ਪੰਜ ਨਵੇਂ ਮਾਰਗਾਂ ''ਤੇ ਉਡਾਣਾਂ ''ਤੇ ਸ਼ੁਰੂ ਕਰੇਗੀ ਇੰਡੀਗੋ

Friday, Mar 06, 2020 - 04:32 PM (IST)

ਪੰਜ ਨਵੇਂ ਮਾਰਗਾਂ ''ਤੇ ਉਡਾਣਾਂ ''ਤੇ ਸ਼ੁਰੂ ਕਰੇਗੀ ਇੰਡੀਗੋ

ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਹਵਾਬਾਜ਼ੀ ਸੇਵਾ ਕੰਪਨੀ ਇੰਡੀਗੋ ਪੰਜ ਨਵੇਂ ਮਾਰਗਾਂ 'ਤੇ ਸੇਵਾ ਸ਼ੁਰੂ ਕਰੇਗੀ | ਏਅਰਲਾਈਨ ਨੇ ਅੱਜ ਦੱਸਿਆ ਕਿ ਉਹ 29 ਮਾਰਚ ਤੋਂ ਪਟਨਾ-ਗੁਵਾਹਾਟੀ, ਚੰਡੀਗੜ੍ਹ ਇੰਦੌਰ ਅਤੇ ਚੇਨਈ-ਬੜੌਦਾ ਦੇ ਵਿਚਕਾਰ ਆਪਣੀਆਂ ਪਹਿਲੀਆਂ ਦੈਨਿਕ ਉਡਾਣਾਂ ਸ਼ੁਰੂ ਕਰੇਗੀ | ਇਸ ਦੇ ਇਲਾਵਾ ਲਖਨਊ-ਭੋਪਾਲ ਮਾਰਗ 'ਤੇ ਸੋਮਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਅਜੇ ਲਖਨਊ-ਰਾਇਪੁਰ ਮਾਰਗ 'ਤੇ ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਸੇਵਾਵਾਂ ਉਪਲੱਬਧ ਹੋਣਗੀਆਂ | ਕੰਪਨੀ 29 ਮਾਰਚ ਤੋਂ ਹੀ ਦਿੱਲੀ ਅਤੇ ਕੋਲਕਾਤਾ ਤੋਂ ਢਾਕਾ ਲਈ ਅਤੇ ਗੁਵਾਹਾਟੀ ਤੋਂ ਚੇਨਈ ਲਈ ਦੂਜੀਆਂ ਉਡਾਣਾਂ ਸ਼ੁਰੂ ਕਰੇਗੀ | ਮੁੰਬਈ-ਚੰਡੀਗੜ੍ਹ ਮਾਰਗ 'ਤੇ 29 ਮਾਰਚ ਤੋਂ ਅਤੇ ਦਿੱਲੀ-ਚੰਡੀਗੜ੍ਹ ਮਾਰਗ 'ਤੇ 11 ਮਾਰਚ ਤੋਂ ਇੰਡੀਗੋ ਆਪਣੀ ਤੀਜੀ ਉਡਾਣਾਂ ਸ਼ੁਰੂ ਕਰੇਗੀ | ਦਿੱਲੀ-ਵਾਰਾਣਸੀ ਮਾਰਗ 'ਤੇ 10 ਮਾਰਚ ਅਤੇ ਪੁਣੇ-ਨਾਗਪੁਰ 'ਤੇ 29 ਮਾਰਚ ਤੋਂ ਚੌਥੀ ਉਡਾਣ ਸ਼ੁਰੂ ਕੀਤੀ ਜਾਵੇਗੀ |


author

Aarti dhillon

Content Editor

Related News