ਇੰਡਸਇੰਡ ਬੈਂਕ ਦੇ ਬੋਰਡ ਆਫ ਡਾਇਰੈਕਟਰਜ਼ ਨੂੰ ਧੋਖਾਦੇਹੀ ਮਾਮਲੇ ’ਚ ਕੁਝ ਕਰਮਚਾਰੀਆਂ ’ਤੇ ਸ਼ੱਕ
Thursday, May 22, 2025 - 05:13 PM (IST)

ਨਵੀਂ ਦਿੱਲੀ (ਭਾਸ਼ਾ) - ਇੰਡਸਇੰਡ ਬੈਂਕ ਦੇ ਬੋਰਡ ਆਫ ਡਾਇਰੈਕਟਰਜ਼ ਨੇ ਡੈਰੀਵੇਟਿਵ, ਮਾਈਕ੍ਰੋਫਾਈਨਾਂਸ ਅਤੇ ਬਹੀ- ਖਾਤੇ ਦੀ ‘ਧੋਖਾਦੇਹੀ’ ’ਚ ਕੁਝ ਕਰਮਚਾਰੀਆਂ ਦੇ ਸ਼ਾਮਲ ਹੋਣ ਦਾ ਸ਼ੱਕ ਜਤਾਉਂਦੇ ਹੋਏ ਮਾਮਲੇ ਦੀ ਜਾਣਕਾਰੀ ਜਾਂਚ ਏਜੰਸੀਆਂ ਅਤੇ ਰੈਗੂਲੇਟਰੀ ਅਥਾਰਟੀ ਨੂੰ ਦੇਣ ਦਾ ਨਿਰਦੇਸ਼ ਮੈਨੇਜਮੈਂਟ ਨੂੰ ਦਿੱਤਾ ਹੈ। ਨਿੱਜੀ ਖੇਤਰ ਦੇ ਬੈਂਕ ਦੇ ਬੋਰਡ ਆਫ ਡਾਇਰੈਕਟਰਜ਼ ਨੇ ਅੱਜ ਹੋਈ ਬੈਠਕ ’ਚ ਇਹ ਫੈਸਲਾ ਕੀਤਾ।
ਇਹ ਵੀ ਪੜ੍ਹੋ : ਚੈੱਕ ਰਾਹੀਂ ਲੈਣ-ਦੇਣ ਕਰਨ ਵਾਲਿਆਂ ਲਈ ਵੱਡੀ ਖ਼ਬਰ, ਬਦਲ ਗਏ ਨਿਯਮ
ਇਸ ਬੈਠਕ ’ਚ ਜਨਵਰੀ-ਮਾਰਚ ਤਿਮਾਹੀ ਅਤੇ ਵਿੱਤੀ ਸਾਲ 2024-25 ਦੇ ਵਿੱਤੀ ਨਤੀਜਿਆਂ ਨੂੰ ਮਨਜ਼ੂਰੀ ਦਿੱਤੀ ਗਈ। ਇੰਡਸਇੰਡ ਬੈਂਕ ਨੇ ਕਿਹਾ ਕਿ ਬੈਂਕ ਨੇ ਮਾਰਚ ਤਿਮਾਹੀ ਅਤੇ ਸਮੁੱਚੇ ਵਿੱਤੀ ਸਾਲ ਦੇ ਵਿੱਤੀ ਨਤੀਜਿਆਂ ਨੂੰ ਆਖਰੀ ਰੂਪ ਦਿੰਦੇ ਸਮੇਂ ਆਡਿਟ ਰਿਪੋਰਟ ’ਚ ਦੱਸਿਆ ਹੈ ਕਿ ਸਾਰੀਆਂ ਖਾਮੀਆਂ ਦੇ ਪ੍ਰਭਾਵ ਨੂੰ ਉਚਿਤ ਰੂਪ ਨਾਲ ਦਰਜ ਕਰਨ ਦੇ ਨਾਲ ਵਿਖਾਇਆ ਹੈ। ਮਾਰਚ ’ਚ ਬੈਂਕ ਨੇ ਡੈਰੀਵੇਟਿਵ ਪੋਰਟਫੋਲੀਓ ’ਚ ਦੱਸੀਆਂ ਖਾਮੀਆਂ ਦੀ ਸੂਚਨਾ ਦਿੱਤੀ ਸੀ, ਜਿਸ ਦਾ ਦਸੰਬਰ, 2024 ਤੱਕ ਬੈਂਕ ਦੀ ਸ਼ੁੱਧ ਜਾਇਦਾਦ ’ਤੇ ਲੱਗਭੱਗ 2.35 ਫੀਸਦੀ ਦਾ ਉਲਟ ਪ੍ਰਭਾਵ ਪੈਣ ਦਾ ਅੰਦਾਜ਼ਾ ਹੈ।
ਇਹ ਵੀ ਪੜ੍ਹੋ : RBI ਨੇ ਜਾਰੀ ਕੀਤਾ 20 ਰੁਪਏ ਦਾ ਨਵਾਂ ਨੋਟ, ਜਾਣੋ ਇਹ ਪੁਰਾਣੇ ਤੋਂ ਕਿੰਨਾ ਹੈ ਵੱਖਰਾ
ਇਸ ਤੋਂ ਬਾਅਦ, ਬੈਂਕ ਨੇ ਬਹੀ-ਖਾਤੇ ’ਤੇ ਪ੍ਰਭਾਵ, ਵੱਖ-ਵੱਖ ਪੱਧਰਾਂ ’ਤੇ ਖਾਮੀਆਂ ਦਾ ਮੁਲਾਂਕਣ ਕਰਨ ਅਤੇ ਸੁਧਾਰਾਤਮਕ ਕਾਰਵਾਈ ਦਾ ਸੁਝਾਅ ਦੇਣ ਲਈ ਬਾਹਰੀ ਏਜੰਸੀ ਪੀ. ਡਬਲਯੂ. ਸੀ. ਨੂੰ ਨਿਯੁਕਤ ਕੀਤਾ ਸੀ। ਏਜੰਸੀ ਨੇ ਆਪਣੀ ਰਿਪੋਰਟ ’ਚ 30 ਜੂਨ, 2024 ਤੱਕ ਨਕਾਰਾਤਮਕ ਪ੍ਰਭਾਵ 1,979 ਕਰੋਡ਼ ਰੁਪਏ ਆਂਕਿਆ ਹੈ।
ਇਹ ਵੀ ਪੜ੍ਹੋ : ਔਰਤਾਂ ਲਈ ਖ਼ੁਸ਼ਖ਼ਬਰੀ : ਸਿਰਫ਼ 2 ਸਾਲਾਂ 'ਚ ਮਿਲਣ ਲੱਗੇਗਾ ਫਿਕਸ ਰਿਟਰਨ, ਜਾਣੋ ਕਿਵੇਂ ਕਰਨਾ ਹੈ ਨਿਵੇਸ਼
ਇਹ ਵੀ ਪੜ੍ਹੋ : ਸ਼ੇਅਰ ਬਾਜ਼ਾਰ 'ਚ ਰਿਟਰਨ ਨੂੰ ਲੈ ਕੇ Alert ਰਹਿਣ ਦੀ ਲੋੜ; ਨਿਵੇਸ਼ਕਾਂ ਲਈ ਹੋ ਗਈ ਵੱਡੀ ਭਵਿੱਖਬਾਣੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8