ਇੰਡੀਗੋ ਦੀ ਹਵਾਈ ਮੁਸਾਫਰਾਂ ਨੂੰ ਵੱਡੀ ਰਾਹਤ, ''ਮਾਫ'' ਕੀਤਾ ਇਹ ਚਾਰਜ

03/07/2020 3:40:08 PM

ਨਵੀਂ ਦਿੱਲੀ— 31 ਮਾਰਚ ਤੋਂ ਪਹਿਲਾਂ ਇੰਡੀਗੋ ਨਾਲ ਟਿਕਟ ਬੁੱਕ ਕਰਨ ਵਾਲੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਭਾਰਤ ਦੀ ਸਭ ਤੋਂ ਵੱਡੀ ਜਹਾਜ਼ ਸਰਵਿਸ ਕੰਪਨੀ ਇੰਡੀਗੋ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਹਵਾਈ ਮੁਸਾਫਰਾਂ ਨੂੰ ਵੱਡੀ ਰਾਹਤ ਦਿੱਤੀ ਹੈ।

 

ਕੰਪਨੀ ਨੇ ਸੀਮਤ ਸਮੇਂ ਲਈ ਯਾਤਰਾ ਦੀ ਤਰੀਕ ਬਦਲਣ 'ਤੇ ਚਾਰਜ ਸਮਾਪਤ ਕਰ ਦਿੱਤਾ ਹੈ। ਇੰਡੀਗੋ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਏਅਰਲਾਈਨ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ 12 ਤੋਂ 31 ਮਾਰਚ ਵਿਚਕਾਰ ਯਾਤਰਾ ਲਈ ਟਿਕਟ ਬੁੱਕ ਕਰਵਾਏ ਹਨ, ਉਹ ਬਿਨਾਂ ਚਾਰਜ ਤਰੀਕ 'ਚ ਬਦਲਾਵ ਕਰਾ ਸਕਦੇ ਹਨ।

ਇਨ੍ਹਾਂ ਨੂੰ ਵੀ ਫਾਇਦਾ-
ਕੰਪਨੀ ਨੇ ਇਹ ਵੀ ਕਿਹਾ ਹੈ ਕਿ 12 ਤੋਂ 31 ਮਾਰਚ ਤੱਕ ਜੇਕਰ ਕੋਈ ਯਾਤਰੀ ਟਿਕਟ ਬੁੱਕ ਕਰਵਾਉਂਦਾ ਹੈ ਤਾਂ ਉਹ ਵੀ ਭਵਿੱਖ 'ਚ ਬਿਨਾਂ ਕੋਈ ਚਾਰਜ ਤਰੀਕ 'ਚ ਬਦਲਾਵ ਕਰ ਸਕਦਾ ਹੈ। ਹਾਲਾਂਕਿ, ਨਵੀਂ ਤਰੀਕ ਦੀ ਫਲਾਈਟ ਦਾ ਕਿਰਾਇਆ ਵੱਧ ਹੋਣ ਦੀ ਸਥਿਤੀ 'ਚ ਯਾਤਰੀ ਨੂੰ ਕਿਰਾਏ ਦਾ ਫਰਕ ਭਰਨਾ ਪਵੇਗਾ। ਉੱਥੇ ਹੀ, ਤਰੀਕ 'ਚ ਬਿਨਾਂ ਵਾਧੂ ਚਾਰਜ ਬਦਲਾਵ ਦੀ ਸੁਵਿਧਾ ਯਾਤਰਾ ਤੋਂ ਤਿੰਨ ਦਿਨ ਪਹਿਲਾਂ ਤੱਕ ਹੀ ਉਪਲੱਬਧ ਹੋਵੇਗੀ। ਇੰਡੀਗੋ ਨੇ ਕਿਹਾ, ''ਕੋਰੋਨਾਵਾਇਰਸ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਕੁਝ ਯਾਤਰੀ ਸਫਰ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਦੀ ਚਿੰਤਾ ਨੂੰ ਦੂਰ ਕਰਨ ਅਤੇ ਯਾਤਰਾ ਸਰਲ ਬਣਾਉਣ ਲਈ ਹੀ ਕੰਪਨੀ ਨੇ ਤਰੀਕਾਂ ਬਦਲਣ 'ਤੇ ਲੱਗਣ ਵਾਲਾ ਚਾਰਜ ਮਾਫ ਕਰਨ ਦਾ ਫੈਸਲਾ ਕੀਤਾ ਹੈ।''

 

ਇਹ ਵੀ ਪੜ੍ਹੋ ਬਿਜ਼ਨੈੱਸ ਨਿਊਜ਼  ►RBI ਸਰਕੂਲਰ ਨੇ ਯੈੱਸ ਬੈਂਕ ਗਾਹਕਾਂ ਦੀ ਉਡਾਈ ਨੀਂਦ, ਕੀ ਹੋਵੇਗਾ ਪੈਸੇ ਦਾ? ►ਬੈਂਕ ਡੁੱਬਾ ਤਾਂ FD ਨੂੰ ਮਿਲਾ ਕੇ ਸਿਰਫ ਇੰਨਾ ਹੀ ਦੇ ਸਕਦੀ ਹੈ ਸਰਕਾਰ, ਜਾਣੋ ਨਿਯਮ ►ਵਿਦੇਸ਼ ਪੜ੍ਹਨ ਜਾਣਾ ਹੋਣ ਜਾ ਰਿਹੈ ਮਹਿੰਗਾ, ਲਾਗੂ ਹੋਵੇਗਾ ਇਹ ਨਿਯਮ ►16 ਤੱਕ ਨਾ ਕੀਤਾ ਇਹ ਕੰਮ, ਤਾਂ ATM-ਕ੍ਰੈਡਿਟ ਕਾਰਡ 'ਤੇ ਨਹੀਂ ਹੋਵੇਗੀ ਸ਼ਾਪਿੰਗ ►ਯੈੱਸ ਬੈਂਕ 'ਚ ਗਾਹਕਾਂ ਦੇ ਪੈਸੇ ਨੂੰ ਲੈ ਕੇ ਹੁਣ ਬੋਲੇ SBI ਪ੍ਰਮੁੱਖ, ਜਾਣੋ ਕੀ ਕਿਹਾ


Related News