NRIs ਨੂੰ ਇਸ ਸਾਲ ਡਾਲਰ ਕਰਾ ਸਕਦੈ ਮੋਟੀ ਕਮਾਈ, ਇੰਨੇ ਤੋਂ ਹੋਵੇਗਾ ਪਾਰ!

03/31/2021 2:38:51 PM

ਨਵੀਂ ਦਿੱਲੀ- ਵਿਦੇਸ਼ ਦੀ ਸੈਰ ਅਤੇ ਪੜ੍ਹਾਈ ਦੇ ਮਕਸਦ ਲਈ ਤੁਹਾਨੂੰ ਡਾਲਰ ਖ਼ਰੀਦਣਾ ਮਹਿੰਗਾ ਪੈਣ ਵਾਲਾ ਹੈ ਪਰ ਐੱਨ. ਆਰ. ਆਈਜ਼. ਲਈ ਭਾਰਤ ਵਿਚ ਪੈਸੇ ਭੇਜਣ ਦਾ ਖਰ੍ਹਾ ਮੌਕਾ ਹੋ ਸਕਦਾ ਹੈ। ਇਸ ਦੀ ਵਜ੍ਹਾ ਹੈ ਕਿ ਡਾਲਰ ਦਾ ਮੁੱਲ ਇਸ ਸਾਲ 76 ਰੁਪਏ ਨੂੰ ਪਾਰ ਕਰ ਸਕਦਾ ਹੈ। ਵਿਸ਼ਲੇਸ਼ਕਾਂ ਨੇ ਸੰਭਾਵਨਾ ਜਤਾਈ ਹੈ ਕਿ ਸਾਲ ਦੇ ਅੰਤ ਤੱਕ ਰੁਪਿਆ ਮੌਜੂਦਾ ਪੱਧਰ ਤੋਂ 4 ਫ਼ੀਸਦੀ ਕਮਜ਼ੋਰ ਹੋ ਸਕਦਾ ਹੈ ਅਤੇ ਡਾਲਰ 76.50 ਰੁਪਏ 'ਤੇ ਪਹੁੰਚ ਸਕਦਾ ਹੈ। ਇਸ ਦਾ ਮਤਲਬ ਹੈ ਕਿ ਅਮਰੀਕਾ ਤੋਂ ਭਾਰਤ ਵਿਚ ਕੋਈ ਚੀਜ਼ ਮੰਗਾਉਣੀ ਹੈ ਜਿਸ ਦਾ ਮੁੱਲ 100 ਡਾਲਰ ਹੈ ਤਾਂ ਸਾਨੂੰ ਉਸ ਲਈ 7,650 ਰੁਪਏ ਚੁਕਾਉਣੇ ਹੋਣਗੇ। ਹਾਲ ਦੀ ਘੜੀ ਡਾਲਰ ਦਾ ਮੁੱਲ 73.58 ਦੇ ਆਸਪਾਸ ਹੈ।

ਸਟੈਂਡਰਡ ਚਾਰਟਰਡ ਪੀ. ਐੱਲ. ਸੀ. ਦੀ ਪਾਰੂਲ ਮਿੱਤਲ ਸਿਨਹਾ ਮੁਤਾਬਕ, ਮਾਰਚ ਵਿਚ ਏਸ਼ੀਆ ਦਾ ਸਭ ਤੋਂ ਬਿਹਤਰ ਪ੍ਰਦਰਸ਼ਨ ਕਰਨ ਵਾਲਾ ਰੁਪਿਆ ਪਿਛਲੀ ਵਾਰ ਮਹਾਮਾਰੀ ਦੌਰਾਨ ਦੇਖੇ ਗਏ ਪੱਧਰ ਵੱਲ ਜਾਂਦਾ ਦਿਸ ਰਿਹਾ ਹੈ। ਉਨ੍ਹਾਂ ਕਿਹਾ, ''ਕਮੋਡਿਟੀਜ਼ ਦੀਆਂ ਕੀਮਤਾਂ ਵਧਣ, ਦਰਾਮਦ ਸਾਧਾਰਣ ਹੋਣ, ਵੱਧ ਰਹੀ ਮਹਿੰਗਾਈ ਅਤੇ ਕੇਂਦਰੀ ਬੈਂਕ ਦੇ ਜਾਰੀ ਦਖ਼ਲ ਵਿਚਕਾਰ ਸਾਨੂੰ ਲੱਗਦਾ ਹੈ ਰੁਪਿਆ ਵਿੱਤੀ ਸਾਲ 2021-22 ਵਿਚ ਕਮਜ਼ੋਰ ਹੋ ਸਕਦਾ ਹੈ।''

ਇਹ ਵੀ ਪੜ੍ਹੋ- PAN ਲਿੰਕ ਕਰਨ ਦਾ ਅੱਜ ਅੰਤਿਮ ਦਿਨ, ਕੱਲ ਤੋਂ ਲੱਗੇਗਾ ਇੰਨਾ ਜੁਰਮਾਨਾ

ਗੌਰਤਲਬ ਹੈ ਕਿ ਡਾਲਰ ਮਹਿੰਗਾ ਹੋਣ ਨਾਲ ਵਿਦੇਸ਼ ਘੁੰਮਣਾ ਅਤੇ ਵਿਦੇਸ਼ਾਂ ਵਿਚ ਬੱਚਿਆਂ ਦੀ ਪੜ੍ਹਾਈ ਮਹਿੰਗੀ ਪੈਂਦੀ ਹੈ। ਇਸ ਤੋਂ ਇਲਾਵਾ ਕੱਚੇ ਤੇਲ ਦੀ ਦਰਾਮਦ ਮਹਿੰਗੀ ਹੋਈ ਤਾਂ ਮਹਿੰਗਾਈ ਵਧੇਗੀ। ਸੰਯੁਕਤ ਰਾਜ ਅਮਰੀਕਾ ਵਿਚ ਅਰਥਵਿਵਸਥਾ ਪਟੜੀ 'ਤੇ ਪਰਤਣ ਵਿਚਕਾਰ ਡਾਲਰ ਮਜਬੂਤ ਹੋ ਰਿਹਾ ਹੈ। ਯੂ. ਐੱਸ. ਬਾਂਡ ਦਾ ਰਿਟਰਨ ਵਧਣ ਨਾਲ ਵੀ ਡਾਲਰ ਨੂੰ ਸਮਰਥਨ ਮਿਲਿਆ ਹੈ, ਜਿਸ ਕਾਰਨ ਨਿਵੇਸ਼ ਦੇ ਰੂਪ ਵਿਚ ਇਸ ਦੀ ਮੰਗ ਵਧੀ ਹੈ।

ਇਹ ਵੀ ਪੜ੍ਹੋ- ਕੋਟਕ, AXIS ਬੈਂਕ ਵੱਲੋਂ FD ਦਰਾਂ ਦਾ ਐਲਾਨ, 1 ਲੱਖ 'ਤੇ ਇੰਨੀ ਹੋਵੇਗੀ ਕਮਾਈ

►ਡਾਲਰ 'ਤੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ


Sanjeev

Content Editor

Related News