ਮਹਿੰਗੇ ਈਂਧਨ ਨੇ ਵਿਗਾੜੀ ਖੇਡ! Indigo ਅਤੇ AirIndia ਨੇ ਵਧਾਈਆਂ ਟਿਕਟਾਂ ਦੀਆਂ ਕੀਮਤਾਂ
Saturday, Apr 11, 2026 - 02:01 PM (IST)
ਬਿਜ਼ਨੈੱਸ ਡੈਸਕ - ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਕਾਰਨ ਜੈੱਟ ਫਿਊਲ ਦੀਆਂ ਕੀਮਤਾਂ ’ਚ ਤੇਜ਼ ਉਛਾਲ ਦੇਖਿਆ ਗਿਆ ਹੈ। ਇਸ ਦਾ ਸਿੱਧਾ ਅਸਰ ਪੂਰੀ ਦੁਨੀਆ ਦੇ ਐਵੀਏਸ਼ਨ ਸੈਕਟਰ ’ਤੇ ਪੈ ਰਿਹਾ ਹੈ।
ਇਹ ਵੀ ਪੜ੍ਹੋ : 100-200-500 ਦੇ ਨੋਟਾਂ ਨੂੰ ਲੈ ਕੇ ਵੱਡਾ ਅਪਡੇਟ, RBI ਨੇ ਤਿਆਰ ਕੀਤਾ ਮਾਸਟਰ ਪਲਾਨ
ਪਿਛਲੇ ਹਫਤਿਆਂ ’ਚ ਜੈੱਟ ਫਿਊਲ ਦੀਆਂ ਕੀਮਤਾਂ 85-90 ਡਾਲਰ ਪ੍ਰਤੀ ਬੈਰਲ ਤੋਂ ਵਧ ਕੇ 150-200 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਹਨ ਕਿਉਂਕਿ ਏਅਰਲਾਈਨਜ਼ ਦੇ ਕੁੱਲ ਆਪ੍ਰੇਟਿੰਗ ਖਰਚੇ ’ਚ ਈਂਧਨ ਦੀ ਹਿੱਸੇਦਾਰੀ ਕਰੀਬ 25 ਫੀਸਦੀ ਤੱਕ ਹੁੰਦੀ ਹੈ, ਇਸ ਲਈ ਕੰਪਨੀਆਂ ਹੁਣ ਕਿਰਾਏ ਵਧਾਉਣ ਅਤੇ ਆਪਣੀਆਂ ਵਿੱਤੀ ਰਣਨੀਤੀਆਂ ’ਚ ਬਦਲਾਅ ਕਰਨ ਲਈ ਮਜਬੂਰ ਹਨ।
ਇਹ ਵੀ ਪੜ੍ਹੋ : ਜਾਣੋ 1 ਲੱਖ ਦੀ ਚਾਂਦੀ 'ਤੇ ਕਿੰਨਾ ਮਿਲ ਸਕਦੈ Loan , ਕੀ ਹਨ ਸ਼ਰਤਾਂ ਤੇ ਨਿਯਮ
ਏਅਰ ਇੰਡੀਆ, ਇੰਡੀਗੋ ਅਤੇ ਯੂਨਾਈਟਿਡ ਏਅਰਲਾਈਨਜ਼ ਸਮੇਤ ਕਈ ਏਅਰਲਾਈਨਜ਼ ਨੇ ਟਿਕਟਾਂ ਦੀਆਂ ਕੀਮਤਾਂ ’ਚ ਵਾਧਾ, ਫਿਊਲ ਸਰਚਾਰਜ ਲਾਗੂ ਕਰਨ ਅਤੇ ਬੈਗੇਜ ਅਤੇ ਹੋਰ ਸਰਵਿਸ ਫੀਸਾਂ ’ਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਹੈ, ਜਦੋਂਕਿ ਕਈ ਏਅਰਲਾਈਨਜ਼ ਆਪਣੀ ਫਾਈਨਾਂਸ਼ੀਅਲ ਆਊਟਲੁੱਕ ਦੀ ਸਮੀਖਿਆ ਕਰ ਰਹੀਆਂ ਹਨ, ਵਿਸਥਾਰ ਯੋਜਨਾਵਾਂ ਨੂੰ ਟਾਲ ਰਹੀਆਂ ਹਨ ਅਤੇ ਲਾਗਤ ਘਟਾਉਣ ’ਤੇ ਧਿਆਨ ਕੇਂਦਰਿਤ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਕਰਮਚਾਰੀਆਂ ਨੂੰ ਲੱਗੇਗਾ ਝਟਕਾ! ਅਪ੍ਰੈਲ ਮਹੀਨੇ ਤੋਂ ਘਟ ਕੇ ਆਵੇਗੀ ਤੁਹਾਡੀ ਸੈਲਰੀ, ਜਾਣੋ ਕਾਰਨ
ਏਅਰਲਾਈਨਜ਼ ਦੇ ਪ੍ਰਮੁੱਖ ਫੈਸਲੇ
