ਆਪਣੇ ਗਾਹਕਾਂ ਨੂੰ Wi-Fi  ਸੁਵਿਧਾ ਮੁਹੱਈਆ ਕਰਵਾਉਣ ਦੀ ਤਿਆਰੀ ''ਚ ਇੰਡੀਗੋ

Wednesday, May 09, 2018 - 01:07 PM (IST)

ਨਵੀਂ ਦਿੱਲੀ — ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਆਪਣੇ ਗਾਹਕਾਂ ਨੂੰ ਇਨ-ਫਲਾਈਟ ਕਨੈਕਟੀਵਿਟੀ ਸੇਵਾਵਾਂ ਪ੍ਰਦਾਨ ਕਰਨ 'ਚ ਦਿਲਚਸਪੀ ਦਿਖਾਈ ਹੈ ਅਤੇ ਇਸ ਮੁੱਦੇ 'ਤੇ ਦੂਰਸੰਚਾਰ ਵਿਭਾਗ ਕੋਲ ਪਹੁੰਚ ਕੀਤੀ ਹੈ। ਇੰਡੀਗੋ ਤੋਂ ਇਲਾਵਾ ਇਕ ਪ੍ਰਮੁੱਖ ਸੈਟੇਲਾਈਟ ਸੇਵਾ ਪ੍ਰਦਾਨ ਕਰਨ ਵਾਲੀ ਦੂਰਸੰਚਾਰ ਕੰਪਨੀ ਨੇ ਵੀ ਦੂਰਸੰਚਾਰ ਕਮਿਸ਼ਨ ਨਾਲ ਸੰਪਰਕ ਕੀਤਾ ਹੈ। ਜ਼ਿਕਰਯੋਗ ਹੈ ਕਿ 1 ਮਈ ਨੂੰ ਭਾਰਤੀ ਹਵਾਈ ਖੇਤਰ ਵਿਚ ਫਲਾਈਟ ਕਨੈਕਟੀਵਿਟੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਸੂਤਰਾਂ ਅਨੁਸਾਰ Dot ਅਗਲੇ ਕੁਝ ਦਿਨਾਂ ਵਿਚ ਟੈਲੀਕਾਮ ਆਪਰੇਟਰਾਂ ਦੇ ਨਾਲ ਨਾਲ ਸਿਵਲ ਐਵੀਏਸ਼ਨ ਮਿਨਿਸਟਰੀ ਦੇ ਅਧਿਕਾਰੀਆਂ ਨਾਲ ਵੀ ਮਿਲ ਕੇ ਇਸ ਸੇਵਾ ਦੇ ਪ੍ਰਸਾਰ ਲਈ ਇਕ ਨਕਸ਼ਾ ਤਿਆਰ ਕਰੇਗੀ। ਹਾਲਾਂਕਿ ਇਨ-ਫਲਾਈਟ ਕਨੈਕਟੀਵਿਟੀ ਸੇਵਾਵਾਂ ਦੇ ਰੋਲ-ਆਊਟ ਲਈ ਕੋਈ ਤਾਰੀਖ ਨਿਰਧਾਰਤ ਨਹੀਂ ਕੀਤੀ ਗਈ ਹੈ, ਪਰ (Dot) ਨੂੰ ਉਮੀਦ ਹੈ ਕਿ ਸੇਵਾਵਾਂ ਚਾਰ ਮਹੀਨਿਆਂ ਦੇ ਅੰਦਰ ਵਪਾਰਕ ਤੌਰ 'ਤੇ ਉਪਲਬਧ ਹੋ ਸਕਣਗੀਆਂ।
ਦੂਰਸੰਚਾਰ ਵਿਭਾਗ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਰੂਪ-ਰੇਖਾ ਤਿਆਰ ਕਰੇਗਾ ਅਤੇ ਲਾਇਸੈਂਸਾਂ ਨੂੰ ਸ਼ੁਰੂਆਤੀ ਰੂਪ ਵਿਚ 1 ਰੁਪਏ ਸਾਲਾਨਾ ਫੀਸ 'ਤੇ ਇਨ-ਫਲਾਈਟ ਸਰਵਿਸ ਪ੍ਰੋਵਾਈਡਰਾਂ ਨੂੰ ਦਿੱਤੀ ਜਾਵੇਗੀ। ਦੂਰਸੰਚਾਰ ਵਿਭਾਗ ਅਜਿਹੇ ਲਾਇਸੈਂਸਾਂ ਦੀ ਇਕ ਵੱਖਰੀ ਸ਼੍ਰੇਣੀ ਤਿਆਰ ਕਰੇਗਾ। ਸੇਵਾ ਪ੍ਰਦਾਤਾਵਾਂ ਨੂੰ ਦੂਰਸੰਚਾਰ ਕੰਪਨੀਆਂ ਅਤੇ ਦੂਰਸੰਚਾਰ ਵਿਭਾਗ ਨਾਲ ਰਜਿਸਟਰ ਹੋਣ ਦੀ ਜ਼ਰੂਰਤ ਹੋਵੇਗੀ।
