ਦੁਨੀਆ ’ਚ ਸਭ ਤੋਂ ਤੇਜ਼ੀ ਨਾਲ ਵਧੇਗੀ ਭਾਰਤੀ ਅਰਥਵਿਵਸਥਾ, ਮਹਿੰਗਾਈ ਦੀ ਮਾਰ ਹੇਠ ਆਉਣਗੇ ਇਹ ਦੇਸ਼

Thursday, May 18, 2023 - 12:24 PM (IST)

ਦੁਨੀਆ ’ਚ ਸਭ ਤੋਂ ਤੇਜ਼ੀ ਨਾਲ ਵਧੇਗੀ ਭਾਰਤੀ ਅਰਥਵਿਵਸਥਾ, ਮਹਿੰਗਾਈ ਦੀ ਮਾਰ ਹੇਠ ਆਉਣਗੇ ਇਹ ਦੇਸ਼

ਸੰਯੁਕਤ ਰਾਸ਼ਟਰ (ਭਾਸ਼ਾ) – ਸੰਯੁਕਤ ਰਾਸ਼ਟਰ ਨੇ ਕਿਹਾ ਕਿ ਦੁਨੀਆ ’ਚ ਭਾਰਤੀ ਅਰਥਵਿਵਸਥਾ ਸਭ ਤੋਂ ਤੇਜ਼ੀ ਨਾਲ ਵਧੇਗੀ। ਉੱਥੇ ਹੀ ਇਸ ਸਾਲ ਭਾਰਤ ਦੀ ਆਰਥਿਕ ਵਿਕਾਸ ਦਰ 5.8 ਫੀਸਦੀ ਰਹਿਣ ਦੀ ਉਮੀਦ ਹੈ। ਸੰਯੁਕਤ ਰਾਸ਼ਟਰੀ ਦੀ ਵਿਸ਼ਵ ਆਰਥਿਕ ਸਥਿਤੀ ਅਤੇ ਸੰਭਾਵਨਾਵਾਂ ਦੀ ਰਿਪੋਰਟ ਦੇ ਮਿਡਯੀਅਰ ਅਪਡੇਟ ਨੇ ਅਗਲੇ ਸਾਲ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਨੂੰ ਲਚਕੀਲੀ ਘਰੇਲੂ ਮੰਗ ਵਲੋਂ ਸਮਰਥਿਤ 6.7 ਫੀਸਦੀ ’ਤੇ ਰੱਖਣ ਦਾ ਅਨੁਮਾਨ ਲਗਾਇਆ ਹੈ।

ਰਿਪੋਰਟ ਜਾਰੀ ਕਰਦੇ ਹੋਏ ਸੰਯੁਕ ਰਾਸ਼ਟਰ ਦੀ ਗਲੋਬਲ ਆਰਥਿਕ ਨਿਗਰਾਨੀ ਬ੍ਰਾਂਚ ਦੇ ਮੁਖੀ ਹਾਮਿਦ ਰਾਸ਼ਿਦ ਨੇ ਕਿਹਾ ਕਿ ਭਾਰਤ ਵਿਸ਼ਵ ਅਰਥਵਿਵਸਥਾ ’ਚ ਚਮਕਦਾਰ ਸਥਾਨ ’ਤੇ ਬਣਿਆ ਹੋਇਆ ਹੈ, ਜਿਸ ’ਚ ਕਈ ਹਾਂਪੱਖੀ ਚੀਜ਼ਾਂ ਸ਼ਾਮਲ ਹਨ। ਮਹਿੰਗਾਈ ’ਚ ਜ਼ਿਕਰਯੋਗ ਤੌਰ ’ਤੇ ਲਗਭਗ 5.5 ਫੀਸਦੀ ਦੀ ਕਮੀ ਆਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਵਿੱਤੀ ਵਿਸਤਾਰ ਅਤੇ ਮਾਨੇਟਰੀ ਅਕੋਮੋਡੇਸ਼ਨ ਦੋਹਾਂ ਲਈ ਅਹਿਮ ਸਥਾਨ ਹੋਵੇਗਾ, ਇਸ ਨਾਲ ਘਰੇਲੂ ਮੰਗ ਦਾ ਸਮਰਥਨ ਹੋਵੇਗਾ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਬਾਹਰੀ ਜੋਖਮ ਹੈ।

