ਜਨਵਰੀ ''ਚ ਉਦਯੋਗਿਕ ਉਤਪਾਦਨ 5.2 ਫ਼ੀਸਦੀ ਵਧਿਆ
Saturday, Mar 11, 2023 - 11:31 AM (IST)
ਨਵੀਂ ਦਿੱਲੀ- ਇਕੋਨਮੀ ਦੇ ਮੋਰਚੇ 'ਤੇ ਚੰਗੀ ਖ਼ਬਰ ਆਈ ਹੈ। ਭਾਰਤ ਦਾ ਉਦਯੋਗਿਤ ਉਤਪਾਦਨ ਜਨਵਰੀ 2023 'ਚ 5.2 ਫ਼ੀਸਦੀ ਵਧਿਆ ਹੈ। ਉਦਯੋਗਿਕ ਉਤਪਾਦਨ ਸੂਚਕਾਂਕ (ਆਈ.ਆਈ.ਪੀ.) ਦੇ ਆਧਾਰ 'ਤੇ ਮਾਪਿਆ ਜਾਣ ਵਾਲਾ ਉਦਯੋਗਿਕ ਉਤਪਾਦਨ ਜਨਵਰੀ 2022 'ਚ ਦੋ ਫ਼ੀਸਦੀ ਵਧਿਆ ਹੈ। ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਉਤਪਾਦਨ 'ਚ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ- ਕ੍ਰਿਪਟੋ ’ਤੇ ਕੱਸਿਆ ਸ਼ਿਕੰਜਾ! ਹਰ ਲੈਣ-ਦੇਣ ’ਤੇ ਹੋਵੇਗੀ ਸਰਕਾਰ ਦੀ ਨਜ਼ਰ
ਰਾਸ਼ਟਰੀ ਸੰਖਿਅਕੀ ਕਾਰਜਕਾਲ ਦੇ ਅੰਕੜਿਆਂ ਮੁਤਾਬਕ ਜਨਵਰੀ 2023 'ਚ ਮੈਨਿਊਫੈਕਚਰਿੰਗ ਸੈਕਟਰ ਦਾ ਉਤਪਾਦਨ 3.7 ਫ਼ੀਸਦੀ ਵਧਿਆ ਹੈ। ਮਹੀਨੇ 'ਚ ਖਨਨ ਉਤਪਾਦਨ 8.8 ਫ਼ੀਸਦੀ ਅਤੇ ਬਿਜਲੀ ਉਤਪਾਦਨ 12.7 ਫ਼ੀਸਦੀ ਵਧਿਆ ਹੈ। 2022-23 ਦੇ ਪਹਿਲੇ 10 ਮਹੀਨਿਆਂ ਲਈ ਉਦਯੋਗਿਕ ਉਤਪਾਦਨ ਦੀ ਗ੍ਰੋਥ 5.4 ਫ਼ੀਸਦੀ ਸੀ ਜੋ 2021-22 ਦੀ ਇਸ ਮਿਆਦ 'ਚ 13.7 ਫ਼ੀਸਦੀ ਸੀ।
ਇਹ ਵੀ ਪੜ੍ਹੋ- ਭਾਅ ਡਿੱਗਣ ਨਾਲ ਘਾਟੇ 'ਚ ਆਲੂ ਅਤੇ ਗੰਢਿਆਂ ਦੇ ਕਿਸਾਨ
ਦੱਸਿਆ ਦੇਈਏ ਕਿ ਕੋਰ ਸੈਕਟਰ ਦੇ ਅੰਕੜਿਆਂ 'ਚ ਵੀ ਸੁਧਾਰ ਹੈ। ਭਾਰਤ ਦੇ ਅੱਠ ਪ੍ਰਮੁੱਖ ਖੇਤਰਾਂ 'ਚ ਜਨਵਰੀ 'ਚ 7.8 ਫ਼ੀਸਦੀ ਦਾ ਵਾਧਾ ਹੋਇਆ, ਜੋ ਦਸੰਬਰ 'ਚ 7 ਫ਼ੀਸਦੀ ਸੀ। ਮੁੱਖ ਖੇਤਰਾਂ ਦਾ ਪ੍ਰਦਰਸ਼ਨ ਉਦਯੋਗਿਕ ਵਿਕਾਸ ਦਾ ਇਕ ਮੁੱਖ ਸੰਕੇਤਕ ਹੈ ਕਿਉਂਕਿ ਅੱਠ ਪ੍ਰਮੁੱਖ ਉਦਯੋਗਾਂ ਦਾ ਉਦਯੋਗਿਕ ਉਤਪਾਦਨ ਸੂਚਕਾਂਕ 'ਚ ਲਗਭਗ 40 ਫ਼ੀਸਦੀ ਹਿੱਸਾ ਹੈ।
ਇਹ ਵੀ ਪੜ੍ਹੋ- ਬੈਂਕਾਂ ਦਾ ਕੁੱਲ NPA 2023-24 ਦੇ ਅੰਤ ਤੱਕ 4 ਫ਼ੀਸਦੀ ਤੋਂ ਘੱਟ ਹੋ ਸਕਦਾ ਹੈ : ਅਧਿਐਨ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।