ਹੋਰ ਮਹਿੰਗਾ ਹੋਵੇਗਾ ਖਾਣ ਵਾਲਾ ਤੇਲ, ਇੰਡੋਨੇਸ਼ੀਆ ਨੇ ਪਾਮ ਆਇਲ ਦੇ ਨਿਰਯਾਤ 'ਤੇ ਲਗਾਈ ਪਾਬੰਦੀ
Saturday, Apr 23, 2022 - 06:43 PM (IST)

ਨਵੀਂ ਦਿੱਲੀ - ਦੁਨੀਆ ਦੇ ਸਭ ਤੋਂ ਵੱਡੇ ਪਾਮ ਆਇਲ ਉਤਪਾਦਕ ਅਤੇ ਨਿਰਯਾਤਕ ਇੰਡੋਨੇਸ਼ੀਆ ਨੇ ਆਪਣੇ ਹੀ ਦੇਸ਼ 'ਚ ਇਸ ਦੀ ਕਮੀ ਕਾਰਨ ਬਰਾਮਦ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ 28 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਅਤੇ ਕਮੀ ਦੇ ਖਤਮ ਹੋਣ ਤੱਕ ਰਹੇਗੀ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਸ਼ੁੱਕਰਵਾਰ ਨੂੰ ਕਿਹਾ, ਮੈਂ ਨਿੱਜੀ ਤੌਰ 'ਤੇ ਇਸ ਦੀ ਨਿਗਰਾਨੀ ਕਰਾਂਗਾ ਤਾਂ ਕਿ ਦੇਸ਼ 'ਚ ਖਾਣ ਵਾਲੇ ਤੇਲ ਦੀ ਸਪਲਾਈ ਲੌੜੀਂਦੀ ਹੋਵੇ ਅਤੇ ਕੀਮਤ ਵੀ ਘੱਟ ਰਹੇ।
ਦਰਅਸਲ, ਇੰਡੋਨੇਸ਼ੀਆ ਦੇ ਜ਼ਿਆਦਾਤਰ ਪਾਮ ਤੇਲ ਉਤਪਾਦਕਾਂ ਨੇ ਖਾਣ ਵਾਲੇ ਤੇਲ ਦੀ ਕੀਮਤ ਵਧਣ ਕਾਰਨ ਇਸ ਦਾ ਨਿਰਯਾਤ ਕਰਨਾ ਸ਼ੁਰੂ ਕਰ ਦਿੱਤਾ ਸੀ। ਯੂਕਰੇਨ ਯੁੱਧ ਤੋਂ ਬਾਅਦ, ਦੁਨੀਆ ਦੇ ਬਹੁਤ ਸਾਰੇ ਦੇਸ਼ ਭੋਜਨ ਦੀ ਸਪਲਾਈ ਨੂੰ ਆਮ ਅਤੇ ਕੀਮਤਾਂ ਨੂੰ ਸਥਿਰ ਰੱਖਣ ਲਈ ਖੇਤੀਬਾੜੀ ਉਤਪਾਦਾਂ ਦੇ ਨਿਰਯਾਤ ਨੂੰ ਸੀਮਤ ਜਾਂ ਪਾਬੰਧਿਤ ਕਰ ਰਹੇ ਹਨ। ਵੈਜੀਟੇਬਲ ਆਇਲ ਸਪਲਾਇਰ ਅਰਜਨਟੀਨਾ ਨੇ ਸੋਇਆਬੀਨ ਤੇਲ 'ਤੇ ਐਕਸਪੋਰਟ ਟੈਕਸ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ : Pure EV ਖ਼ਿਲਾਫ਼ FIR ਦਰਜ ਹੋਣ ਤੋਂ ਬਾਅਦ ਕੰਪਨੀ ਨੇ 2,000 ਇਲੈਕਟ੍ਰਿਕ ਸਕੂਟਰ ਮੰਗਵਾਏ ਵਾਪਸ
ਗਲੋਬਲ ਬਾਜ਼ਾਰ 'ਚ ਵਧ ਸਕਦੀਆਂ ਹਨ ਕੀਮਤਾਂ
ਇੰਡੋਨੇਸ਼ੀਆ ਦੁਆਰਾ ਪਾਬੰਦੀ ਦੇ ਐਲਾਨ ਤੋਂ ਬਾਅਦ ਯੂਐਸ ਸੋਇਆ ਤੇਲ ਫਿਊਚਰਜ਼ 3% ਤੋਂ ਵੱਧ ਦੀ ਛਾਲ ਮਾਰ ਕੇ 84.03 ਸੈਂਟ ਪ੍ਰਤੀ ਪੌਂਡ ਦੇ ਰਿਕਾਰਡ ਉੱਚੇ ਪੱਧਰ 'ਤੇ ਪਹੁੰਚ ਗਿਆ। ਟ੍ਰੇਡ ਬਾਡੀ ਸੋਲਵੈਂਟ ਐਕਟਰਜ਼ ਐਸੋਸੀਏਸ਼ਨ ਆਫ ਇੰਡੀਆ (SEA) ਦੇ ਪ੍ਰਧਾਨ ਅਤੁਲ ਚਤੁਰਵੇਦੀ ਨੇ ਨਿਊਜ਼ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਇਹ ਕਦਮ ਪੂਰੀ ਤਰ੍ਹਾਂ ਨਾਲ ਅਚਾਨਕ ਅਤੇ ਮੰਦਭਾਗਾ ਸੀ। ਇਸ ਕਦਮ ਨਾਲ ਨਾ ਸਿਰਫ਼ ਭਾਰਤ ਦੇ ਸਭ ਤੋਂ ਵੱਡੇ ਖਰੀਦਦਾਰ, ਸਗੋਂ ਵਿਸ਼ਵ ਪੱਧਰ 'ਤੇ ਖਪਤਕਾਰਾਂ ਨੂੰ ਵੀ ਨੁਕਸਾਨ ਹੋਵੇਗਾ, ਕਿਉਂਕਿ ਪਾਮ ਦੁਨੀਆ ਦਾ ਸਭ ਤੋਂ ਵੱਧ ਖਪਤ ਵਾਲਾ ਤੇਲ ਹੈ।
ਜਨਵਰੀ 'ਚ ਵੀ ਪਾਬੰਦੀ ਲਗਾਈ ਗਈ ਸੀ
ਇਸ ਤੋਂ ਪਹਿਲਾਂ ਜਨਵਰੀ 'ਚ ਇੰਡੋਨੇਸ਼ੀਆ ਨੇ ਪਾਮ ਆਇਲ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਸੀ, ਹਾਲਾਂਕਿ ਮਾਰਚ 'ਚ ਪਾਬੰਦੀ ਹਟਾ ਲਈ ਗਈ ਸੀ।
ਇਹ ਵੀ ਪੜ੍ਹੋ : ਇਲੈਕਟ੍ਰਿਕ ਵਾਹਨਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ’ਤੇ ਸਰਕਾਰ ਸਖ਼ਤ, ਕਾਰਵਾਈ ਦੇ ਹੁਕਮ ਹੋਏ ਜਾਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।