ਭਾਰਤੀ ਕਰੰਸੀ ''ਚ ਸੋਮਵਾਰ ਨੂੰ ਡਾਲਰ ਦੇ ਮੁਕਾਬਲੇ 21 ਪੈਸੇ ਦਾ ਉਛਾਲ

04/27/2020 4:01:19 PM

ਮੁੰਬਈ— ਦੁਨੀਆ ਦੀਆਂ ਪ੍ਰਮੁਖ ਕਰੰਸੀਆਂ ਦੀ ਤੁਲਨਾ 'ਚ ਅਮਰੀਕੀ ਕਰੰਸੀ 'ਚ ਆਈ ਨਰਮੀ ਤੇ ਘਰੇਲੂ ਪੱਧਰ 'ਤੇ ਸਟਾਕ ਬਾਜ਼ਾਰ ਨੂੰ ਮਿਲੀ ਤੇਜ਼ੀ ਦੇ ਦਮ 'ਤੇ ਰੁਪਿਆ ਸੋਮਵਾਰ 21 ਪੈਸੇ ਚੜ੍ਹ ਕੇ 76.25 ਰੁਪਏ ਪ੍ਰਤੀ ਡਾਲਰ 'ਤੇ ਰਿਹਾ। ਪਿਛਲੇ ਦਿਨ ਰੁਪਿਆ 76.46 ਰੁਪਏ ਪ੍ਰਤੀ ਡਾਲਰ 'ਤੇ ਰਿਹਾ ਸੀ।

ਰੁਪਿਆ ਅੱਜ 32 ਪੈਸੇ ਦੀ ਮਜਬੂਤੀ ਨਾਲ 76.14 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਾ ਸੀ। ਕਾਰੋਬਾਰ ਦੌਰਾਨ ਇਹ 76.34 ਰੁਪਏ ਪ੍ਰਤੀ ਡਾਲਰ ਦੇ ਹੇਠਲੇ ਪੱਧਰ ਅਤੇ 76.05 ਰੁਪਏ ਪ੍ਰਤੀ ਡਾਲਰ ਦੇ ਉੱਚੇ ਪੱਧਰ 'ਤੇ ਰਿਹਾ। ਅਖੀਰ 'ਚ ਇਹ 21 ਪੈਸੇ ਮਜਬੂਤ ਹੋ ਕੇ 76.25 ਰੁਪਏ ਪ੍ਰਤੀ ਡਾਲਰ 'ਤੇ ਰਿਹਾ।
ਸੋਮਵਾਰ ਨੂੰ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸਟਾਕਸ ਵਾਲ ਪ੍ਰਮੁੱਖ ਸੂਚਕ ਅੰਕ ਸੈਂਸੈਕਸ 415.86 ਅੰਕ ਦੀ ਬੜ੍ਹਤ ਨਾਲ 31,743.08 ਦੇ ਪੱਧਰ 'ਤੇ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 127.90 ਅੰਕ ਦੀ ਮਜਬੂਤੀ ਨਾਲ 9,282.30 ਦੇ ਪੱਧਰ 'ਤੇ ਬੰਦ ਹੋਇਆ। ਬੈਂਕ ਨਿਫਟੀ 'ਚ 2.52 ਫੀਸਦੀ, ਜਦੋਂ ਕਿ ਬੀ. ਐੱਸ. ਈ. ਮਿਡ ਕੈਪ 'ਚ 1.44 ਫੀਸਦੀ ਤੇਜ਼ੀ ਦਰਜ ਹੋਈ।


Sanjeev

Content Editor

Related News