ਹਰੇਕ ਮਹੀਨੇ ਔਸਤਨ 11 ਜੀਬੀ ਡਾਟਾ ਦੀ ਵਰਤੋਂ ਕਰਦੇ ਹਨ ਭਾਰਤੀ: ਰਿਪੋਰਟ
Thursday, Feb 27, 2020 - 04:27 PM (IST)

ਨਵੀਂ ਦਿੱਲੀ—ਸਸਤੇ ਡਾਟਾ ਪਲਾਨ, ਹੈਾਡਸੈੱਟ ਦੀ ਘੱਟ ਕੀਮਤ, ਵੀਡੀਓ ਸੇਵਾਵਾਂ ਦੀ ਵਧਦੀ ਲੋਕਪਿ੍ਯਤਾ ਅਤੇ 4ਜੀ ਨੈੱਟਵਰਕ ਦੀ ਵਜ੍ਹਾ ਨਾਲ ਭਾਰਤ 'ਚ ਪ੍ਰਤੀ ਗਾਹਕ ਡਾਟਾ ਦੀ ਔਸਤ ਮਾਸਿਕ ਖਪਤ ਵਧ ਕੇ 11 ਜੀਬੀ ਹੋ ਗਈ ਹੈ | ਦੂਰਸੰਚਾਰ ਉਪਕਰਨ ਕੰਪਨੀ ਨੋਕੀਆ ਦੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ | ਨੋਕੀਆ ਦੀ ਸਾਲਾਨਾ ਮੋਬਾਇਲ ਬ੍ਰਾਡਬੈਂਡ ਇੰਡੀਆ ਟ੍ਰੈਫਿਕ ਇੰਡੈਕਸ (ਐਮਬਿਟ) ਰਿਪੋਰਟ 'ਚ ਕਿਹਾ ਗਿਆ ਹੈ ਕਿ 2019 'ਚ ਦੇਸ਼ 'ਚ ਕੁਝ ਡਾਟਾ ਦੀ ਵਰਤੋਂ 47 ਫੀਸਦੀ ਵਧੀ | 4 ਜੀ ਦਾ ਉਪਭੋਗ ਵਧਣ ਨਾਲ ਕੁਝ ਡਾਟਾ ਖਪਤ ਵਧੀ ਹੈ | ਕੁੱਲ ਡਾਟਾ ਖਪਤ 'ਚ 4ਜੀ ਦਾ ਹਿੱਸਾ 96 ਫੀਸਦੀ ਹੈ | ਉੱਧਰ ਇਸ ਦੌਰਾਨ 3ਜੀ ਡਾਟਾ ਦੀ ਖਪਤ 'ਚ ਸਭ ਤੋਂ ਜ਼ਿਆਦਾ 30 ਫੀਸਦੀ ਦੀ ਗਿਰਾਵਟ ਆਈ ਹੈ | ਨੋਕੀਆ ਇੰਡੀਆ ਦੇ ਮੁੱਖ ਮਾਰਕਟਿੰਗ ਅਧਿਕਾਰੀ ਅਮਿਤ ਮਾਰਵਾਹ ਨੇ ਕਿਹਾ ਕਿ ਦਸੰਬਰ 2019 'ਚ ਔਸਤ ਮਾਸਿਕ ਡਾਟਾ ਉਪਭੋਗ ਪ੍ਰਤੀ ਉਪਭੋਕਤਾ 16 ਫੀਸਦੀ ਦਾ ਸਾਲਾਨਾ ਵਾਧੇ ਨਾਲ 11 ਗੀਗਾਬਾਈਟ (ਜੀਬੀ) 'ਤੇ ਪਹੁੰਚ ਗਿਆ | 4ਜੀ ਨੈੱਟਵਰਕ ਵਲੋਂ ਅਪਡੇਟ, ਡਾਟਾ ਦੀ ਘੱਟ ਕੀਮਤ, ਸਸਤੇ ਸਮਾਰਟਫੋਨ ਅਤੇ ਵੀਡੀਓ ਦੀ ਵਧਦੀ ਲੋਕਪਿ੍ਯਤਾ ਦੀ ਵਜ੍ਹਾ ਨਾਲ ਡਾਟਾ ਦੀ ਵਰਤੋਂ ਵਧੀ ਹੈ | ਉਨ੍ਹਾਂ ਕਿਹਾ ਕਿ ਭਾਰਤ 'ਚ ਡਾਟਾ ਦੀ ਵਰਤੋਂ ਯਕੀਨਨ ਸੰਸਾਰਕ ਪੱਧਰ 'ਤੇ ਸਭ ਤੋਂ ਜ਼ਿਆਦਾ ਹੈ | ਇਸ ਮਾਮਲੇ 'ਚ ਭਾਰਤ ਦੁਨੀਆ ਦੇ ਹੋਰ ਦੇਸ਼ਾਂ ਮਸਲਨ ਚੀਨ, ਅਮਰੀਕਾ, ਫਰਾਂਸ, ਦੱਖਣੀ ਕੋਰੀਆ, ਜਾਪਾਨ, ਜਰਮਨੀ ਅਤੇ ਸਪੇਨ ਤੋਂ ਅੱਗੇ ਹੈ |