ਇੰਡੀਗੋ 8 ਅਕਤੂਬਰ ਨੂੰ ਮੁੰਬਈ ਤੋਂ ਕੋਪੇਨਹੇਗਨ ਦੀ ਸਿੱਧੀ ਉਡਾਣ ਸ਼ੁਰੂ ਕਰੇਗੀ
Wednesday, Sep 17, 2025 - 05:05 AM (IST)

ਮੁੰਬਈ (ਭਾਸ਼ਾ) - ਘਰੇਲੂ ਏਅਰਲਾਈਨ ਕੰਪਨੀ ਇੰਡੀਗੋ 8 ਅਕਤੂਬਰ ਤੋਂ ਮੁੰਬਈ ਤੋਂ ਡੈਨਮਾਰਕ ਦੀ ਰਾਜਧਾਨੀ ਕੋਪੇਨਹੇਗਨ ਲਈ ਉਡਾਣ ਸੇਵਾਵਾਂ ਸ਼ੁਰੂ ਕਰੇਗੀ, ਜਿਸ ਨਾਲ ਉੱਤਰੀ ਯੂਰਪ ’ਚ ਉਸ ਦੇ ਅੰਤਰਰਾਸ਼ਟਰੀ ਨੈੱਟਵਰਕ ਦਾ ਹੋਰ ਵਿਸਥਾਰ ਹੋਵੇਗਾ। ਏਅਰਲਾਈਨ ਨੇ ਕਿਹਾ ਕਿ ਨਵੀਆਂ ਸੇਵਾਵਾਂ ਹਫਤੇ ’ਚ 3 ਵਾਰ ਚਲਾਈਆਂ ਜਾਣਗੀਆਂ ਅਤੇ ਇਸ ਲਈ ਨਾਰਸ ਅਟਲਾਂਟਿਕ ਏਅਰਵੇਜ਼ ਤੋਂ ਲੀਜ਼ ’ਤੇ ਲਈ ਗਏ ਬੋਇੰਗ 787-9 ਡਰੀਮਲਾਈਨਰ ਜਹਾਜ਼ ਦੀ ਵਰਤੋਂ ਕੀਤੀ ਜਾਵੇਗੀ।
ਏਅਰਲਾਈਨ ਨੇ ਕਿਹਾ ਕਿ ਕੋਪੇਨਹੇਗਨ ਏਅਰਲਾਈਨ ਦਾ 44ਵਾਂ ਅੰਤਰਰਾਸ਼ਟਰੀ ਅਤੇ ਕੁਲ ਮਿਲਾ ਕੇ 138ਵਾਂ ਰੂਟ ਹੋਵੇਗਾ। ਇੰਡੀਗੋ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਪੀਟਰ ਐਲਬਰਸ ਨੇ ਕਿਹਾ,‘‘ਇਹ ਵਿਸਥਾਰ ਯੂਰਪ ’ਚ ਸਾਡੀ ਹਾਜ਼ਰੀ ਨੂੰ ਮਜ਼ਬੂਤ ਕਰੇਗਾ।’’