ਇਹ ਵੀ ਪੜ੍ਹੋ : ਛਾਂਟੀ ਦੇ ਦੌਰ 'ਚ Infosys ਦਾ ਵੱਡਾ ਕਦਮ, ਆਪਣੇ ਕਰਮਚਾਰੀਆਂ ਨੂੰ ਦਿੱਤਾ ਸ਼ਾਨਦਾਰ ਤੋਹਫ਼ਾ

ਗਲੋਬਲ ਅਰਥਵਿਵਸਥਾ ਦਾ ਅਸਰ ਦੇਖਣ ਨੂੰ ਮਿਲੇਗਾ

ਰਾਸ਼ਿਦ ਨੇ ਕਿਹਾ ਕਿ ਜੇ ਗਲੋਬਲ ਅਰਥਵਿਵਸਥਾ ਦੀ ਸਥਿਤੀ ਹੋਰ ਵਿਗੜਦੀ ਹੈ ਅਤੇ ਉਹ ਵਧੇਰੇ ਸਖਤ ਹੋ ਜਾਂਦੀ ਹੈ ਤਾਂ ਭਾਰਤ ਨੂੰ ਵਿਸ਼ੇਸ਼ ਤੌਰ ’ਤੇ ਐਕਸਪੋਰਟ ਲਈ ਕੁੱਝ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਜਿੱਥੋਂ ਤੱਕ ਭਾਰਤ ਦੀ ਵਿਕਾਸ ਦਰ ਹੋਰ ਵੀ ਉੱਚੀ ਹੋਣ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਾਫੀ ਅਨਿਸ਼ਚਿਤਤਾ ਦੇ ਅਧੀਨ ਹੈ, ਵਿਸ਼ੇਸ਼ ਤੌਰ ’ਤੇ ਬਾਹਰੀ ਵਾਤਾਵਰਣ ’ਚ। ਪਰ ਉਨ੍ਹਾਂ ਨੇ ਕਿਹਾ ਕਿ ਅਸੀਂ ਹਾਲੇ ਸਾਲ ਲਈ ਆਪਣੇ ਅਨੁਮਾਨ ਨਾਲ ਬਹੁਤ ਆਸਵੰਦ ਹਾਂ। ਰਿਪੋਰਟ ’ਚ ਕਿਹਾ ਗਿਆ ਹੈ ਕਿ ਚੰਗੀ ਕ੍ਰੈਡਿਟ ਰੇਟਿੰਗ ਵਾਲੀਆਂ ਉੱਭਰਦੀਆਂ ਹੋਈਆਂ ਅਰਥਵਿਵਸਥਾਵਾਂ ’ਚ ਵਿੱਤੀ ਸਥਿਤੀ ਆਮ ਤੌਰ ’ਤੇ ਉਮੀਦ ਨਾਲੋਂ ਵੱਧ ਸਥਿਰ ਰਹੀ ਹੈ।

ਇਹ ਵੀ ਪੜ੍ਹੋ : ਰੇਲਵੇ ਨੇ ਵੋਕਲ ਫ਼ਾਰ ਲੋਕਲ ਵਿਜ਼ਨ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ 12 ਸਟੇਸ਼ਨਾਂ ਦੀ ਕੀਤੀ ਚੋਣ

