ਭਾਰਤ ਦੇ ਪਹਿਲੇ mRNA ਟੀਕੇ ਨੂੰ ਮਨੁੱਖੀ ਟ੍ਰਾਇਲ ਸ਼ੁਰੂ ਕਰਨ ਦੀ ਮਨਜ਼ੂਰੀ
Friday, Dec 11, 2020 - 09:11 PM (IST)
ਨਵੀਂ ਦਿੱਲੀ— ਭਾਰਤ ਦੇ ਪਹਿਲੇ ਐੱਮ. ਆਰ. ਐੱਨ. ਏ. ਟੀਕੇ ਨੂੰ ਮਨੁੱਖੀ ਟ੍ਰਾਇਲ ਲਈ ਪ੍ਰਵਾਨਗੀ ਮਿਲ ਗਈ ਹੈ। ਇਸ ਨੂੰ ਕੋਰੋਨਾ ਖਿਲਾਫ਼ ਪਹਿਲੀ ਸਫਲਤਾ ਮੰਨਿਆ ਜਾ ਰਿਹਾ ਹੈ। ਪੁਣੇ ਦੀ ਕੰਪਨੀ ਜਿਨੋਵਾ ਇਸ ਐੱਮ. ਆਰ. ਐੱਨ. ਏ. ਟੀਕੇ ਨੂੰ ਵਿਕਸਤ ਕਰ ਰਹੀ ਹੈ। ਕੇਂਦਰ ਸਰਕਾਰ ਨੇ ਇਕ ਬਿਆਨ 'ਚ ਕਿਹਾ ਕਿ ਇਸ ਐੱਮ. ਆਰ. ਐੱਨ. ਏ. ਟੀਕੇ ਦੇ ਮਨੁੱਖੀ ਟ੍ਰਾਇਲ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਗੌਰਤਲਬ ਹੈ ਕਿ ਹੁਣ ਤੱਕ ਵਿਸ਼ਵ ਪੱਧਰ 'ਤੇ ਫਾਇਜ਼ਰ-ਬਾਇਓਨਟੈੱਕ ਅਤੇ ਮੋਡੇਰਨਾ ਨੇ ਐੱਮ. ਆਰ. ਐੱਨ. ਏ. ਟੀਕੇ ਵਿਕਸਤ ਕੀਤੇ ਹਨ।
ਮੈਸੇਂਜਰ-ਆਰ. ਐੱਨ. ਏ. ਯਾਨੀ ਐੱਮ. ਆਰ. ਐੱਨ. ਏ. ਟੀਕੇ ਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਦੇ ਟੀਕੇ ਸਰੀਰ ਨੂੰ ਵਾਇਰਸ ਨਾਲ ਲੜਨ ਦੌਰਾਨ ਦੱਸਦੇ ਹਨ ਕਿ ਕਿਸ ਤਰ੍ਹਾਂ ਦਾ ਪ੍ਰੋਟੀਨ ਬਣਾਉਣਾ ਹੈ। ਜਿਨੋਵਾ ਨੇ ਅਮਰੀਕੀ ਫਰਮ ਐੱਚ. ਡੀ. ਟੀ. ਬਾਇਓਟੈਕ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਟੀਕੇ ਦੇ ਉਮੀਦਵਾਰ ਨੂੰ ਵਿਕਸਤ ਕੀਤਾ ਹੈ। ਇਹ ਭਾਰਤ ਦਾ ਪਹਿਲਾ ਅਜਿਹਾ ਟੀਕਾ ਹੈ, ਜਿਸ ਨੂੰ ਇਸ ਤਰ੍ਹਾਂ ਦੀ ਮਨਜ਼ੂਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਡਾਕਘਰ 'ਚ ਹੈ ਖਾਤਾ ਤਾਂ ਹੁਣ ਬੈਲੰਸ ਘੱਟ ਹੋਣ 'ਤੇ ਕੱਟੇਗਾ ਇੰਨਾ ਜੁਰਮਾਨਾ
ਜਿਨੋਵਾ ਦਾ ਐੱਚ.ਜੀ.ਸੀ.ਓ.-19 (ਟੀਕੇ ਦਾ ਕੋਡ ਨਾਮ) ਪਹਿਲਾਂ ਹੀ ਜਾਨਵਰਾਂ 'ਚ ਸੁਰੱਖਿਆ ਦਾ ਪ੍ਰਦਰਸ਼ਨ ਕਰ ਚੁੱਕਾ ਹੈ। ਖ਼ਾਸ ਗੱਲ ਇਹ ਹੈ ਕਿ ਮੈਸੇਂਜਰ-ਆਰ. ਐੱਨ. ਏ. ਟੀਕੇ ਵਿਕਸਤ ਕਰਨ 'ਚ ਹੋਰਾਂ ਰਿਵਾਇਤੀ ਟੀਕਿਆਂ ਨਾਲੋਂ ਘੱਟ ਸਮਾਂ ਲੱਗਦਾ ਹੈ। ਪੁਣੇ ਦੀ ਕੰਪਨੀ ਜਿਨੋਵਾ ਜਲਦ ਹੀ ਆਪਣੇ ਐੱਮ. ਆਰ. ਐੱਨ. ਏ. ਆਧਾਰਿਤ ਟੀਕੇ ਦਾ ਪਹਿਲਾ ਅਤੇ ਦੂਜਾ ਕਲੀਨੀਕਲ ਟ੍ਰਾਇਲ ਸ਼ੁਰੂ ਕਰੇਗੀ। ਜੇਕਰ ਇਸ ਟੀਕੇ ਨੂੰ ਜਲਦ ਲਾਂਚ ਕਰਨ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹ ਨਵਾਂ ਕੋਰੋਨਾ ਟੀਕਾ ਭਾਰਤੀ ਹਾਲਤਾਂ 'ਚ ਵਧੇਰੇ ਪ੍ਰਭਾਵਸ਼ਾਲੀ ਸਿੱਧ ਹੋ ਸਕਦਾ ਹੈ ਕਿਉਂਕਿ ਇਹ ਆਮ ਫਰਿੱਜ ਦੇ ਤਾਪਮਾਨ 'ਤੇ ਰੱਖਿਆ ਜਾ ਸਕਦਾ ਹੈ ਅਤੇ ਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ 'ਚ ਕੋਲਡ ਸਟੋਰੇਜ ਬੁਨਿਆਦੀ ਢਾਂਚਾ ਵਿਕਸਤ ਕਰਨ ਦੀ ਜ਼ਰੂਰਤ ਨੂੰ ਹੋਵੇਗੀ।
ਇਹ ਵੀ ਪੜ੍ਹੋ- ਬੁਰੀ ਖ਼ਬਰ! ਪੈਟਰੋਲ-ਡੀਜ਼ਲ ਨੂੰ ਲੈ ਕੇ ਲੱਗਣ ਵਾਲਾ ਹੈ ਇਹ ਜ਼ੋਰਦਾਰ ਝਟਕਾ