ਦੁਨੀਆ ਭਰ 'ਚ ਭਾਰਤ ਦੇ ਲੋਕਾਂ ਦਾ ਡੰਕਾ, ਅਮਰੀਕਾ ਵਿਚ 90 ਫ਼ੀਸਦੀ ਯੂਨੀਕਾਰਨ ਦੇ ਸੰਸਥਾਪਕ ਭਾਰਤੀ

Saturday, Jul 22, 2023 - 03:14 PM (IST)

ਦੁਨੀਆ ਭਰ 'ਚ ਭਾਰਤ ਦੇ ਲੋਕਾਂ ਦਾ ਡੰਕਾ, ਅਮਰੀਕਾ ਵਿਚ 90 ਫ਼ੀਸਦੀ ਯੂਨੀਕਾਰਨ ਦੇ ਸੰਸਥਾਪਕ ਭਾਰਤੀ

ਨਵੀਂ ਦਿੱਲੀ — ਦੁਨੀਆ ਭਰ 'ਚ ਭਾਰਤ ਦੇ ਲੋਕਾਂ ਨੇ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਦੁਨੀਆ ਦੀਆਂ ਕਈ ਵੱਡੀਆਂ ਕੰਪਨੀਆਂ ਅਤੇ ਕਈ ਉੱਚ ਸਰਕਾਰੀ ਅਹੁਦਿਆਂ 'ਤੇ ਪਹੁੰਚ ਕੇ ਲੋਕਾਂ ਨੇ ਦੇਸ਼ ਦਾ ਨਾਂ ਕਮਾਇਆ ਹੈ। ਇਸ ਦੇ ਨਾਲ ਹੀ ਸੂਪਰਪਾਵਰ ਕਹੇ ਜਾਣ ਵਾਲੇ ਅਮਰੀਕਾ ਵਿੱਚ ਜ਼ਿਆਦਾਤਰ ਯੂਨੀਕੋਰਨ ਕੰਪਨੀਆਂ ਭਾਰਤ ਵਿੱਚ ਪੈਦਾ ਹੋਏ ਲੋਕਾਂ ਦੁਆਰਾ ਸਥਾਪਿਤ ਕੀਤੀਆਂ ਗਈਆਂ ਹਨ। ਯੂਨੀਕੋਰਨ ਉਹ ਸਟਾਰਟਅੱਪ ਕੰਪਨੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਮੁੱਲ ਇੱਕ ਬਿਲੀਅਨ ਡਾਲਰ ਤੋਂ ਵੱਧ ਹੁੰਦਾ ਹੈ।

ਇਹ ਵੀ ਪੜ੍ਹੋ : ਸੂਪਰ ਪਾਵਰ ਬਣਨ ਦੀ ਇੱਛਾ ਰੱਖਣ ਵਾਲੇ ਚੀਨ ਦੀ ਹਾਲਤ ਖ਼ਸਤਾ, ਅੱਧੇ ਨੌਜਵਾਨ ਹੋਏ ਬੇਰੁਜ਼ਗਾਰ

ਅਮਰੀਕਾ ਵਿੱਚ ਕੁੱਲ ਯੂਨੀਕੋਰਨ ਕੰਪਨੀਆਂ ਵਿੱਚੋਂ 44% ਅਜਿਹੀਆਂ ਕੰਪਨੀਆਂ ਹਨ ਜਿਨ੍ਹਾਂ ਦੇ ਸੰਸਥਾਪਕ ਅਮਰੀਕਾ ਤੋਂ ਬਾਹਰ ਪੈਦਾ ਹੋਏ ਸਨ। 56 ਫੀਸਦੀ ਕੰਪਨੀਆਂ ਅਜਿਹੀਆਂ ਹਨ ਜਿਨ੍ਹਾਂ ਦੇ ਸੰਸਥਾਪਕ ਅਮਰੀਕਾ ਵਿੱਚ ਹੀ ਪੈਦਾ ਹੋਏ ਹਨ। ਅਮਰੀਕਾ ਦੀਆਂ ਯੂਨੀਕੋਰਨ ਕੰਪਨੀਆਂ ਦੇ ਜ਼ਿਆਦਾਤਰ ਸੰਸਥਾਪਕ ਭਾਰਤ ਮੂਲ ਦੇ ਹਨ।