ਜੀ. ਡੀ. ਪੀ. ਗ੍ਰੋਥ ਅਨੁਮਾਨ ਨੂੰ ਘਟਾਇਆ

ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਪਿਛਲੇ ਮਹੀਨੇ ਚਾਲੂ ਵਿੱਤੀ ਸਾਲ ’ਚ ਭਾਰਤ ਦੀ ਜੀ. ਡੀ. ਪੀ. ਵਾਧਾ ਦਰ 5.9 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ ਜਦ ਕਿ ਵਿਸ਼ਵ ਬੈਂਕ (ਡਬਲਯੂ. ਬੀ.) ਨੇ ਇਸ ਨੂੰ 6.3 ਫੀਸਦੀ ਅਤੇ ਏਸ਼ੀਆਈ ਵਿਕਾਸ ਬੈਂਕ ਨੇ 6.4 ਫੀਸਦੀ ’ਤੇ ਰਹਿਣ ਦਾ ਅਨੁਮਾਨ ਲਗਾਇਆ ਸੀ। ਭਾਰਤ ਦੇ ਰਿਜ਼ਰਵ ਬੈਂਕ ਦਾ ਅਨੁਮਾਨ 6.5 ਫੀਸਦੀ ਹੈ। ਪਰ ਦੋਵੇਂ ਵੱਡੇ ਕੌਮਾਂਤਰੀ ਸੰਸਥਾਨਾਂ ਨੇ ਅਨੁਮਾਨਾਂ ਨੂੰ ਪਹਿਲਾਂ ਨਾਲੋਂ ਥੋੜਾ ਘੱਟ ਕਰ ਦਿੱਤਾ-ਆਈ. ਐੱਮ. ਐੱਫ. ਨੇ 0.2 ਫੀਸੀਦ ਅਤੇ ਵਿਸ਼ਵ ਬੈਂਕ ਨੇ 0.3 ਫੀਸਦੀ।

ਸੰਯੁਕਤ ਰਾਸ਼ਟਰ ਦੀ ਤਾਜ਼ਾ ਰਿਪੋਰਟ ’ਚ ਪੂਰੇ ਦੱਖਣੀ ਏਸ਼ੀਆ ਲਈ ਸਮੁੱਚੀਆਂ ਵਿਕਾਸ ਯੋਜਨਾਵਾਂ ’ਚ 0.1 ਫੀਸਦੀ ਦੀ ਕਟੌਤੀ ਕਰ ਕੇ ਇਸ ਸਾਲ 4.7 ਫੀਸਦੀ ਅਤੇ ਅਗਲੇ ਸਾਲ 5.8 ਫੀਸਦੀ ਕਰ ਦਿੱਤਾ ਗਿਆ ਹੈ। ਸੰਯੁਕਤ ਰਾਸ਼ਟਰ ਨੇ ਪੂਰੇ ਖੇਤਰ ’ਚ ਮਹਿੰਗਾਈ ਦੇ 11 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ ਜੋ ਪਿਛਲੇ ਸਾਲ ਦੀ ਤੁਲਣਾ ’ਚ 1.9 ਫੀਸਦੀ ਘੱਟ ਹੈ।

ਇਹ ਵੀ ਪੜ੍ਹੋ : ਮਹਿੰਗਾ ਹੋਵੇਗਾ ਪੋਲੀਸਟਰ ਦਾ ਧਾਗਾ, BIS ਦੇ ਦਾਇਰੇ 'ਚ ਆਉਣ ਤੋਂ ਬਾਅਦ ਸੁਧਰੇਗੀ ਗੁਣਵੱਤਾ

