ਲੈਂਸਕਾਰਟ ਨੂੰ ਧਾਰਮਿਕ ਵਿਵਾਦ ਸਹੇੜਨਾ ਪਿਆ ਮਹਿੰਗਾ, ਸ਼ੇਅਰਾਂ ਵਿੱਚ ਆਈ ਭਾਰੀ ਗਿਰਾਵਟ, ਕੰਪਨੀ ਨੇ ਮੰਗੀ ਮਾਫ਼ੀ

Monday, Apr 20, 2026 - 02:08 PM (IST)

ਲੈਂਸਕਾਰਟ ਨੂੰ ਧਾਰਮਿਕ ਵਿਵਾਦ ਸਹੇੜਨਾ ਪਿਆ ਮਹਿੰਗਾ, ਸ਼ੇਅਰਾਂ ਵਿੱਚ ਆਈ ਭਾਰੀ ਗਿਰਾਵਟ, ਕੰਪਨੀ ਨੇ ਮੰਗੀ ਮਾਫ਼ੀ

ਬਿਜ਼ਨੈੱਸ ਡੈਸਕ : ਆਈਵੀਅਰ ਰਿਟੇਲ ਦਿੱਗਜ ਕੰਪਨੀ ਲੈਂਸਕਾਰਟ (Lenskart) ਇਨੀਂ ਦਿਨੀਂ ਆਪਣੇ ਕਥਿਤ ਡਰੈੱਸ ਕੋਡ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੀ ਹੋਈ ਹੈ। ਸੋਸ਼ਲ ਮੀਡੀਆ 'ਤੇ ਹੋ ਰਹੇ ਭਾਰੀ ਵਿਰੋਧ ਅਤੇ ਬਾਈਕਾਟ ਦੀ ਮੰਗ ਦੇ ਵਿਚਕਾਰ ਕੰਪਨੀ ਦੇ ਸ਼ੇਅਰਾਂ ਵਿੱਚ ਅੱਜ 5 ਫੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗਿਰਾਵਟ ਉਸ ਸਮੇਂ ਆਈ ਹੈ ਜਦੋਂ ਸ਼ੇਅਰ ਬਾਜ਼ਾਰ ਵਿੱਚ ਤੇਜ਼ੀ ਦਾ ਦੌਰ ਚੱਲ ਰਿਹਾ ਹੈ।

ਇਹ ਵੀ ਪੜ੍ਹੋ :   10 ਸਾਲ ਪੁਰਾਣਾ ਆਧਾਰ ਕਾਰਡ ਰੱਖਣ ਵਾਲਿਆਂ ਲਈ ਅਹਿਮ ਖ਼ਬਰ, 14 ਜੂਨ ਤੱਕ ਮਿਲੇਗੀ ਖ਼ਾਸ ਸਹੂਲਤ

ਕੀ ਹੈ ਪੂਰਾ ਵਿਵਾਦ?

ਇਹ ਸਾਰਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਕੰਪਨੀ ਦਾ ਇੱਕ ਕਥਿਤ ਅੰਦਰੂਨੀ 'ਗਰੂਮਿੰਗ ਦਸਤਾਵੇਜ਼' ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਇਸ ਦਸਤਾਵੇਜ਼ ਵਿੱਚ ਕਰਮਚਾਰੀਆਂ ਲਈ ਬਿੰਦੀ, ਤਿਲਕ ਅਤੇ ਕਲਾਵਾ ਵਰਗੇ ਧਾਰਮਿਕ ਚਿੰਨ੍ਹ ਪਹਿਨਣ 'ਤੇ ਪਾਬੰਦੀ ਲਗਾਉਣ ਦੀ ਗੱਲ ਕਹੀ ਗਈ ਸੀ। ਇਸ ਤੋਂ ਬਾਅਦ ਯੂਜ਼ਰਸ ਨੇ ਕੰਪਨੀ 'ਤੇ ਹਿੰਦੂ ਵਿਰੋਧੀ ਹੋਣ ਦਾ ਦੋਸ਼ ਲਗਾਉਂਦੇ ਹੋਏ 'ਬਾਈਕਾਟ ਲੈਂਸਕਾਰਟ' ਮੁਹਿੰਮ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ :  ਵਿਦੇਸ਼ਾਂ ਤੋਂ ਪੈਸਾ ਮੰਗਵਾਉਣ ਵਾਲਿਆਂ ਲਈ ਵੱਡੀ ਖੁਸ਼ਖਬਰੀ, RBI ਨੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ

ਸ਼ੇਅਰਾਂ ਦੀ ਕੀਮਤ ਅਤੇ ਮਾਰਕੀਟ ਕੈਪ ਵਿੱਚ ਗਿਰਾਵਟ 

ਇਸ ਵਿਵਾਦ ਕਾਰਨ ਲੈਂਸਕਾਰਟ ਦਾ ਸਟਾਕ ਜੋ 15 ਅਪ੍ਰੈਲ ਨੂੰ 559.80 ਰੁਪਏ ਦੇ ਆਲ-ਟਾਈਮ ਹਾਈ ਪੱਧਰ 'ਤੇ ਸੀ, ਉਹ ਡਿੱਗ ਕੇ 508.70 ਰੁਪਏ ਤੱਕ ਪਹੁੰਚ ਗਿਆ। ਕੰਪਨੀ ਦੀ ਮਾਰਕੀਟ ਕੈਪ ਵੀ 90 ਹਜ਼ਾਰ ਕਰੋੜ ਰੁਪਏ ਤੋਂ ਹੇਠਾਂ ਆ ਗਈ ਹੈ। ਪਿਛਲੇ ਕੁਝ ਦਿਨਾਂ ਵਿੱਚ ਕੰਪਨੀ ਦੇ ਸ਼ੇਅਰਾਂ ਵਿੱਚ 7 ਫੀਸਦੀ ਤੋਂ ਵੱਧ ਦੀ ਗਿਰਾਵਟ ਦੇਖੀ ਗਈ ਹੈ।

ਇਹ ਵੀ ਪੜ੍ਹੋLenskart 'ਤੇ ਲੱਗੇ ਧਾਰਮਿਕ ਵਿਤਕਰੇ ਦੇ ਇਲਜ਼ਾਮ: ਹਿਜਾਬ ਨੂੰ ਇਜਾਜ਼ਤ ਪਰ ਬਿੰਦੀ-ਤਿਲਕ 'ਤੇ ਪਾਬੰਦੀ!

