ਖਾਣ ਵਾਲੇ ਤੇਲਾਂ ’ਚ ਸਰ੍ਹੋਂ ਤੇਲ ਦੇ ਮਿਸ਼ਰਣ ’ਤੇ ਰੋਕ ਦੇ ਫੈਸਲੇ ਤੋਂ ਉਦਯੋਗ ਸੰਤੁਸ਼ਟ

Sunday, May 30, 2021 - 07:23 PM (IST)

ਖਾਣ ਵਾਲੇ ਤੇਲਾਂ ’ਚ ਸਰ੍ਹੋਂ ਤੇਲ ਦੇ ਮਿਸ਼ਰਣ ’ਤੇ ਰੋਕ ਦੇ ਫੈਸਲੇ ਤੋਂ ਉਦਯੋਗ ਸੰਤੁਸ਼ਟ

ਨਵੀਂ ਦਿੱਲੀ (ਭਾਸ਼ਾ) - ਖਾਣ ਵਾਲੇ ਤੇਲਾਂ ’ਚ ਸਰ੍ਹੋਂ ਤੇਲ ਦੇ ਮਿਸ਼ਰਣ ’ਤੇ 8 ਜੂਨ 2021 ਤੋਂ ਪੂਰੀ ਤਰ੍ਹਾਂ ਰੋਕ ਲਗਾਉਣ ਦੇ ਫ਼ੈਸਲੇ ਨਾਲ ਘਰੇਲੂ ਖੁਰਾਕੀ ਤੇਲ ਉਦਯੋਗ ਖੁਸ਼ ਹੈ ਅਤੇ ਸਰਕਾਰ ਦੇ ਇਸ ਕਦਮ ਨੂੰ ਦੇਸ਼ ’ਚ ਤਿਲਹਨ ਉਤਪਾਦਨ, ਤੇਲ ਉਦਯੋਗ ਅਤੇ ਰੋਜਗਾਰ ਦੇ ਮੌਕੇ ਵਧਾਉਣ ਵਾਲਾ ਦੱਸਿਆ ਹੈ। ਭਾਰਤੀ ਖਾਣ ਵਾਲੇ ਸੁਰੱਖਿਆ ਅਤੇ ਸਟੈਂਡਰਡ ਅਥਾਰਿਟੀ ਦੇ ਇਕ ਨੋਟੀਫਿਕੇਸ਼ਨ ਦੇ ਮਾਧਿਅਮ ਨਾਲ ਫੂਡ ਸੇਫਟੀ ਐਂਡ ਸਟੈਂਡਰਡ (ਵਿਕਰੀ ਮਨਾਹੀ ਅਤੇ ਰੋਕ) ਐਕਟ 2011 ’ਚ ਸੋਧ ਕੀਤੀ ਹੈ। 8 ਮਾਰਚ ਨੂੰ ਜਾਰੀ ਫੂਡ ਸੇਫਟੀ ਐਂਡ ਸਟੈਂਡਰਡ (ਖਰੀਦ ਮਨਾਹੀ ਅਤੇ ਰੋਕ) ਤੀਜੇ ਸੋਧ ਐਕਟ 2021 ਦੇ ਅਨੁਸਾਰ 8 ਜੂਨ 2021 ਨੂੰ ਅਤੇ ਉਸ ਤੋਂ ਬਾਅਦ ਕਿਸੇ ਵੀ ਬਹੁ-ਸਰੋਤੀ ਖੁਰਾਕੀ ਬਨਸਪਤੀ ਤੇਲਾਂ ’ਚ ਸਰ੍ਹੋਂ ਤੇਲ ਦਾ ਮਿਸ਼ਰਣ ਨਹੀਂ ਕੀਤਾ ਜਾ ਸਕੇਗਾ। ਯਾਨੀ ਹੁਣ ਸਰ੍ਹੋਂ ਤੇਲ ਨੂੰ ਬਿਨਾਂ ਕਿਸੇ ਮਿਸ਼ਰਣ ਦੇ ਵੇਚਣਾ ਹੋਵੇਗਾ। ਐੱਫ. ਐੱਸ. ਐੱਸ. ਆਈ. ਨੇ ਇਸ ਦੇ ਨਾਲ ਹੀ ਵੱਖ-ਵੱਖ ਮਿਸ਼ਰਣ ਵਾਲੇ ਖੁਰਾਕੀ ਬਨਸਪਤੀ ਤੇਲਾਂ (ਸਰ੍ਹੋਂ ਤੇਲ ਸ਼ਾਮਲ ਨਹੀਂ) ਦੀ ਖੁੱਲੀ ਵਿਕਰੀ ’ਤੇ ਵੀ ਰੋਕ ਲਗਾਈ ਹੈ। ਇਸ ਤਰ੍ਹਾਂ ਦੇ ਬਹੁ-ਸਰੋਤ ਵਾਲੇ ਖਾਣ ਵਾਲੇ ਤੇਲਾਂ ਦੀ ਵਿਕਰੀ 15 ਕਿੱਲੋ ਤੱਕ ਦੇ ਸੀਲ ਬੰਦ ਪੈਕ ’ਚ ਹੀ ਕੀਤੀ ਜਾ ਸਕੇਗੀ। ਇਸ ’ਚ ਇਹ ਵੀ ਕਿਹਾ ਗਿਆ ਹੈ ਕਿ ਅਜਿਹੇ ਮਿਸ਼ਰਤ ਤੇਲਾਂ ਨੂੰ ‘ਬਹੁ-ਸਰੋਤੀ ਖਾਣ ਵਾਲੇ ਬਨਸਪਤੀ ਤੇਲ’ ਨਾਂ ਨਾਲ ਵੇਚਿਆ ਜਾ ਸਕੇਗਾ।


author

Harinder Kaur

Content Editor

Related News