ਵਪਾਰੀਆਂ ਲਈ ਨਿੱਜੀ ਈ-ਸਟੋਰ ਬਣਾ ਰਹੇ ਹਾਂ, ਕੌਮੀ ਪੱਧਰ ’ਤੇ ਛੇਤੀ ਲਿਆਵਾਂਗੇ : ਕੈਟ

Friday, Jan 17, 2020 - 12:38 AM (IST)

ਵਪਾਰੀਆਂ ਲਈ ਨਿੱਜੀ ਈ-ਸਟੋਰ ਬਣਾ ਰਹੇ ਹਾਂ, ਕੌਮੀ ਪੱਧਰ ’ਤੇ ਛੇਤੀ ਲਿਆਵਾਂਗੇ : ਕੈਟ

ਨਵੀਂ ਦਿੱਲੀ (ਭਾਸ਼ਾ)-ਵਪਾਰੀਆਂ ਦੇ ਪ੍ਰਮੁੱਖ ਸੰਗਠਨ ਕਨਫੈੱਡਰੇਸ਼ਨ ਆਫ ਆਲ ਇੰਡੀਆ ਟਰੇਡਰਸ (ਕੈਟ) ਨੇ ਕਿਹਾ ਹੈ ਕਿ ਉਸ ਨੇ ਪਾਇਲਟ ਆਧਾਰ ’ਤੇ ਮੱਧ ਪ੍ਰਦੇਸ਼ ’ਚ ਵਪਾਰੀਆਂ ਲਈ ਨਿੱਜੀ ਈ-ਸਟੋਰ ਬਣਾਉਣ ਦਾ ਕੰਮ ਪੂਰਾ ਕਰ ਲਿਆ ਹੈ। ਛੇਤੀ ਇਸ ਨੂੰ ਕੌਮੀ ਪੱਧਰ ’ਤੇ ਸ਼ੁਰੂ ਕੀਤਾ ਜਾਵੇਗਾ। ਕੈਟ ਦੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਅਸੀਂ ਈ-ਕਾਮਰਸ ਦੇ ਖਿਲਾਫ ਨਹੀਂ ਹਾਂ। ਕੈਟ ਉਨ੍ਹਾਂ ਕੰਪਨੀਆਂ ਦਾ ਵਿਰੋਧ ਕਰ ਰਹੀ ਹੈ ਜੋ ਸਰਕਾਰ ਦੀ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਨੀਤੀ ਦੀ ਆਪਣੇ ਲਾਭ ਲਈ ਉਲੰਘਣਾ ਕਰ ਰਹੀਆਂ ਹਨ। ਉਨ੍ਹਾਂ ਕਿਹਾ, ‘‘ਸਾਡਾ ਮੰਨਣਾ ਹੈ ਕਿ ਈ-ਕਾਮਰਸ ਤੇਜ਼ੀ ਨਾਲ ਵਧਦਾ ਭਵਿੱਖ ਦਾ ਕਾਰੋਬਾਰੀ ਮਾਡਲ ਹੈ। ਅਸੀਂ ਵਪਾਰਕ ਭਾਈਚਾਰੇ ਦੇ ਈ-ਕਾਮਰਸ ਨਾਲ ਤਾਲਮੇਲ ਨੂੰ ਦੇਸ਼ ਦੇ ਹਰ ਇਕ ਵਪਾਰੀ ਲਈ ਨਿੱਜੀ ਈ-ਸਟੋਰ ਬਣਾ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦਾ ਪਾਇਲਟ ਮੱਧ ਪ੍ਰਦੇਸ਼ ’ਚ ਪੂਰਾ ਹੋ ਗਿਆ ਹੈ। ਇਸ ਨੂੰ ਛੇਤੀ ਕੌਮੀ ਪੱਧਰ ’ਤੇ ਸ਼ੁਰੂ ਕੀਤਾ ਜਾਵੇਗਾ।


author

Karan Kumar

Content Editor

Related News