜ਼ਨੈੱਸ ਡੈਸਕ) – ਦੇਸ਼ ’ਚ ਝੁਲਸਾ ਦੇਣ ਵਾਲੀ ਗਰਮੀ ਦਰਮਿਆਨ ਜਿੱਥੇ ਸਬਜ਼ੀਆਂ ਅਤੇ ਨਿੰਬੂ ਦੇ ਰੇਟਾਂ ਤੋਂ ਲੋਕ ਪ੍ਰੇਸ਼ਾਨ ਹਨ, ਉੱਥੇ ਹੀ ਹੁਣ ਫਾਸਟ ਫੂਡ ਦੇ ਰੇਟਾਂ ’ਚ ਹੋਏ ਵਾਧੇ ਨੇ ਵੀ ਲੋਕਾਂ ਦੀ ਪ੍ਰੇਸ਼ਾਨੀ ਨੂੰ ਹੋਰ ਵਧਾ ਦਿੱਤਾ ਹੈ। ਵਧਦੀ ਹੋਈ ਮਹਿੰਗਾਈ ਦਰਮਿਆਨ ਭਾਰਤ ਭਰ ’ਚ ਰੈਸਟੋਰੈਂਟਸ ਅਤੇ ਫਾਸਟ ਫੂਡ ਚੇਨ ਨੇ ਵੀ ਆਪਣੇ ਪ੍ਰੋਡਕਟਸ ਦੀਆਂ ਕੀਮਤਾਂ ’ਚ ਵਾਧੇ ਦਾ ਬਦਲ ਚੁਣਿਆ ਹੈ। ਡੋਮੀਨੋਜ਼, ਪਿੱਜ਼ਾ ਹੱਟ ਅਤੇ ਕੇ. ਐੱਫ. ਸੀ. ਸਮੇਤ ਜ਼ਿਆਦਾਤਰ ਤੁਰੰਤ ਸੇਵਾ ਰੈਸਟੋਰੈਂਟਸ (ਕਿਊ. ਐੱਸ. ਆਰ.) ਨੇ ਪਿਛਲੇ ਮਹੀਨੇ ਕੀਮਤਾਂ ’ਚ ਕਰੀਬ 5 ਤੋਂ 10 ਫੀਸਦੀ ਦਾ ਵਾਧਾ ਕੀਤਾ ਹੈ।

ਇਹ ਵੀ ਪੜ੍ਹੋ :  ਨੇਪਾਲ 'ਤੇ ਵੀ ਮੰਡਰਾਏ ਆਰਥਿਕ ਸੰਕਟ ਦੇ ਬੱਦਲ , ਵਿੱਤ ਮੰਤਰੀ ਨੇ ਪ੍ਰਵਾਸੀਆਂ ਨੂੰ ਕੀਤੀ ਇਹ ਅਪੀਲ

ਈਂਧਨ ਅਤੇ ਮਾਲ ਢੁਆਈ ਕਾਰਨ ਵਧੀ ਲਾਗਤ

ਭਾਰਤ ਦੀ ਸਭ ਤੋਂ ਵੱਡੀ ਫਾਸਟ ਫੂਡ ਚੇਨ ’ਚੋਂ ਇਕ ਦੇ ਇਕ ਸੀਨੀਅਰ ਅਧਿਕਾਰੀ ਨੇ ਇਕ ਮੀਡੀਆ ਰਿਪੋਰਟ ’ਚ ਕਿਹਾ ਕਿ ਅਸੀਂ ਇਹ ਯਕੀਨੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮਹਿੰਗਾਈ ਸਾਡੇ ਮਾਰਜ਼ਨ ’ਤੇ ਨਾ ਆਵੇ। ਇਸ ਦੇ ਨਾਲ ਹੀ ਸਾਨੂੰ ਖਪਤਕਾਰ ਹਿੱਤ ਨੂੰ ਬਣਾਈ ਰੱਖਣਾ ਹੋਵੇਗਾ। ਜਦੋਂ ਅਸੀਂ ਵਧਦੀ ਲਾਗਤ ਦਾ ਇਕ ਹਿੱਸਾ ਖਪਤਕਾਰਾਂ ’ਤੇ ਪਾ ਰਹੇ ਹਾਂ ਤਾਂ ਅਸੀਂ ਲੰਮੀ ਮਿਆਦ ਦੇ ਵਾਲਿਊਮ ਵਚਨਬੱਧਤਾਵਾਂ ਦੇ ਆਧਾਰ ’ਤੇ ਆਪਣੇ ਕੈਫੇ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਰਾਹੁਲ ਸਿੰਘ ਨੇ ਕਿਹਾ ਕਿ ਭਾਵੇਂ ਹੀ ਤੁਸੀਂ ਆਪਣੇ ਅਲਕੋਵੈੱਬ ਪੋਰਟਫੋਲੀਓ ਵਰਗੀਆਂ ਕੁੱਝ ਚੀਜ਼ਾਂ ’ਤੇ ਕੰਟਰੋਲ ਕਰ ਸਕਦੇ ਹੋ, ਬਿਜਲੀ ਅਤੇ ਗੈਸ ਵਰਗੀ ਉਪਯੋਗਤਾ ਲਾਗਤ ਕੁੱਝ ਅਜਿਹੀਆਂ ਹਨ, ਜਿਨ੍ਹਾਂ ਦਾ ਤੁਸੀਂ ਅਨੁਮਾਨ ਨਹੀਂ ਲਗਾ ਸਕਦੇ ਹੋ। ਉਨ੍ਹਾਂ ਨੇ ਕਿਹਾ ਕਿ ਮੈਂ ਸਿਰਫ ਆਪਣੇ ਮੈਨਿਊ ’ਚ ਮੁੱਲ ਵਾਧੇ ’ਤੇ ਕੰਮ ਕਰ ਰਿਹਾ ਸੀ।