ਵਧਦੀਆਂ ਈਂਧਨ ਕੀਮਤਾਂ ਦੌਰਾਨ ਦੁਨੀਆ ਭਰ ਦੀਆਂ ਏਅਰਲਾਈਨਜ਼ ਆਪਣੇ ਕਿਰਾਏ ਅਤੇ ਸੇਵਾਵਾਂ ’ਚ ਬਦਲਾਅ ਕਰ ਰਹੀਆਂ ਹਨ। ਏਅਰ ਏਸ਼ੀਆ ਨੇ ਆਪਣੀਆਂ ਕੁੱਲ ਉਡਾਣਾਂ ’ਚ ਲੱਗਭਗ 10 ਫੀਸਦੀ ਦੀ ਕਟੌਤੀ ਨਾਲ ਕਰੀਬ 20 ਫੀਸਦੀ ਫਿਊਲ ਸਰਚਾਰਜ ਲਾਗੂ ਕੀਤਾ ਹੈ, ਉੱਥੇ ਹੀ ਏਅਰ ਫਰਾਂਸ ਕੇ. ਐੱਲ. ਐੱਮ. ਲੰਮੀ ਦੂਰੀ ਦੀਆਂ ਉਡਾਣਾਂ ਦੇ ਕਿਰਾਏ ’ਚ ਲੱਗਭਗ 50 ਯੂਰੋ (ਕਰੀਬ 5000 ਰੁਪਏ) ਤੱਕ ਵਾਧੇ ਦੀ ਯੋਜਨਾ ਬਣਾ ਰਹੀ ਹੈ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ: ਟੁੱਟ ਸਕਦਾ ਹੈ 46 ਸਾਲਾਂ ਦਾ ਰਿਕਾਰਡ, ਜਾਣੋ ਕੀ ਹੈ ਨਵਾਂ ਟਾਰਗੇਟ
ਭਾਰਤ ’ਚ ਏਅਰ ਇੰਡੀਆ ਨੇ ਦੂਰੀ ਦੇ ਆਧਾਰ ’ਤੇ 299 ਤੋਂ 899 ਰੁਪਏ ਤੱਕ ਫਿਊਲ ਸਰਚਾਰਜ ਲਾਗੂ ਕੀਤਾ ਹੈ, ਜਦੋਂਕਿ ਇੰਡੀਗੋ ਘਰੇਲੂ ਉਡਾਣਾਂ ’ਤੇ 950 ਰੁਪਏ ਅਤੇ ਲੰਮੀ ਦੂਰੀ ਦੀਆਂ ਅੰਤਰਰਾਸ਼ਟਰੀ ਉਡਾਣਾਂ ’ਤੇ 10,000 ਰੁਪਏ ਤੱਕ ਵਾਧੂ ਫੀਸ ਲੈ ਰਹੀ ਹੈ।
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਮਾਰਚ 'ਚ 12% ਤੱਕ ਟੁੱਟੇ ਭਾਅ, ਜਾਣੋ ਹੁਣ ਕੀ ਹਨ ਨਵੇਂ ਰੇਟ
ਇਸੇ ਤਰ੍ਹਾਂ ਏਅਰ ਨਿਊਜ਼ੀਲੈਂਡ ਨੇ ਕਿਰਾਏ ਵਧਾਉਣ ਦੇ ਨਾਲ-ਨਾਲ ਉਡਾਣਾਂ ’ਚ ਕਟੌਤੀ ਕੀਤੀ ਹੈ, ਜਦੋਂਕਿ ਆਕਾਸਾ ਏਅਰ 199 ਤੋਂ 1300 ਰੁਪਏ ਤੱਕ ਦਾ ਸਰਚਾਰਜ ਲਾ ਰਹੀ ਹੈ।
ਇਹ ਵੀ ਪੜ੍ਹੋ : Gold-Platinum ਨੂੰ ਲੈ ਕੇ ਸਰਕਾਰ ਨੇ ਲਾਗੂ ਕੀਤੇ ਸਖ਼ਤ ਨਿਯਮ; ਕੀਮਤਾਂ 'ਚ ਆ ਸਕਦਾ ਹੈ ਭਾਰੀ ਉਛਾਲ!
ਅਮਰੀਕਾ ਦੀ ਡੈਲਟਾ ਏਅਰ ਲਾਈਨਜ਼, ਅਮਰੀਕਨ ਏਅਰਲਾਈਨਜ਼ ਅਤੇ ਯੂਨਾਈਟਿਡ ਏਅਰਲਾਈਨਜ਼ ਨੇ ਉਡਾਣਾਂ ’ਚ ਕਟੌਤੀ ਅਤੇ ਬੈਗੇਜ ਫੀਸ ਵਧਾਉਣ ਵਰਗੇ ਕਦਮ ਚੁੱਕੇ ਹਨ। ਉੱਥੇ ਹੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਨੇ ਕਿਰਾਏ ਵਧਾਏ ਹਨ, ਜਦੋਂਕਿ ਟਰਕਿਸ਼ ਏਅਰਲਾਈਨਜ਼ ਅਤੇ ਲੁਫਥਾਂਸਾ 1 ਮਈ ਤੋਂ ਵਾਧੂ ਫੀਸ ਲਾਉਣ ਜਾ ਰਹੀਆਂ ਹਨ। ਕੁੱਲ ਮਿਲਾ ਕੇ ਮਹਿੰਗੇ ਈਂਧਨ ਦਾ ਅਸਰ ਯਾਤਰੀਆਂ ਦੀ ਜੇਬ ’ਤੇ ਸਾਫ ਦਿਸ ਰਿਹਾ ਹੈ।
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਤੋਂ ਲੈ ਕੇ LPG ਤੱਕ ਲਏ ਗਏ ਕਈ ਵੱਡੇ ਫੈਸਲੇ; ਜਾਣੋ ਹੁਣ ਕਿਵੇਂ ਮਿਲੇਗਾ ਸਸਤਾ ਤੇ ਸੌਖਾ ਗੈਸ ਸਿਲੰਡਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