ਕੰਪਨੀ ਨੇ ਜਾਰੀ ਕੀਤੀ ਨਵੀਂ ਗਾਈਡਲਾਈਨ ਅਤੇ ਮੰਗੀ ਮਾਫ਼ੀ 

ਵਧਦੇ ਵਿਵਾਦ ਨੂੰ ਦੇਖਦੇ ਹੋਏ ਲੈਂਸਕਾਰਟ ਨੇ ਅਧਿਕਾਰਤ ਤੌਰ 'ਤੇ ਮਾਫ਼ੀ ਮੰਗੀ ਹੈ। ਕੰਪਨੀ ਨੇ ਇੱਕ ਨਵਾਂ 'ਇਨ-ਸਟੋਰ ਸਟਾਈਲ ਗਾਈਡ' ਜਾਰੀ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਕਰਮਚਾਰੀ ਕੰਮ ਵਾਲੀ ਥਾਂ 'ਤੇ ਆਪਣੀ ਆਸਥਾ ਨਾਲ ਜੁੜੇ ਸਾਰੇ ਪ੍ਰਤੀਕ ਜਿਵੇਂ ਕਿ ਪਗੜੀ, ਕੜਾ, ਬਿੰਦੀ, ਤਿਲਕ, ਸਿੰਦੂਰ, ਕਲਾਵਾ, ਮੰਗਲਸੂਤਰ ਅਤੇ ਹਿਜਾਬ ਪਹਿਨ ਸਕਦੇ ਹਨ।

ਇਹ ਵੀ ਪੜ੍ਹੋ :  ਬੱਚਿਆਂ ਨੂੰ ਨਕਦ ਦੇਣ ਤੋਂ ਮਿਲੇਗਾ ਛੁਟਕਾਰਾ, ਜੇਬਖ਼ਰਚ 'ਤੇ ਵੀ ਰਹੇਗੀ ਨਜ਼ਰ, ਲਾਂਚ ਹੋਇਆ ਨਵਾਂ ਫ਼ੀਚਰ

ਕੰਪਨੀ ਦੇ ਸੰਸਥਾਪਕ ਪਿਊਸ਼ ਬੰਸਲ ਨੇ ਸਪੱਸ਼ਟ ਕੀਤਾ ਕਿ ਵਾਇਰਲ ਹੋਇਆ ਦਸਤਾਵੇਜ਼ ਇੱਕ 'ਪੁਰਾਣਾ ਸੰਸਕਰਣ' ਸੀ ਅਤੇ ਕੰਪਨੀ ਦੀ ਮੌਜੂਦਾ ਨੀਤੀ ਵਿੱਚ ਕਿਸੇ ਵੀ ਧਾਰਮਿਕ ਪ੍ਰਗਟਾਵੇ 'ਤੇ ਕੋਈ ਪਾਬੰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਨ੍ਹਾਂ ਨੂੰ ਇਸ ਦਾ ਡੂੰਘਾ ਅਫ਼ਸੋਸ ਹੈ।

ਜ਼ਿਕਰਯੋਗ ਹੈ ਕਿ ਇਸ ਵਿਵਾਦ ਦੇ ਦੌਰਾਨ ਪਿਊਸ਼ ਬੰਸਲ ਦੀ ਪਤਨੀ ਨਿਧੀ ਮਿੱਤਲ ਨੇ ਵੀ ਆਪਣਾ 'X' (ਪੁਰਾਣਾ ਟਵਿੱਟਰ) ਅਕਾਊਂਟ ਡੀਐਕਟੀਵੇਟ ਕਰ ਦਿੱਤਾ ਹੈ।

ਇਹ ਵੀ ਪੜ੍ਹੋ :  LPG ਸੰਕਟ ਦਰਮਿਆਨ ਸਰਕਾਰ ਦਾ ਵੱਡਾ ਐਲਾਨ; ਹੁਣ ਇਨ੍ਹਾਂ ਲੋਕਾਂ ਨੂੰ ਮਿਲਣਗੇ ਡਬਲ ਸਿਲੰਡਰ
ਇਹ ਵੀ ਪੜ੍ਹੋ :    ਅਕਸ਼ੈ ਤ੍ਰਿਤੀਆ ਦੇ ਤਿਉਹਾਰ ਮੌਕੇ ਘਰ ਬੈਠੇ ਖ਼ਰੀਦੋ ਸਿਰਫ਼ 1 ਰੁਪਏ 'ਚ Gold, ਜਾਣੋ ਨਿਵੇਸ਼ ਦੇ ਤਰੀਕੇ
ਇਹ ਵੀ ਪੜ੍ਹੋ :    ਕਰਮਚਾਰੀਆਂ ਨੂੰ ਲੱਗੇਗਾ ਝਟਕਾ! ਅਪ੍ਰੈਲ ਮਹੀਨੇ ਤੋਂ ਘਟ ਕੇ ਆਵੇਗੀ ਤੁਹਾਡੀ ਸੈਲਰੀ, ਜਾਣੋ ਕਾਰਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News