ਇੰਡੀਗੋ ਵਿਵਾਦ: ਭਾਟੀਆ ਦਾ ਗੰਗਵਾਲ 'ਤੇ ਪਲਟਵਾਰ, ਕਿਹਾ-ਚੰਗੀ ਚੱਲ ਰਹੀ 'ਪਾਨ ਦੀ ਦੁਕਾਨ'

Saturday, Jul 13, 2019 - 05:32 PM (IST)

ਇੰਡੀਗੋ ਵਿਵਾਦ: ਭਾਟੀਆ ਦਾ ਗੰਗਵਾਲ 'ਤੇ ਪਲਟਵਾਰ, ਕਿਹਾ-ਚੰਗੀ ਚੱਲ ਰਹੀ 'ਪਾਨ ਦੀ ਦੁਕਾਨ'

ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਹਵਾਬਾਜ਼ੀ ਕੰਪਨੀ ਇੰਡੀਗੋ ਦੇ ਪ੍ਰਮੋਟਰਾਂ ਦੇ ਵਿਚਕਾਰ ਦਾ ਵਿਵਾਦ ਗਹਿਰਾਉਂਦਾ ਹੀ ਜਾ ਰਿਹਾ ਹੈ। ਹੁਣ ਇੰਡੀਗੋ ਦੀ ਮੂਲ ਕੰਪਨੀ ਇੰਟਰਗਲੋਬ ਐਵੀਏਸ਼ਨ ਦੇ ਸਹਿ-ਪ੍ਰਮੋਟਰ ਰਾਹੁਲ ਭਾਟੀਆ ਦੇ ਗਰੁੱਪ ਨੇ ਕਿਹਾ ਕਿ ਉਨ੍ਹਾਂ ਦੇ ਸਹਿਯੋਗੀ ਰਾਕੇਸ਼ ਗੰਗਵਾਲ ਦੇ ਦੋਸ਼ਾਂ ਨਾਲ ਕੰਪਨੀ ਦੀ ਸਿਹਤ 'ਤੇ ਕੋਈ ਫਰਕ ਨਹੀਂ ਪਵੇਗਾ।

PunjabKesari
ਭਾਟੀਆ ਨੇ ਦਿੱਤਾ ਜਵਾਬ
ਭਾਟੀਆ ਦੇ ਗਰੁੱਪ ਨੇ ਕਿਹਾ ਕਿ ਕੰਪਨੀ ਚੰਗੀ ਤਰ੍ਹਾਂ ਚੱਲ ਰਹੀ ਹੈ। ਵਿੱਤੀ ਹਾਲਾਤ ਮਜ਼ਬੂਤ ਅਤੇ ਕੁਸ਼ਲ ਪ੍ਰਬੰਧਕਾਂ ਦਾ ਦਲ ਉਸ ਦਾ ਪ੍ਰਬੰਧਨ ਦੇਖ ਰਿਹਾ ਹੈ। ਇੰਟਰਗਲੋਬ ਇੰਟਰਪ੍ਰਾਈਜੇਜ਼ ਨੇ ਕਿਹਾ ਕਿ 'ਪਾਨ ਦੀ ਦੁਕਾਨ' ਚੰਗੀ ਕਰ ਰਿਹਾ ਹੈ। ਕਾਰਪੋਰੇਟ ਗਵਰਨੈਂਸ ਦਾ ਮਤਲਬ ਕਿਸੇ 'ਤੇ ਨਿਰਾਧਾਰ ਦੋਸ਼ ਲਗਾ ਦੇਣਾ ਨਹੀਂ ਹੈ। ਸਗੋਂ ਇਸ ਦਾ ਇਰਾਦਾ ਕੰਪਨੀ ਅਤੇ ਹੋਰ ਹਿੱਤਧਾਰਕਾਂ ਦੇ ਹਿੱਤਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨਾ ਅਤੇ ਉਨ੍ਹਾਂ ਨੂੰ ਨੁਕਸਾਨ ਨਾ ਪਹੁੰਚਾਉਣਾ ਵੀ ਹੈ। ਦੱਸ ਦੇਈਏ ਕਿ ਰਾਕੇਸ਼ ਗੰਗਵਾਲ ਨੇ ਏਅਰਲਾਈਨ 'ਚ ਸੰਚਾਲਨ 'ਚ ਗੰਭੀਰ ਖਾਮੀਆਂ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ 'ਪਾਨ ਦੀ ਦੁਕਾਨ' ਵੀ ਆਪਣੇ ਮਾਮਲਿਆਂ ਨੂੰ ਇਸ ਤੋਂ ਵਧੀਆ ਤਰੀਕੇ ਨਾਲ ਸੰਭਾਲਦੀ ਹੈ। ਗੰਗਵਾਲ ਨੇ ਕਿਹਾ ਕਿ ਕੰਪਨੀ ਨੇ ਮੂਲ ਸਿਧਾਂਤਾਂ ਅਤੇ ਸੰਚਾਲਨ ਮੁੱਲਾਂ ਤੋਂ ਪਿੱਛੇ ਹੱਟਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਸਿਧਾਂਤਾਂ ਅਤੇ ਮੁੱਲਾਂ ਨੇ ਕੰਪਨੀ ਨੂੰ ਅੱਜ ਇਸ ਮੁਕਾਮ 'ਤੇ ਪਹੁੰਚਾਇਆ ਹੈ।

ਗੰਗਵਾਲ ਨੇ ਲਗਾਏ ਦੋਸ਼
ਦੱਸ ਦੇਈਏ ਕਿ ਰਾਕੇਸ਼ ਗੰਗਵਾਲ ਵੀ ਇੰਟਰਗਲੋਬ ਐਵੀਏਸ਼ਨ ਦੇ ਸਹਿ-ਪ੍ਰਮੋਟਰ ਹਨ। ਉਨ੍ਹਾਂ ਨੇ ਕੰਪਨੀ ਦੇ ਅੰਦਰ ਕੰਮਕਾਜ ਦੇ ਸੰਚਾਲਨ (ਕਾਰਪੋਰੇਟ ਗਵਰਨੈਂਸ) ਸੰਬੰਧੀ ਕਈ ਦੋਸ਼ ਲਗਾਏ ਹਨ। ਗਰੁੱਪ ਨੇ ਕਿਹਾ ਕਿ ਇਥੇ ਕਿਸੇ ਦੇ ਅਧਿਕਾਰਾਂ ਦਾ ਹਨਨ ਨਹੀਂ ਹੋਇਆ ਅਤੇ ਗੰਗਵਾਲ ਦੇ ਆਸਾਧਾਰਣ ਆਮ ਬੈਠਕ ਬੁਲਾਉਣ ਦੇ ਪ੍ਰਸਤਾਵ ਨੂੰ ਕੰਪਨੀ ਦੇ ਨਿਰਦੇਸ਼ਕ ਮੰਡਲ ਵਲੋਂ ਕਾਨੂੰਨੀ ਸਲਾਹ ਹਾਸਲ ਕਰਨ ਦੇ ਬਾਅਦ ਰੱਦ ਕਰ ਦਿੱਤਾ ਗਿਆ। ਗੰਗਵਾਲ ਨੇ ਆਸਾਧਾਰਣ ਆਮ ਬੈਠਕ ਬੁਲਾਉਣ ਦਾ ਪ੍ਰਸਤਾਵ ਕੀਤਾ ਸੀ।


author

Aarti dhillon

Content Editor

Related News