ਆਪਣੀ ਨਿਵੇਸ਼ਯੋਗ ਸੰਪਤੀ ਦਾ 17 ਫ਼ੀਸਦੀ ਲਗਜ਼ਰੀ ਉਤਪਾਦਾਂ ’ਚ ਲਾਉਂਦੇ ਹਨ ਭਾਰਤੀ 'ਅਮੀਰ': ਰਿਪੋਰਟ
Wednesday, Feb 28, 2024 - 06:31 PM (IST)
ਨਵੀਂ ਦਿੱਲੀ (ਭਾਸ਼ਾ) - ਦੇਸ਼ ਦੇ ਬਹੁਤ ਸਾਰੇ ਅਮੀਰ ਲੋਕ ਆਪਣੀ ਨਿਵੇਸ਼ਯੋਗ ਦੌਲਤ ਦਾ 17 ਫ਼ੀਸਦੀ ਹਿੱਸਾ ਲਗਜ਼ਰੀ ਸਮਾਨ ਵਿੱਚ ਨਿਵੇਸ਼ ਕਰਦੇ ਹਨ। ਉਨ੍ਹਾਂ ਦੀ ਪਹਿਲੀ ਤਰਜੀਹ ਲਗਜ਼ਰੀ ਘੜੀਆਂ ਹਨ। ਇਸ ਤੋਂ ਬਾਅਦ ਕਲਾਕ੍ਰਿਤੀਆਂ ਅਤੇ ਗਹਿਣਿਆਂ ਦਾ ਨੰਬਰ ਆਉਂਦਾ ਹੈ। ਇਹ ਗੱਲ ਨਾਈਟ ਫਰੈਂਕ ਇੰਡੀਆ ਦੀ ਇੱਕ ਰਿਪੋਰਟ ਵਿੱਚ ਕਹੀ ਗਈ ਹੈ।
ਇਹ ਵੀ ਪੜ੍ਹੋ - ਗੁਜਰਾਤ ਦੇ ਜਾਮਨਗਰ 'ਚ ਕਿਉਂ ਹੋ ਰਹੇ Anant-Radhika ਦੇ ਪ੍ਰੀ-ਵੈਡਿੰਗ ਫੰਕਸ਼ਨ? ਅਨੰਤ ਅੰਬਾਨੀ ਨੇ ਦੱਸੀ ਇਹ ਵਜ੍ਹਾ
ਰੀਅਲ ਅਸਟੇਟ ਸਲਾਹਕਾਰ ਨਾਈਟ ਫਰੈਂਕ ਵਲੋਂ ਬੁੱਧਵਾਰ ਨੂੰ 'ਦ ਵੈਲਥ ਰਿਪੋਰਟ-2024' ਜਾਰੀ ਕੀਤੀ ਗਈ। ਇਸ ਵਿਚ ਕਿਹਾ ਗਿਆ ਹੈ ਕਿ ਅਤਿ-ਉੱਚ ਨੈੱਟਵਰਥ ਵਾਲੇ ਲੋਕਾਂ (UHNWIs) ਨੇ ਆਪਣੀ ਨਿਵੇਸ਼ਯੋਗ ਦੌਲਤ ਦਾ 17 ਫ਼ੀਸਦੀ ਹਿੱਸਾ ਲਗਜ਼ਰੀ ਲਈ ਸਮਰਪਿਤ ਕੀਤਾ ਹੈ। 3 ਕਰੋੜ ਡਾਲਰ ਤੋਂ ਵੱਧ ਦੀ ਕੁੱਲ ਜਾਇਦਾਦ ਵਾਲੇ ਲੋਕ UHNWI ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਸਲਾਹਕਾਰ ਕੰਪਨੀ ਨੇ ਕਿਹਾ ਕਿ ਕਿਸੇ ਚੀਜ਼ ਦੇ ਮਾਲਕ ਹੋਣ ਦੀ ਖੁਸ਼ੀ ਹੀ ਮੁੱਖ ਕਾਰਨ ਹੈ ਕਿ UHNWIs ਲਗਜ਼ਰੀ ਜਾਇਦਾਦਾਂ ਵਿੱਚ ਨਿਵੇਸ਼ ਕਰ ਰਹੇ ਹਨ।
ਇਹ ਵੀ ਪੜ੍ਹੋ - ਕਿਸਾਨਾਂ ਲਈ ਖ਼ੁਸ਼ਖ਼ਬਰੀ! ਇਸ ਤਾਰੀਖ਼ ਨੂੰ ਖਾਤਿਆਂ 'ਚ ਆਉਣਗੇ PM Kisan ਯੋਜਨਾ ਦੇ ਪੈਸੇ
