ਭਾਰਤੀ ਦਵਾਈ ਕੰਪਨੀ ਨੂੰ ਲੱਗਾ 5 ਕਰੋੜ ਡਾਲਰ ਦਾ ਜੁਰਮਾਨਾ, FDA ਜਾਂਚ ਤੋਂ ਪਹਿਲਾਂ ਨਸ਼ਟ ਕੀਤਾ ਸੀ ਰਿਕਾਰਡ
Thursday, Feb 11, 2021 - 10:32 AM (IST)
ਵਾਸ਼ਿੰਗਟਨ (ਭਾਸ਼ਾ)– ਭਾਰਤ ਦੀ ਇਕ ਦਵਾਈ ਨਿਰਮਾਤਾ ਕੰਪਨੀ ਨੂੰ 2013 ’ਚ ਅਮਰੀਕੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫ. ਡੀ. ਏ.) ਵਲੋਂ ਉਸ ਦੇ ਪਲਾਂਟ ਦੇ ਜਾਂਚ ਤੋਂ ਪਹਿਲਾਂ ਰਿਕਾਰਡ ਲੁਕਾਉਣ ਅਤੇ ਨਸ਼ਟ ਕਰਨ ਲਈ ਦੋਸ਼ੀ ਮੰਨਦੇ ਹੋਏ ਅਮਰੀਕੀ ਨਿਆਂ ਵਿਭਾਗ ਨੇ 5 ਕਰੋੜ ਡਾਲਰ (364 ਕਰੋੜ) ਦਾ ਜੁਰਮਾਨਾ ਲਗਾਇਆ ਹੈ।
ਇਹ ਵੀ ਪੜ੍ਹੋ: ਬਿਨਾਂ ਡਰਾਈਵਿੰਗ ਟੈਸਟ ਤੋਂ ਮਿਲੇਗਾ ਲਾਇਸੰਸ, ਸਰਕਾਰ ਦੀ ਵੱਡੀ ਤਿਆਰੀ
ਨੇਵਾਦਾ ਜ਼ਿਲੇ ਦੀ ਸੰਘੀ ਅਦਾਲਤ ’ਚ ਦਾਇਰ ਇਕ ਅਪਰਾਧਿਕ ਮੁਕੱਦਮੇ ’ਚ ਮੰਗਲਵਾਰ ਨੂੰ ਫ੍ਰੇਜੇਨੀਅਸ ਕਾਬੀ ਆਨਕੋਲਾਜ਼ੀ ਲਿਮਟਿਡ (ਐੱਫ. ਕੇ. ਓ. ਐੱਲ.) ਨੂੰ ਐੱਫ. ਡੀ. ਏ. ਕਾਨੂੰਨਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਜੋ ਜਾਂਚ ਦੌਰਾਨ ਐੱਫ. ਡੀ. ਏ. ਨੂੰ ਜ਼ਰੂਰੀ ਦਸਤਾਵੇਜ਼ ਨਹੀਂ ਦੇ ਸਕਿਆ। ਇਕ ਅਪਰਾਧਿਕ ਸਲਿਊਸ਼ਨ ਤਹਿਤ ਐੱਫ. ਕੇ. ਓ. ਐੱਲ. ਨੇ ਇਸ ਅਪਰਾਧ ਲਈ ਖੁਦ ਨੂੰ ਦੋਸ਼ੀ ਸਵੀਕਾਰ ਕੀਤਾ ਅਤੇ ਉਸ ’ਤੇ 3 ਕਰੋੜ ਡਾਲਰ ਦਾ ਅਪਰਾਧਿਕ ਜੁਰਮਾਨਾ ਅਤੇ 2 ਕਰੋੜ ਡਾਲਰ ਦਾ ਵਾਧੂ ਜੁਰਮਾਨਾ ਲਗਾਇਆ ਗਿਆ।
ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ ਐੱਫ. ਕੇ. ਓ. ਐੱਲ. ਪੱਛਮੀ ਬੰਗਾਲ ਦੇ ਕਲਿਆਣੀ ਵਿਚ ਦਵਾਈਆਂ ਦਾ ਉਤਪਾਦਨ ਕਰਦੀ ਹੈ। ਕੰਪਨੀ ਕੈਂਸਰ ਦੀ ਦਵਾਈ ਲਈ ਸਮੱਗੀਆਂ ਤਿਆਰ ਕਰਦੀ ਹੈ। ਅਮਰੀਕਾ ਨੇ ਕੰਪਨੀ ’ਤੇ ਦੋਸ਼ ਲਗਾਇਆ ਕਿ ਮੈਨੇਜਮੈਂਟ ਦੇ ਅਧਿਕਾਰੀਆਂ ਨੇ ਐਫ.ਡੀ.ਏ. ਟੀਮ ਦੇ ਪਹੁੰਚਣ ਤੋਂ ਠੀਕ ਪਹਿਲਾਂ ਸਟਾਫ਼ ਨੂੰ ਕੁੱਝ ਰਿਕਾਰਡ ਹਟਾਉਣ ਅਤੇ ਡਿਲੀਟ ਕਰਨ ਨੂੰ ਕਿਹਾ ਗਿਆ। ਇਨ੍ਹਾਂ ਰਿਕਾਰਡਸ ਤੋਂ ਪਤਾ ਲੱਗ ਜਾਂਦਾ ਹੈ ਕਿ ਕੰਪਨੀ ਐਫ.ਡੀ.ਏ. ਦੇ ਨਿਯਮਾਂ ਖ਼ਿਲਾਫ਼ ਦਵਾਈ ਸਮੱਗੀਆਂ ਦਾ ਉਤਪਾਦਨ ਕਰ ਰਹੀ ਹੈ।
ਇਹ ਵੀ ਪੜ੍ਹੋ: ਭਾਰਤ ’ਚ ਘਟੀਆ ਗੱਡੀਆਂ ਵੇਚ ਰਹੀਆਂ ਹਨ ਕੰਪਨੀਆਂ, ਸਰਕਾਰ ਨੇ ਵਿਕਰੀ ਬੰਦ ਕਰਨ ਦਾ ਦਿੱਤਾ ਆਦੇਸ਼
ਅਮਰੀਕਾ ਦੇ ਨਿਆਂ ਵਿਭਾਗ ਮੁਤਾਬਕ ਐੱਫ. ਕੇ. ਓ. ਐੱਲ. ਕੰਪਨੀ ਦੇ ਸਟਾਫ ਨੇ ਕੰਪਿਊਟਰ ਤੋਂ ਡਾਟਾ ਡਿਲੀਟ ਕੀਤਾ, ਨਾਲ ਹੀ ਕਈ ਦਸਤਾਵੇਜ਼ਾਂ ਦੀ ਹਾਰਡਕਾਪੀ ਨੂੰ ਵੀ ਗਾਇਬ ਕਰ ਦਿੱਤਾ। ਅਮਰੀਕੀ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਐਫ.ਡੀ.ਏ. ਦੇ ਨਿਯਮਾਂ ਦਾ ਉਲੰਘਣ ਕਰਨ ਵਾਲੀਆਂ ਕੰਪਨੀਆਂ ’ਤੇ ਅੱਗੇ ਵੀ ਕਾਰਵਾਈ ਜਾਰੀ ਰਹੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।