ਤਿਉਹਾਰੀ ਸੀਜ਼ਨ 'ਚ ਹਵਾਈ ਯਾਤਰੀਆਂ ਦੀ ਜੇਬ ਹੋਵੇਗੀ ਢਿੱਲੀ, ਵਧਿਆ ਕਿਰਾਇਆ

Friday, Oct 06, 2023 - 11:43 AM (IST)

ਤਿਉਹਾਰੀ ਸੀਜ਼ਨ 'ਚ ਹਵਾਈ ਯਾਤਰੀਆਂ ਦੀ ਜੇਬ ਹੋਵੇਗੀ ਢਿੱਲੀ, ਵਧਿਆ ਕਿਰਾਇਆ

ਨਵੀਂ ਦਿੱਲੀ (ਭਾਸ਼ਾ) - ਤਿਉਹਾਰੀ ਸੀਜ਼ਨ ਤੋਂ ਪਹਿਲਾਂ ਦੇਸ਼ ਦੀ ਸਭ ਤੋਂ ਵੱਡੀ ਘਰੇਲੂ ਏਅਰਲਾਈਨ ਇੰਡੀਗੋ ਨੇ ਹਵਾਬਾਜ਼ੀ ਟਰਬਾਈਨ ਫਿਊਲ (ਏਟੀਐੱਫ) ਦੀਆਂ ਵਧਦੀਆਂ ਕੀਮਤਾਂ ਦਾ ਹਵਾਲਾ ਦਿੰਦੇ ਹੋਏ ਪ੍ਰਤੀ ਟਿਕਟ 300-1,000 ਰੁਪਏ ਦਾ ਵਾਧਾ ਕੀਤਾ ਹੈ। ਇਹ ਵਾਧਾ ਫਿਊਲ ਚਾਰਜ ਦੇ ਰੂਪ 'ਚ ਕੀਤਾ ਗਿਆ ਹੈ। ਏਅਰਲਾਈਨ ਨੇ ਇਕ ਬਿਆਨ 'ਚ ਕਿਹਾ, 'ਇਹ ਫ਼ੈਸਲਾ ਏਟੀਐੱਫ ਦੀਆਂ ਕੀਮਤਾਂ 'ਚ ਵਾਧੇ ਤੋਂ ਬਾਅਦ ਲਿਆ ਗਿਆ ਹੈ। 

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਸਿਰਫ਼ 603 ਰੁਪਏ 'ਚ ਮਿਲੇਗਾ ਗੈਸ ਸਿਲੰਡਰ

ਦੱਸ ਦੇਈਏ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ATF ਦੀਆਂ ਕੀਮਤਾਂ ਹਰ ਮਹੀਨੇ ਲਗਾਤਾਰ ਵਧ ਰਹੀਆਂ ਹਨ। ਟਿਕਟਾਂ ਦੀਆਂ ਕੀਮਤਾਂ ਵਿੱਚ ਵਾਧਾ 06 ਅਕਤੂਬਰ ਤੋਂ ਲਾਗੂ ਹੋਵੇਗਾ। ਨਵੀਂ ਕੀਮਤ ਦੇ ਢਾਂਚੇ ਅਨੁਸਾਰ, ਯਾਤਰੀਆਂ ਨੂੰ ਸੈਕਟਰ ਦੀ ਦੂਰੀ ਦੇ ਆਧਾਰ 'ਤੇ ਈਂਧਨ ਖਰਚੇ ਦਾ ਭੁਗਤਾਨ ਕਰਨਾ ਹੋਵੇਗਾ। ਇਸ ਅਨੁਸਾਰ, ਇੰਡੀਗੋ ਦੀਆਂ ਉਡਾਣਾਂ ਦੀ ਬੁਕਿੰਗ ਕਰਨ ਵਾਲੇ ਹਵਾਈ ਯਾਤਰੀਆਂ ਨੂੰ 500 ਕਿਲੋਮੀਟਰ ਤੱਕ ਸੈਕਟਰ ਦੀ ਦੂਰੀ ਲਈ 300 ਰੁਪਏ ਵਾਧੂ ਅਦਾ ਕਰਨੇ ਪੈਣਗੇ। ਜਦੋਂ ਕਿ 501-100 ਕਿਲੋਮੀਟਰ ਦੀ ਦੂਰੀ ਲਈ ਬਾਲਣ ਚਾਰਜ 400 ਰੁਪਏ ਹੋਵੇਗਾ। 

