ਚਿੱਠੀ ਨਾ ਪਹੁੰਚਾਉਣ ''ਤੇ ਡਾਕੀਏ ਨੂੰ ਭਰਨਾ ਪਵੇਗਾ 1.40 ਲੱਖ ਰੁਪਏ ਦਾ ਜੁਰਮਾਨਾ

Sunday, Oct 13, 2019 - 10:57 AM (IST)

ਚਿੱਠੀ ਨਾ ਪਹੁੰਚਾਉਣ ''ਤੇ ਡਾਕੀਏ ਨੂੰ ਭਰਨਾ ਪਵੇਗਾ 1.40 ਲੱਖ ਰੁਪਏ ਦਾ ਜੁਰਮਾਨਾ

ਰਾਮਪੁਰ—ਚਿੱਠੀ ਨਾ ਪਹੁੰਚਾਉਣਾ ਡਾਕੀਏ ਨੂੰ ਮਹਿੰਗਾ ਪੈ ਗਿਆ। ਡਾਕੀਏ ਨੇ ਨਿੱਜੀ ਰਜਿੰਸ਼ ਦੇ ਕਾਰਨ ਚਿੱਠੀ ਵਾਪਸ ਭੇਜ ਦਿੱਤੀ। ਸੇਵਾ 'ਚ ਕਮੀ ਦਾ ਦੋਸ਼ੀ ਪਾਇਆ ਗਿਆ ਜਿਸ ਕਾਰਨ ਉਪਭੋਕਤਾ ਫੋਰਮ ਨੇ ਡਾਕੀਏ ਨੂੰ 1.40 ਲੱਖ ਰੁਪਏ ਦਾ ਜੁਰਮਾਨਾ ਦੇਣ ਦਾ ਆਦੇਸ਼ ਸੁਣਾਇਆ।
ਕੀ ਹੈ ਮਾਮਲਾ
ਥਾਣਾ ਸ਼ਹਿਜਾਦਨਗਰ ਦੇ ਕਕਰੌਆ ਪਿੰਡ ਨਿਵਾਸੀ ਰਾਮਪਾਲ ਜੋ ਹੋਮਿਓਪੈਥੀ ਵਿਭਾਗ 'ਚ ਕਰਮਚਾਰੀ ਹੈ, ਨੇ ਸਾਲ 2003 'ਚ ਖੇਤੀਬਾੜੀ ਵਿਭਾਗ 'ਚ ਬਾਬੂ ਦੇ ਅਹੁਦੇ 'ਤੇ ਨੌਕਰੀ ਲਈ ਅਰਜ਼ੀ ਕੀਤੀ ਸੀ। ਉਨ੍ਹਾਂ ਦਾ ਕਾਲ ਲੈਟਰ ਪੰਜੀਕ੍ਰਿਤ ਡਾਕ ਨੂੰ ਭੇਜਿਆ ਗਿਆ, ਜਿਸ ਨੂੰ ਉਨ੍ਹਾਂ ਦੇ ਪਿੰਡ 'ਚ ਵੀ ਰਹਿਣ ਵਾਲੇ ਡਾਕੀਏ ਨੇ ਇਹ ਇਤਰਾਜ਼ ਲਗਾ ਕੇ ਵਾਪਸ ਭੇਜ ਦਿੱਤਾ ਸੀ ਕਿ ਇਸ ਨਾਂ ਦਾ ਕੋਈ ਵਿਅਕਤੀ ਪਿੰਡ 'ਚ ਨਹੀਂ ਹੈ। ਪੀੜਤ ਦੇ ਮੁਤਾਬਕ ਪਿੰਡ 'ਚ ਇਸ ਨਾਂ ਦੇ ਕਈ ਵਿਅਕਤੀ ਰਹਿੰਦੇ ਹਨ। ਵੋਟਰ ਲਿਸਟ ਅਤੇ ਸਹੁੰ ਪੱਤਰਾਂ ਦੇ ਮਾਧਿਅਮ ਨਾਲ ਇਸ ਦੀ ਪੁਸ਼ਟੀ ਵੀ ਹੋਈ ਸੀ। ਦਰਅਸਲ ਡਾਕ ਕਰਮਚਾਰੀ ਨੇ ਨਫਰਤ ਦੀ ਭਾਵਨਾ ਦੇ ਚੱਲਦੇ ਉਨ੍ਹਾਂ ਦੀ ਚਿੱਠੀ ਨਹੀਂ ਪਹੁੰਚਾਈ ਕਿਉਂਕਿ ਉਨ੍ਹਾਂ ਦਾ ਪਰਿਵਾਰ ਰਾਜਨੀਤੀ ਨਾਲ ਜੁੜਿਆ ਹੈ ਜਿਸ ਦੇ ਬਾਅਦ ਰਾਮਪਾਲ ਨੇ ਉਪਭੋਕਤਾ ਫੋਰਮ 'ਚ ਮਾਮਲਾ ਦਰਜ ਕਰਵਾਇਆ। ਸੁਣਵਾਈ ਦੇ ਦੌਰਾਨ ਜ਼ਿਲਾ ਉਪਭੋਕਤਾ ਫੋਰਮ ਨੇ ਮਾਮਲੇ 'ਚ ਡਾਕ ਵਿਭਾਗ ਦੀ ਸੇਵਾ 'ਚ ਕਮੀ ਮੰਨਦੇ ਹੋਏ ਜ਼ੁਰਮਾਨਾ ਲਗਾਇਆ ਸੀ। ਇਸ ਆਦੇਸ਼ ਦੇ ਖਿਲਾਫ ਡਾਕ ਕਰਮਚਾਰੀ ਨੇ ਸੂਬਾ ਉਪਭੋਕਤਾ ਫੋਰਮ 'ਚ ਅਪੀਲ ਕੀਤੀ ਸੀ।
ਇਹ ਕਿਹਾ ਕਮਿਸ਼ਨ ਨੇ
ਸੂਬਾ ਉਪਭੋਕਤਾ ਫੋਰਮ ਦੇ ਪ੍ਰਧਾਨ ਅਖਤਰ ਹੁਸੈਨ ਖਾਨ ਨੇ ਡਾਕ ਕਰਮਚਾਰੀ ਦੀ ਅਪੀਲ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਕਿ ਅਪੀਲ ਹੇਠਲੀ ਫੋਰਮ ਦੇ ਆਦੇਸ਼ ਦੇ ਸਾਢੇ 6 ਸਾਲ ਬਾਅਦ ਕੀਤੀ ਗਈ ਹੈ।


author

Aarti dhillon

Content Editor

Related News