ਇੰਡੀਗੋ ਨੇ ਕੋਰੋਨਾ ਆਫ਼ਤ ਪਿੱਛੋਂ ਨੌਕਰੀਆਂ ਲਈ ਭਰਤੀ ਕੀਤੀ ਸ਼ੁਰੂ

Thursday, Feb 11, 2021 - 11:34 AM (IST)

ਇੰਡੀਗੋ ਨੇ ਕੋਰੋਨਾ ਆਫ਼ਤ ਪਿੱਛੋਂ ਨੌਕਰੀਆਂ ਲਈ ਭਰਤੀ ਕੀਤੀ ਸ਼ੁਰੂ

ਨਵੀਂ ਦਿੱਲੀ- ਇੰਡੀਗੋ ਨੇ ਤਕਰੀਬਨ ਇਕ ਸਾਲ ਦੇ ਅੰਤਰਾਲ ਪਿੱਛੋਂ ਫਿਰ ਤੋਂ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਦੇਸ਼ ਦੀ ਸਭ ਤੋਂ ਵੱਡੀ ਹਵਾਬਾਜ਼ੀ ਕੰਪਨੀ ਹੈ। ਜਹਾਜ਼ ਕੰਪਨੀਆਂ ਨੇ ਮਹਾਮਾਰੀ ਕਾਰਨ ਭਰਤੀਆਂ ਬੰਦ ਕਰ ਦਿੱਤੀਆਂ ਸਨ ਅਤੇ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀਓਂ ਕੱਢ ਦਿੱਤਾ ਸੀ।

ਇੰਡੀਗੋ ਹੁਣ ਵਿਸ਼ਵ ਦੀ ਪਹਿਲੀ ਅਜਿਹੀ ਜਹਾਜ਼ ਕੰਪਨੀ ਬਣ ਗਈ ਹੈ, ਜਿਸ ਨੇ ਮਹਾਮਾਰੀ ਤੋਂ ਬਾਅਦ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਹੈ।

ਹਵਾਈ ਯਾਤਰਾ ਕੋਰੋਨਾ ਵਾਇਰਸ ਦੀ ਸਭ ਤੋਂ ਜ਼ਿਆਦਾ ਮਾਰ ਝੱਲਣ ਵਾਲੇ ਖੇਤਰਾਂ ਵਿਚੋਂ ਇਕ ਹੈ। ਇੰਡੀਗੋ ਦੇ ਸੀ. ਈ. ਓ. ਰਣਜੈਯ ਦੱਤਾ ਨੇ ਹੌਲੀ-ਹੌਲੀ ਸੁਧਾਰ ਦਾ ਸੰਕੇਤ ਦਿੰਦੇ ਹੋਏ ਦਸੰਬਰ ਵਿਚ ਕਿਹਾ ਸੀ ਕਿ ਕੰਪਨੀ ਜਲਦ ਹੀ ਫਿਰ ਤੋਂ ਭਰਤੀਆਂ ਸ਼ੁਰੂ ਕਰ ਸਕਦੀ ਹੈ। ਦੱਤਾ ਨੇ ਕਿਹਾ ਕਿ ਬੁਰਾ ਦੌਰ ਪਿੱਛੇ ਨਿਕਲ ਚੁੱਕਾ ਹੈ ਅਤੇ ਅਸੀਂ ਵਿਸ਼ੇਸ਼ ਤੌਰ 'ਤੇ ਘਰੇਲੂ ਬਾਜ਼ਾਰ ਵਿਚ ਚੰਗਾ ਸੁਧਾਰ ਦਰਜ ਕਰ ਰਹੇ ਹਾਂ।

ਭਰਤੀ ਯੋਜਨਾਵਾਂ ਬਾਰੇ ਜਾਣਕਾਰੀ ਰੱਖਣ ਵਾਲੇ ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਏ. ਟੀ. ਆਰ.-72 ਦੇ ਬੇੜੇ ਲਈ ਤਕਰੀਬਨ 32 ਪਾਇਲਟਾਂ ਨੂੰ ਨਿਯੁਕਤੀ ਪੱਤਰ ਦਿੱਤੇ ਹਨ। ਇਸ ਵਿਚ ਉਨ੍ਹਾਂ ਪਾਇਲਟਾਂ ਨੂੰ ਪਹਿਲ ਦਿੱਤੀ ਗਈ ਹੈ, ਜਿਨਾਂ ਨੂੰ ਮਹਾਮਾਰੀ ਤੋਂ ਪਹਿਲਾਂ ਦਸੰਬਰ 2019 ਵਿਚ ਕੰਪਨੀ ਨਾਲ ਜੁੜਨ ਲਈ ਪੱਤਰ ਦਿੱਤੇ ਗਏ ਸਨ ਪਰ ਕੋਵਿਡ ਦੀ ਵਜ੍ਹਾ ਨਾਲ ਨੌਕਰੀ 'ਤੇ ਨਹੀਂ ਰੱਖੇ ਗਏ ਸਨ। ਇਕ ਅਧਿਕਾਰੀ ਨੇ ਕਿਹਾ ਕਿ ਇਸ ਸਾਲ ਏ. ਟੀ. ਆਰ.-72 ਜਹਾਜ਼ਾਂ ਨੂੰ ਬੇੜੇ ਵਿਚ ਸ਼ਾਮਲ ਕੀਤਾ ਜਾਵੇਗਾ।


author

Sanjeev

Content Editor

Related News