ਏਅਰ ਇੰਡੀਆ ਦਾ ਰਿਕਾਰਡ ਤੋੜ ਸਕਦੀ ਹੈ ਇੰਡੀਗੋ, 500 ਜਹਾਜ਼ਾਂ ਦੇ ਆਰਡਰ ਨੂੰ ਮਿਲ ਸਕਦੀ ਹੈ ਮਨਜ਼ੂਰੀ

Monday, Jun 19, 2023 - 04:24 PM (IST)

ਏਅਰ ਇੰਡੀਆ ਦਾ ਰਿਕਾਰਡ ਤੋੜ ਸਕਦੀ ਹੈ ਇੰਡੀਗੋ, 500 ਜਹਾਜ਼ਾਂ ਦੇ ਆਰਡਰ ਨੂੰ ਮਿਲ ਸਕਦੀ ਹੈ ਮਨਜ਼ੂਰੀ

ਨਵੀਂ ਦਿੱਲੀ- ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਅੱਜ ਭਾਵ 19 ਜੂਨ ਨੂੰ ਦੇਸ਼ ਦੇ ਐਵੀਏਸ਼ਨ ਸੈਕਟਰ ਦੇ ਇਤਿਹਾਸ 'ਚ ਜਹਾਜ਼ਾਂ ਦਾ ਸਭ ਤੋਂ ਵੱਡਾ ਆਰਡਰ ਦੇ ਸਕਦੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਏਅਰਲਾਈਨ ਦਾ ਬੋਰਡ ਅੱਜ ਭਾਵ ਸੋਮਵਾਰ ਨੂੰ ਹੀ 500 ਏਅਰਬੱਸ ਏ320 ਨਿਓ ਫੈਮਿਲੀ ਏਅਰਕ੍ਰਾਫਟ ਦੇ ਆਰਡਰ ਨੂੰ ਮਨਜ਼ੂਰੀ ਦੇ ਸਕਦਾ ਹੈ। 
ਦੱਸ ਦੇਈਏ ਕਿ ਇਨ੍ਹਾਂ ਜਹਾਜ਼ਾਂ ਦੀ ਕੀਮਤ ਕਰੀਬ 500 ਅਰਬ ਡਾਲਰ ਹੋਵੇਗੀ ਪਰ ਅਸਲ ਮੁੱਲ ਘੱਟ ਹੋਣ ਦੀ ਉਮੀਦ ਹੈ ਕਿਉਂਕਿ ਵੱਡੇ ਆਰਡਰ ਕਰਨ 'ਤੇ ਮੋਟਾ ਡਿਸਕਾਊਂਟ ਵੀ ਮਿਲਦਾ ਹੈ। 

ਇਹ ਵੀ ਪੜ੍ਹੋ: ਅਫਗਾਨਿਸਤਾਨ 'ਚ ਲਾਪਤਾ ਵਿਅਕਤੀ ਦੀ ਲਾਸ਼ ਘਰ ਦੇ ਹੀ ਬੇਸਮੈਂਟ 'ਚੋਂ ਮਿਲੀ
ਟੁੱਟ ਸਕਦਾ ਹੈ ਏਅਰ ਇੰਡੀਆ ਦਾ ਰਿਕਾਰਡ
ਇਹ ਆਰਡਰ ਏਅਰ ਇੰਡੀਆ ਦੇ ਏਅਰਬੱਸ ਅਤੇ ਬੋਇੰਗ ਦੇ ਮਾਰਚ 'ਚ ਦਿੱਤੇ ਗਏ 470 ਜਹਾਜ਼ਾਂ ਦੇ ਆਰਡਰ ਤੋਂ ਵੱਡਾ ਹੋਵੇਗਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇੰਡੀਗੋ ਦੇ ਕੋਲ 2030 ਤੱਕ ਏ320 ਫੈਮਿਲੀ ਤੋਂ 477 ਜਹਾਜ਼ਾਂ ਦੀ ਡਿਲਿਵਰੀ ਬਾਕੀ ਹੈ।

ਇਹ ਵੀ ਪੜ੍ਹੋ: GST ਪ੍ਰੀਸ਼ਦ ਦੀ ਬੈਠਕ ’ਚ ਹੋ ਸਕਦੈ ਰਿਟਰਨ ’ਚ ਵਾਧੂ ਤਸਦੀਕ ਦੇ ਪ੍ਰਸਤਾਵ ’ਤੇ ਵਿਚਾਰ
ਆਰਡਰ 'ਤੇ 500 ਜਹਾਜ਼ਾਂ 'ਚੋਂ, 300 ਦੇ ਏ321Neo ਅਤੇ ਬਾਕੀ ਏ321 XLR ਜਹਾਜ਼ ਹੋਣ ਦੀ ਉਮੀਦ ਹੈ। ਇਹ ਜਹਾਜ਼ ਅੱਠ ਘੰਟੇ ਤੱਕ ਉਡਾਣਾਂ ਚਲਾ ਸਕਦੇ ਹਨ ਅਤੇ ਯੂਰਪ 'ਚ ਵਿਸਤਾਰ ਕਰਨ ਦੀ ਏਅਰਲਾਈਨ ਦੀ ਯੋਜਨਾ ਦਾ ਮੁੱਖ ਹਿੱਸਾ ਹੋਣਗੇ। ਦੱਸ ਦੇਈਏ ਕਿ ਇੰਡੀਗੋ ਦੀ ਭਾਰਤ ਦੇ ਘਰੇਲੂ ਹਵਾਬਾਜ਼ੀ ਬਾਜ਼ਾਰ 'ਚ ਲਗਭਗ 60 ਫ਼ੀਸਦੀ ਹਿੱਸੇਦਾਰੀ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Aarti dhillon

Content Editor

Related News