ਇਹ ਵੀ ਪੜ੍ਹੋ : ਆਰਥਿਕਤਾ ਨੂੰ ਹੁਲਾਰਾ ਦੇਣ ਲਈ ਚੀਨ ਦਾ ਵੱਡਾ ਕਦਮ, ਬੈਂਕਾਂ ਨੂੰ ਰਿਜ਼ਰਵ ਨਕਦੀ ਘਟਾਉਣ ਦੇ ਦਿੱਤੇ ਆਦੇਸ਼

ਕੀਮਤਾਂ ਵਧਾਉਣ ਤੋਂ ਇਲਾਵਾ ਕੋਈ ਬਦਲ ਨਹੀਂ

ਚਾਯੋਸ ਦੇ ਸੰਸਥਾਪਕ ਨਿਤਿਨ ਸਲੂਜਾ ਨੇ ਮੀਡੀਆ ਨੂੰ ਦੱਸਿਆ ਕਿ ਉਹ ਕੀਮਤਾਂ ’ਚ 5-6 ਫੀਸਦੀ ਦਾ ਵਾਧਾ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ 2019 ’ਚ ਸਾਡੇ ਵਲੋਂ ਵਰਦੀ ਜਾਣ ਵਾਲੀ ਇਲਾਚੀ ਦੀਆਂ ਕੀਮਤਾਂ 1400 ਰੁਪਏ ਤੋਂ ਵਧ ਕੇ 4500 ਰੁਪਏ ਹੋ ਗਈਆਂ। ਅਸੀਂ ਉਦੋਂ ਆਪਣੀਆਂ ਕੀਮਤਾਂ ਨਹੀਂ ਵਧਾਈਆਂ ਸਨ ਪਰ ਮੌਜੂਦਾ ਸਮੇਂ ’ਚ ਡੇਅਰੀ ਅਤੇ ਪੈਕੇਜਿੰਗ ਲਈ ਕਾਗਜ਼ ਸਮੇਤ ਸਭ ਕੁਝ ਵਧ ਗਿਆ ਹੈ। ਸਾਡੇ ਕੋਲ ਕੋਈ ਬਦਲ ਨਹੀਂ ਹੈ। ਡੋਮੀਨੋਜ਼ ਪਿੱਜ਼ਾ ਆਊਟਲੈਟਸ ਲਈ ਫ੍ਰੈਂਚਾਇਜ਼ੀ ਰੱਖਣ ਵਾਲੀ ਜੁਬੀਲੈਂਟ ਨੇ ਦਸੰਬਰ ’ਚ ਕਰੀਬ 4-5 ਫੀਸਦੀ ਤੋਂ ਬਾਅਧ ਹਾਲ ਹੀ ’ਚ ਮੁੜ ਤੋਂ ਲਗਭਗ 5 ਫੀਸਦੀ ਦਾ ਵਾਧਾ ਕੀਤਾ ਹੈ। ਕੁੱਝ ਮਾਮਲਿਆਂ ’ਚ ਫੂਡ ਮੈਨਿਊ ’ਚ ਵਾਧਾ ਦੋ ਸਾਲ ਤੋਂ ਵੱਧ ਸਮੇਂ ਬਾਅਦ ਹੋਇਆ ਹੈ। ਕੋਵਿਡ ਕਾਰਨ ਲਾਕਡਾਊਨ ਪਾਬੰਦੀਆਂ ਅਤੇ ਸਮੇਂ ’ਚ ਕਟੌਤੀ ਤੋਂ ਪ੍ਰੇਸ਼ਆਨ ਪਿਛਲੇ ਦੋ ਸਾਲ ਉਦਯੋਗ ਲਈ ਔਖੇ ਰਹੇ ਹਨ। ਪਿੱਜ਼ਾ ਹੱਟ ਅਤੇ ਕੇ. ਐੱਫ. ਸੀ. ਦੀ ਤੁਰੰਤ ਸੇਵਾ ਚੇਨਜ਼ ਨਾਲ ਯਮ ਬ੍ਰਾਂਡਸ ਨੇ ਪਿੱਜ਼ਾ ਹੱਟ ਲਈ ਲਗਭਗ 3 ਫੀਸਦੀ ਦਾ ਵਾਧਾ ਕੀਤਾ ਹੈ। ਕੇ. ਐੱਫ. ਸੀ. ਨੇ ਨਵੰਬਰ 2021 ’ਚ ਆਪਣੇ ਮੈਨਿਊ ’ਚ ਕੀਮਤਾਂ ’ਚ 1.5 ਫੀਸਦੀ ਦਾ ਮਾਮੂਲੀ ਵਾਧਾ ਕੀਤਾ ਸੀ।

ਇਹ ਵੀ ਪੜ੍ਹੋ : Sri Lanka crisis : ਸ਼੍ਰੀਲੰਕਾ 'ਚ ਫਸਿਆ ਕਈ ਦਿੱਗਜ ਭਾਰਤੀ ਕੰਪਨੀਆਂ ਦਾ ਪੈਸਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News