ਇੰਡੀਗੋ ਨੇ ਇਸ ਪ੍ਰਸਤਾਵ ਦੇ ਮਨਜ਼ੂਰ ਹੋਣ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ।
ਹਾਲਾਂਕਿ ਪ੍ਰਸਤਾਵ ਨੂੰ ਕੈਬਨਿਟ ਦੀ ਮਨਜ਼ੂਰੀ ਦੀ ਜ਼ਰੂਰਤ ਨਹੀਂ ਹੈ, ਇਸ ਲਈ ਦੂਰਸੰਚਾਰ ਕੰਪਨੀ ਨੇ ਪਹਿਲਾਂ ਹੀ ਰੈਗੂਲੇਟਰੀ ਫਰੇਮਵਰਕ ਅਤੇ ਇਨ-ਫਲਾਈਟ ਸਰਵਿਸ ਪ੍ਰੋਵਾਈਡਰਾਂ ਲਈ ਯੋਗਤਾ ਦੇ ਮਾਪਦੰਡ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਦੂਰਸੰਚਾਰ ਵਿਭਾਗ ਵਲੋਂ ਆਪਰੇਟਰਾਂ ਅਤੇ ਸਿਵਲ ਐਵੀਏਸ਼ਨ ਮੰਤਰਾਲੇ ਕੋਲੋਂ ਹੋਰ ਜਾਣਕਾਰੀ ਹਾਸਲ ਕਰਨ ਦੀ ਸੰਭਾਵਨਾ ਹੈ। 
ਯੂਰੋਪੀਅਨ ਯੂਨੀਅਨ, ਯੂ.ਐੱਸ. ਅਤੇ ਆਸਟ੍ਰੇਲੀਆ ਵਿਚ ਇਨ ਫਲਾਈਟ ਕਲੈਕਟੀਵਿਟੀ ਦੀ ਆਗਿਆ ਹੈ ਅਤੇ 30 ਤੋਂ ਵਧ ਏਅਰਲਾਈਨਾਂ ਸੇਵਾ ਪ੍ਰਦਾਨ ਕਰ ਰਹੀਆਂ ਹਨ। ਇੰਡਸਟਰੀ ਦੇ ਇੰਚਾਰਜ ਅਨੁਸਾਰ ਭਾਰਤ ਵਿਚ ਇਨ ਫਲਾਈਟ ਕਨੈਕਟੀਵਿਟੀ ਲਈ ਕੀਮਤ ਹੋਰ ਬਾਜ਼ਾਰ ਨਾਲੋਂ ਬਹੁਤ ਘੱਟ ਹੋ ਸਕਦੀ ਹੈ। ਗਲੋਬਲ ਪੱਧਰ 'ਤੇ 500 ਐੱਮ.ਬੀ. ਦੇ ਡਾਟਾ ਪੈਕ ਲਈ $9.99 ਤੋਂ ਲੈ ਕੇ 15.99 ਡਾਲਰ ਤੱਕ ਖਰਚ ਹੁੰਦੇ ਹਨ। 
ਮੋਬਾਇਲ ਟੈਰਿਫ ਮਾਮਲੇ ਵਿਚ ਸਰਕਾਰ ਕੀਮਤਾਂ ਵਿਚ ਦਖਲ ਦੇ ਸਕਦੀ ਹੈ। 
ਦੇਸ਼ ਦਾ ਸਭ ਤੋਂ ਵੱਡਾ ਮੋਬਾਇਲ ਓਪਰੇਟਰ ਭਾਰਤੀ ਏਅਰਟੈੱਲ ਪਹਿਲਾਂ ਹੀ ਅੰਤਰਰਾਸ਼ਟਰੀ ਸਾਂਝੇ ਅਲਾਇੰਸ ਵਿਚ ਸ਼ਾਮਲ ਹੋ ਗਏ ਹਨ ਤਾਂ ਕਿ ਇਨ-ਫਲਾਈਟ ਕਨੈਕਟੀਵਿਟੀ ਮੁਹੱਈਆ ਕਰਵਾਈ ਜਾ ਸਕੇ। ਗਠਜੋੜ ਵਾਲੇ ਮੈਂਬਰ ਵੱਖ-ਵੱਖ ਡਿਵਾਈਸਿਸਾਂ 'ਤੇ ਆਪਣੇ ਗਾਹਕਾਂ ਨੂੰ ਆਟੋਮੈਟਿਕ ਲੌਗਿਨ ਅਤੇ ਪ੍ਰਮਾਣਿਕਤਾ ਪ੍ਰਦਾਨ ਕਰ ਸਕਦੇ ਹਨ। ਏਅਰਟੈਲ, ਵਨਵੈਬ, ਏਅਰਬੱਸ, ਡੈਲਟਾ ਅਤੇ ਸਪ੍ਰਿਟ ਗਠਜੋੜ ਵਾਲੇ ਮੈਂਬਰ ਹਨ।


Related News