ਮਹਿੰਗਾਈ ਦੀ ਮਾਰ ਹੇਠ ਆ ਜਾਣਗੇ ਪਾਕਿਸਤਾਨ ਅਤੇ ਸ਼੍ਰੀਲੰਕਾ

ਸਥਾਨਕ ਕਰੰਸੀਆਂ ਦੇ ਕਮਜ਼ੋਰ ਹੋਣ ਕਾਰਣ ਪਾਕਿਸਤਾਨ ਅਤੇ ਸ਼੍ਰੀਲੰਕਾ ਲਈ ਮਹਿੰਗਾਈ ਦੀ ਦਰ ਦੋਹਰੇ ਅੰਕਾਂ ’ਚ ਰਹਿਣ ਦੀ ਉਮੀਦ ਹੈ ਪਰ ਭਾਰਤ ਦੀ ਮਹਿੰਗਾਈ ’ਚ 5.5 ਫੀਸਦੀ ਦੀ ਗਿਰਾਵਟ ਦਾ ਨਤੀਜਾ ਹੋਵੇਗਾ ਕਿਉਂਕਿ ਗਲੋਬਲ ਕਮੋਡਿਟੀ ਦੀਆਂ ਕੀਮਤਾਂ ਮੱਧਮ ਅਤੇ ਹੌਲੀ ਮੁਦਰਾ ਦੀ ਸ਼ਲਾਘਾ ਇੰਪੋਰਟ ਮਹਿੰਗਾਈ ਨੂੰ ਘੱਟ ਕਰਦੀ ਹੈ। ਇਸ ਰਿਪੋਰਟ ’ਚ ਇਸ ਸਾਲ ਗਲੋਬਲ ਅਰਥਵਿਵਸਥਾ ਦੀਆਂ ਵਿਕਾਸ ਸੰਭਾਵਨਾਵਾਂ ’ਚ ਉਮੀਦ ਦੀ ਕਿਰਣ ਦੇਖੀ ਗਈ ਜੋ ਜਨਵਰੀ ਦੇ ਅਨੁਮਾਨ ਤੋਂ 0.4 ਫੀਸਦੀ ਦੇ ਵਾਧੇ ਨਾਲ 2.3 ਫੀਸਦੀ ਹੋ ਗਈ, ਹਾਲਾਂਕਿ ਆਰਥਿਕ ਵਿਸ਼ਲੇਸ਼ਣ ਅਤੇ ਨੀਤੀ ਡਿਵੀਜ਼ਨ ਦੇ ਡਾਇਰੈਕਟਰ ਸ਼ਾਂਤਨੁ ਮੁਖਰਜੀ ਨੇ ਚਿਤਾਵਨੀ ਦਿੱਤੀ ਕਿ ਉਦਾਸ ਤਸਵੀਰ ਹਾਲੇ ਵੀ ਕਾਇਮ ਹੈ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਚੀਨ, ਜੋ ਦੂਜੀ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਹੈ, ਉਸ ਦੀਆਂ ਵਿਕਾਸ ਸੰਭਾਵਨਾਵਾਂ ਜਨਵਰੀ ਤੋਂ 0.5 ਫੀਸਦੀ ਵਧ ਕੇ 5.3 ਫੀਸਦੀ ਹੋ ਗਈਆਂ, ਉਸ ਦੇ ਕਾਰਣ ਕੋਵਿਡ ਪਾਬੰਦੀਆਂ ਹਟਾ ਲਈਆਂ ਗਈਆਂ, ਜਿਸ ਨਾਲ ਖਪਤਕਾਰ ਖਰਚ ਅਤੇ ਨਿਵੇਸ਼ ’ਚ ਸੁਧਾਰ ਹੋਇਆ ਹੈ। ਰਿਪੋਰਟ ਦੇ ਅਮਰੀਕੀ ਵਿਕਾਸ ਅਨੁਮਾਨ ਨੂੰ 0.7 ਫੀਸਦੀ ਤੋਂ ਵਧਾ ਕੇ 1.1 ਫੀਸਦੀ ਅਤੇ ਯੂਰਪੀ ਸੰਘ ਦੇ 0.7 ਫੀਸਦੀ ਤੋਂ 0.9 ਫੀਸਦੀ ਤੱਕ ਵਧਾਇਆ ਗਿਆ।

ਇਹ ਵੀ ਪੜ੍ਹੋ : ਖ਼ਰਾਬ ਇੰਜਣਾਂ ਦੀ ਮਾਰ ਹੇਠ ਭਾਰਤੀ ਹਵਾਬਾਜ਼ੀ ਉਦਯੋਗ, 60 ਹਜ਼ਾਰ ਦੇ ਕਰੀਬ ਜਹਾਜ਼ ਹੋਏ ਬੇਕਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News