ਭਾਰਤੀ ਕੰਪਨੀਆਂ ਲਗਭਗ ਅੱਧੇ ਸਾਈਬਰ ਹਮਲੇ ਰੋਕਣ ’ਚ ਅਸਫਲ
Friday, Nov 03, 2023 - 12:36 PM (IST)
ਨਵੀਂ ਦਿੱਲੀ, (ਭਾਸ਼ਾ)– ਭਾਰਤੀ ਕੰਪਨੀਆਂ ਲਗਭਗ ਅੱਧੇ ਸਾਈਬਰ ਹਮਲਿਆਂ ਨੂੰ ਰੋਕਣ ਵਿਚ ਅਸਫਲ ਹਨ ਕਿਉਂਕਿ 64 ਫੀਸਦੀ ਸਾਈਬਰ ਸੁਰੱਖਿਆ ਟੀਮਾਂ ਸਰਗਰਮ ਰੁੱਖ ਅਪਣਾਉਣ ਲਈ ਗੰਭੀਰ ਘਟਨਾਵਾਂ ਨਾਲ ਲੜਨ ਵਿਚ ਬਹੁਤ ਰੁੱਝੀਆਂ ਹੋਈਆਂ ਹਨ। ਇਕ ਰਿਪੋਰਟ ’ਚ ਇਹ ਦਾਅਵਾ ਕੀਤਾ ਗਿਆ ਹੈ।
ਕੋਲੰਬੀਆ ਦੀ ਇਕ ਸਾਈਬਰ ਸੁਰੱਖਿਆ ਕੰਪਨੀ ਟੈਨੇਬਲ ਦੁਆਰਾ ਜਾਰੀ ਕੀਤੀ ਗਈ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਰੀਬ 78 ਪ੍ਰਤੀਸ਼ਤ ਭਾਰਤੀ ਉੱਤਰਦਾਤਾ ਮੰਨਦੇ ਹਨ ਕਿ ਉਨ੍ਹਾਂ ਦੀਆਂ ਸੰਸਥਾਵਾਂ ਵਧੇਰੇ ਸਾਈਬਰ ਸੁਰੱਖਿਆ ਸਰੋਤਾਂ ਨਾਲ ਸਾਈਬਰ ਹਮਲਿਆਂ ਤੋਂ ਬਿਹਤਰ ਬਚਾਅ ਕਰ ਸਕਦੀਆਂ ਹਨ, ਪਰ 10 ਵਿੱਚੋਂ 7 (71 ਪ੍ਰਤੀਸ਼ਤ) ਸੰਗਠਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਆਈ.ਟੀ. ਟੀਮਾਂ ਸਮੱਸਿਆਵਾਂ ਨੂੰ ਹੱਲ ਕਰਨ ਨਾਲੋਂ ਐਗਜ਼ੀਕਿਊਸ਼ਨ ਬਾਰੇ ਵਧੇਰੇ ਚਿੰਤਤ ਹਨ।
ਰਿਪੋਰਟ ਮੁਤਾਬਕ ਅਸਮਾਨਤਾ ਕਾਰਨ ਦੋਵੇਂ ਟੀਮਾਂ ਦਰਮਿਆਨ ਤਾਲਮੇਲ ਦੀ ਕਮੀ ਹੁੰਦੀ ਹੈ, ਇਸ ਚੁਣੌਤੀ ਨੂੰ 43 ਫੀਸਦੀ ਭਾਰਤੀ ਸੰਗਠਨਾਂ ਨੇ ਸਵੀਕਾਰ ਕੀਤਾ ਹੈ। ਇਹ ਰਿਪੋਰਟ ਇਸੇ ਸਾਲ ਹੋਏ ਇਕ ਆਨਲਾਈਨ ਅਧਿਐਨ ’ਤੇ ਆਧਾਰਿਤ ਹੈ, ਜਿਸ ਵਿਚ 825 ਸੂਚਨਾ ਤਕਨਾਲੋਜੀ (ਆਈ. ਟੀ.) ਅਤੇ ਸਾਈਬਰ ਸੁਰੱਖਿਆ ਪੇਸ਼ੇਵਰ ਸ਼ਾਮਲ ਹੋਏ ਸਨ। ਇਨ੍ਹਾਂ ਵਿਚ 69 ਫੀਸਦੀ ਮੁਕਾਬਲੇਬਾਜ਼ ਭਾਰਤੀ ਸਨ। 10 ’ਚੋਂ 8 ਮੁਕਾਬਲੇਬਾਜ਼ਾਂ (81 ਫੀਸਦੀ) ਨੇ ਕਿਹਾ ਕਿ ਉਨ੍ਹਾਂ ਦੇ ਸੰਗਠਨ ਐੱਸ. ਏ. ਏ. ਐੱਸ. ਐਪ ਅਤੇ ਸੇਵਾਵਾਂ ਲਈ ‘ਥਰਡ ਪਾਰਟੀ ਪ੍ਰੋਗਰਾਮ’ ਦੀ ਵਰਤੋਂ ਕਰਦੇ ਹਨ।