ਵਰਲਡ ਆਫ ਸਟੈਟਿਸਟਿਕਸ ਮੁਤਾਬਕ ਅਮਰੀਕਾ ਦੀਆਂ 90 ਯੂਨੀਕੋਰਨ ਕੰਪਨੀਆਂ ਦੇ ਸੰਸਥਾਪਕ ਭਾਰਤ ਨਾਲ ਸਬੰਧਤ ਹਨ। ਭਾਵ ਉਹ ਭਾਰਤ ਵਿੱਚ ਪੈਦਾ ਹੋਏ ਸਨ। ਇਸ ਸੂਚੀ ਵਿੱਚ ਦੂਜਾ ਨੰਬਰ ਇਜ਼ਰਾਈਲ ਦਾ ਹੈ। ਇਸ ਦੇਸ਼ ਵਿੱਚ ਪੈਦਾ ਹੋਏ 62 ਲੋਕਾਂ ਨੇ ਅਮਰੀਕਾ ਵਿੱਚ ਯੂਨੀਕੋਰਨ ਕੰਪਨੀ ਦੀ ਸਥਾਪਨਾ ਕੀਤੀ ਹੈ। ਅਮਰੀਕਾ ਦਾ ਗੁਆਂਢੀ ਦੇਸ਼ ਕੈਨੇਡਾ ਤੀਜੇ ਨੰਬਰ 'ਤੇ ਹੈ। ਕੈਨੇਡੀਅਨ ਮੂਲ ਦੇ 52 ਲੋਕਾਂ ਨੇ ਅਮਰੀਕਾ ਵਿੱਚ ਯੂਨੀਕੋਰਨ ਕੰਪਨੀ ਬਣਾਈ ਹੈ। ਇਸੇ ਤਰ੍ਹਾਂ ਬਰਤਾਨੀਆ ਵਿੱਚ ਪੈਦਾ ਹੋਏ 31 ਲੋਕਾਂ ਨੇ ਅਮਰੀਕਾ ਆ ਕੇ ਯੂਨੀਕੋਰਨ ਕੰਪਨੀ ਬਣਾਈ। ਇਸ ਸੂਚੀ 'ਚ ਚੀਨ ਪੰਜਵੇਂ ਨੰਬਰ 'ਤੇ ਹੈ। ਚੀਨ ਵਿੱਚ ਪੈਦਾ ਹੋਏ 27 ਲੋਕਾਂ ਨੇ ਅਮਰੀਕਾ ਵਿਚ ਯੂਨੀਕਾਰਨ ਕੰਪਨੀਆਂ ਬਣਾਈਆਂ ਹਨ। ਇਸੇ ਤਰ੍ਹਾਂ, ਯੂਐਸ ਯੂਨੀਕੋਰਨ ਕੰਪਨੀਆਂ ਦੇ 18 ਸੰਸਥਾਪਕ ਜਰਮਨੀ ਵਿੱਚ, 17 ਫਰਾਂਸ ਵਿੱਚ, 14 ਰੂਸ ਵਿੱਚ, 12 ਤਾਈਵਾਨ ਵਿੱਚ ਅਤੇ 12 ਯੂਕਰੇਨ ਵਿੱਚ ਪੈਦਾ ਹੋਏ।

ਇਹ ਵੀ ਪੜ੍ਹੋ : ਭਾਰਤ ਦੀ ਰਾਹ 'ਤੇ ਅਮਰੀਕਾ, ਫੈਡਰਲ ਰਿਜ਼ਰਵ ਨੇ ਲਾਂਚ ਕੀਤੀ ਨਵੀਂ ਤਤਕਾਲ-ਭੁਗਤਾਨ ਸੇਵਾ 'FedNow'

ਕਿਹੜੇ ਦੇਸ਼ ਵਿੱਚ ਸਭ ਤੋਂ ਵੱਧ ਯੂਨੀਕੋਰਨ ਹਨ?

ਜੇਕਰ ਯੂਨੀਕੋਰਨ ਸਟਾਰਟਅੱਪ ਦੀ ਸਭ ਤੋਂ ਵੱਧ ਗਿਣਤੀ ਦੀ ਗੱਲ ਕਰੀਏ ਤਾਂ ਅਮਰੀਕਾ ਪਹਿਲੇ ਨੰਬਰ 'ਤੇ ਹੈ। ਇੱਥੇ ਕੁੱਲ 651 ਯੂਨੀਕੋਰਨ ਹਨ। ਚੀਨ 72 ਯੂਨੀਕੋਰਨਾਂ ਨਾਲ ਦੂਜੇ ਨੰਬਰ 'ਤੇ ਹੈ। ਯੂਰਪੀਅਨ ਯੂਨੀਅਨ ਵਿੱਚ 100 ਯੂਨੀਕੋਰਨ ਹਨ ਜਦੋਂ ਕਿ ਭਾਰਤ ਵਿੱਚ ਇਨ੍ਹਾਂ ਦੀ ਗਿਣਤੀ 70 ਹੈ। ਯੂਕੇ ਵਿੱਚ 49, ਜਰਮਨੀ ਵਿੱਚ 29, ਫਰਾਂਸ ਵਿੱਚ 25, ਇਜ਼ਰਾਈਲ ਵਿੱਚ 23, ਕੈਨੇਡਾ ਵਿੱਚ 20 ਅਤੇ ਬ੍ਰਾਜ਼ੀਲ ਵਿੱਚ 16 ਯੂਨੀਕੋਰਨ ਹਨ। ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਇੱਕ ਵੀ ਯੂਨੀਕੋਰਨ ਨਹੀਂ ਹੈ।

ਇਹ ਵੀ ਪੜ੍ਹੋ : Sahara ਦੇ 10 ਕਰੋੜ ਨਿਵੇਸ਼ਕਾਂ ਲਈ ਵੱਡੀ ਰਾਹਤ, ਅਮਿਤ ਸ਼ਾਹ ਨੇ ਲਾਂਚ ਕੀਤਾ ਰਿਫੰਡ ਪੋਰਟਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News