ਇਹ ਵੀ ਪੜ੍ਹੋ : ਗਾਹਕਾਂ ਲਈ ਖ਼ੁਸ਼ਖ਼ਬਰੀ: ਸੋਨਾ-ਚਾਂਦੀ ਦੀਆਂ ਕੀਮਤਾਂ ਘਟੀਆਂ, ਜਾਣੋ ਅੱਜ ਦਾ ਭਾਅ

ਇਸੇ ਤਰ੍ਹਾਂ ਸੈਕਟਰ 1001-1500 ਕਿਲੋਮੀਟਰ ਦੀ ਦੂਰੀ ਲਈ ਟਿਕਟਾਂ ਦੀ ਕੀਮਤ 550 ਰੁਪਏ ਮਹਿੰਗੀ ਹੋ ਜਾਵੇਗੀ। ਇਸ ਦੇ ਨਾਲ ਹੀ 1501-2500 ਕਿਲੋਮੀਟਰ ਸੈਕਟਰ ਦੀ ਦੂਰੀ ਲਈ 650 ਰੁਪਏ ਦਾ ਫਿਊਲ ਚਾਰਜ ਲੱਗੇਗਾ, ਜਦਕਿ 2501-3500 ਕਿਲੋਮੀਟਰ ਸੈਕਟਰ ਦੀ ਦੂਰੀ ਲਈ, ਫਿਊਲ ਚਾਰਜ 800 ਰੁਪਏ ਹੋਵੇਗਾ। ਨਾਲ ਹੀ 3500 ਕਿਲੋਮੀਟਰ ਤੋਂ ਜ਼ਿਆਦਾ ਲਈ 1,000 ਰੁਪਏ ਦਾ ਫਿਊਲ ਚਾਰਜ ਹੋਵੇਗਾ। 

ਪੜ੍ਹੋ ਇਹ ਵੀ ਖ਼ਬਰ - ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਸ਼ੈੱਲ ਇੰਡੀਆ ਨੇ ਵਧਾਈਆਂ ਡੀਜ਼ਲ ਦੀਆਂ ਕੀਮਤਾਂ

ਜ਼ਿਕਰਯੋਗ ਹੈ ਕਿ 320 ਤੋਂ ਵੱਧ ਜਹਾਜ਼ਾਂ ਦੇ ਫਲੀਟ ਦੇ ਨਾਲ ਇੰਡੀਗੋ 81 ਘਰੇਲੂ ਮੰਜ਼ਿਲਾਂ ਅਤੇ 32 ਅੰਤਰਰਾਸ਼ਟਰੀ ਮੰਜ਼ਿਲਾਂ ਨੂੰ ਜੋੜਨ ਵਾਲੀਆਂ ਰੋਜ਼ਾਨਾ 1900 ਤੋਂ ਵੱਧ ਉਡਾਣਾਂ ਦਾ ਸੰਚਾਲਨ ਕਰਦੀ ਹੈ। ਇਸ ਦੌਰਾਨ, ਇਸ ਏਅਰਲਾਈਨ ਨੇ ਵੀਰਵਾਰ ਤੋਂ ਨਵੀਂ ਦਿੱਲੀ-ਹਾਂਗਕਾਂਗ ਮਾਰਗ 'ਤੇ ਆਪਣੀ ਰੋਜ਼ਾਨਾ ਉਡਾਣ ਸੇਵਾ ਮੁੜ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News