ਦੱਸ ਦੇਈਏ ਕਿ ਭਾਰਤੀ UHNWIs ਵਿੱਚ ਲਗਜ਼ਰੀ ਘੜੀਆਂ ਇੱਕ ਤਰਜੀਹੀ ਨਿਵੇਸ਼ ਦਾ ਸਭ ਤੋਂ ਵਧੀਆ ਵਿਕਲਪ ਹੈ। ਇਸ ਤੋਂ ਬਾਅਦ ਕਲਾਕ੍ਰਿਤੀਆਂ ਅਤੇ ਗਹਿਣੇ ਆਉਂਦੇ ਹਨ। 'ਕਲਾਸਿਕ' ਕਾਰਾਂ ਚੌਥੇ ਸਥਾਨ 'ਤੇ ਆਉਂਦੀਆਂ ਹਨ। ਇਸ ਤੋਂ ਬਾਅਦ ਲਗਜ਼ਰੀ ਹੈਂਡਬੈਗ, ਵਾਈਨ, ਦੁਰਲੱਭ ਵਿਸਕੀ, ਫਰਨੀਚਰ, ਰੰਗੀਨ ਹੀਰੇ ਅਤੇ ਸਿੱਕੇ ਆਉਂਦੇ ਹਨ। ਹਾਲਾਂਕਿ, ਵਿਸ਼ਵ ਪੱਧਰ 'ਤੇ ਬਹੁਤ ਅਮੀਰ ਲੋਕਾਂ ਦੀਆਂ ਚੋਣਾਂ ਲਗਜ਼ਰੀ ਘੜੀਆਂ ਅਤੇ ਕਲਾਸਿਕ ਕਾਰਾਂ ਹਨ।
ਇਹ ਵੀ ਪੜ੍ਹੋ - ਪਤੰਜਲੀ ਨੇ ਪੂਰੇ ਦੇਸ਼ ਨੂੰ ਕੀਤਾ ਗੁੰਮਰਾਹ, ਸੁਪਰੀਟ ਕੋਰਟ ਨੇ ਨੋਟਿਸ ਜਾਰੀ ਕਰ ਮੰਗਿਆ ਜਵਾਬ
ਨਾਈਟ ਫਰੈਂਕ ਇੰਡੀਆ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼ਿਸ਼ਿਰ ਬੈਜਲ ਨੇ ਰਿਪੋਰਟ ਵਿੱਚ ਕਿਹਾ, “ਭਾਰਤ ਦੇ ਅਮੀਰ ਵਰਗ ਨੇ ਲੰਬੇ ਸਮੇਂ ਤੋਂ ਵੱਖ-ਵੱਖ ਸ਼੍ਰੇਣੀਆਂ ਵਿੱਚ ਸੰਗ੍ਰਹਿ ਵਸਤੂਆਂ ਦੇ ਪ੍ਰਤੀ ਦਿਲਚਸਪੀ ਦਿਖਾਈ ਹੈ। ਘਰੇਲੂ ਅਤੇ ਗਲੋਬਲ ਦੋਵੇਂ ਬਾਜ਼ਾਰ ਅਜਿਹੀਆਂ ਵਸਤੂਆਂ ਲਈ ਕਾਫ਼ੀ ਉੱਚ ਰਿਟਰਨ ਦੀ ਪੇਸ਼ਕਸ਼ ਕਰਦੇ ਹਨ। ਭਾਰਤ ਦੇ ਅਤਿ-ਅਮੀਰ ਵਰਗ ਇਸ ਵੱਲ ਸਰਗਰਮੀ ਨਾਲ ਧਿਆਨ ਦੇ ਰਿਹਾ ਹੈ।'' ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਵੱਖ-ਵੱਖ ਉਮਰ ਸਮੂਹਾਂ ਵਿੱਚ ਦੁਰਲੱਭ ਸੰਗ੍ਰਹਿ ਦੀ ਮੰਗ ਵਧ ਰਹੀ ਹੈ। ਬੈਜਲ ਨੇ ਕਿਹਾ, "...ਜਿਵੇਂ-ਜਿਵੇਂ ਦੇਸ਼ ਵਿੱਚ ਦੌਲਤ ਲਗਾਤਾਰ ਵਧਦੀ ਜਾ ਰਹੀ ਹੈ, ਅਸੀਂ ਇਹਨਾਂ ਸੰਪੱਤੀ ਸ਼੍ਰੇਣੀਆਂ ਵਿੱਚ ਹੋਰ ਨਿਵੇਸ਼ ਦੀ ਉਮੀਦ ਕਰ ਸਕਦੇ ਹਾਂ।"
ਇਹ ਵੀ ਪੜ੍ਹੋ - Bank Holidays : ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8