ਅਮਰੀਕੀ ਡਾਲਰ ਮੁਕਾਬਲੇ ਸਭ ਤੋਂ ਹੇਠਲੇ ਪੱਧਰ ''ਤੇ ਪਹੁੰਚਿਆ ਭਾਰਤੀ ਰੁਪਇਆ

Wednesday, Nov 06, 2024 - 10:57 AM (IST)

ਅਮਰੀਕੀ ਡਾਲਰ ਮੁਕਾਬਲੇ ਸਭ ਤੋਂ ਹੇਠਲੇ ਪੱਧਰ ''ਤੇ ਪਹੁੰਚਿਆ ਭਾਰਤੀ ਰੁਪਇਆ

ਮੁੰਬਈ (ਭਾਸ਼ਾ) - ਵਿਦੇਸ਼ੀ ਪੂੰਜੀ ਦੀ ਲਗਾਤਾਰ ਨਿਕਾਸੀ ਅਤੇ ਆਲਮੀ ਬਾਜ਼ਾਰ ਵਿਚ ਅਮਰੀਕੀ ਕਰੰਸੀ ਦੀ ਮਜ਼ਬੂਤੀ ਵਿਚਕਾਰ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ 14 ਪੈਸੇ ਦੀ ਗਿਰਾਵਟ ਨਾਲ 84.23 ਪ੍ਰਤੀ ਡਾਲਰ ਪ੍ਰਤੀ ਡਾਲਰ 'ਤੇ ਆ ਗਿਆ। ਫਾਰੇਕਸ ਵਪਾਰੀਆਂ ਨੇ ਕਿਹਾ ਕਿ ਅਮਰੀਕੀ ਚੋਣਾਂ ਦੇ ਵਿਚਕਾਰ ਬਾਜ਼ਾਰ 'ਚ ਅਸਥਿਰਤਾ ਦੇ ਸੰਕੇਤ ਦਿਖਾਈ ਦੇਣ ਲੱਗੇ ਹਨ। ਅਮਰੀਕੀ ਚੌਣਾਂ ਦੇ ਨਤੀਜੇ ਆਉਣ ਤੋਂ ਬਾਅਜ ਹੀ ਹਲਚਲ ਰੁਕਣ ਦੀ ਸੰਭਾਵਨਾ ਹੈ ਜਦੋਂ ਇਸਦੇ ਨਤੀਜੇ ਸਪੱਸ਼ਟ ਹੋ ਜਾਣਗੇ।

ਇਹ ਵੀ ਪੜ੍ਹੋ :    ਦੀਵਾਲੀ 'ਤੇ ਇਕ ਝਟਕੇ 'ਚ ਕਮਾਏ 9,00,23,23,77,970 ਰੁਪਏ, ਜਾਣੋ ਕਿਸ ਰਈਸ 'ਤੇ ਮਿਹਰਬਾਨ ਹੋਈ ਲਕਸ਼ਮੀ

ਇਹ ਵੀ ਪੜ੍ਹੋ :    CBDT ਵਲੋਂ ਵੱਡੀ ਰਾਹਤ! ਟੈਕਸਦਾਤਿਆਂ ਦਾ ਮੁਆਫ਼ ਹੋ ਸਕਦਾ ਹੈ ਵਿਆਜ, ਬਸ ਇਨ੍ਹਾਂ ਸ਼ਰਤਾਂ ਨੂੰ ਕਰ ਲਓ ਪੂਰਾ

ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ, ਰੁਪਿਆ 84.23 ਪ੍ਰਤੀ ਡਾਲਰ 'ਤੇ ਖੁੱਲ੍ਹਿਆ, ਜੋ ਪਿਛਲੀ ਬੰਦ ਕੀਮਤ ਤੋਂ 14 ਪੈਸੇ ਦੀ ਗਿਰਾਵਟ ਨੂੰ ਦਰਸਾਉਂਦਾ ਹੈ। ਮੰਗਲਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 84.09 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਮਾਪਦਾ ਡਾਲਰ ਸੂਚਕਾਂਕ 1.64 ਪ੍ਰਤੀਸ਼ਤ ਦੇ ਵਾਧੇ ਨਾਲ 105.11 'ਤੇ ਰਿਹਾ। ਅੰਤਰਰਾਸ਼ਟਰੀ ਸਟੈਂਡਰਡ ਬ੍ਰੈਂਟ ਕਰੂਡ 0.98 ਫੀਸਦੀ ਡਿੱਗ ਕੇ 74.79 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐਫਆਈਆਈ) ਮੰਗਲਵਾਰ ਨੂੰ ਵਿਕਰੇਤਾ ਸਨ ਅਤੇ ਉਨ੍ਹਾਂ ਨੇ ਕੁੱਲ 2,569.41 ਕਰੋੜ ਰੁਪਏ ਦੇ ਸ਼ੇਅਰ ਵੇਚੇ।

ਇਹ ਵੀ ਪੜ੍ਹੋ :     PENSION RULES : ਆ ਗਏ ਨਵੇਂ ਨਿਯਮ, ਅੱਜ ਹੀ ਕਰੋ ਇਹ ਕੰਮ ਨਹੀਂ ਤਾਂ ਪੈਨਸ਼ਨ 'ਚ ਆਵੇਗੀ ਦਿੱਕਤ
ਇਹ ਵੀ ਪੜ੍ਹੋ :     30 ਹਜ਼ਾਰ ਫੁੱਟ ਦੀ ਉਚਾਈ 'ਤੇ ਜਹਾਜ਼ 'ਚੋਂ ਆਉਣ ਲੱਗੀਆਂ ਰਹੱਸਮਈ ਆਵਾਜ਼ਾਂ (Video)
ਇਹ ਵੀ ਪੜ੍ਹੋ :     Bank Holiday List: ਦੀਵਾਲੀ ਤੋਂ ਬਾਅਦ ਫਿਰ ਆ ਗਈਆਂ ਲਗਾਤਾਰ 4 ਛੁੱਟੀਆਂ, ਦੇਖੋ ਪੂਰੀ ਸੂਚੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News