11 ਫ਼ੀਸਦੀ ਵੱਧ ਸਕਦੀ ਹੈ ਭਾਰਤ ਦੀ ਜੀ. ਡੀ. ਪੀ. ਵਿਕਾਸ ਦਰ : ਏ. ਡੀ. ਬੀ.

Wednesday, Apr 28, 2021 - 11:16 AM (IST)

ਨਵੀਂ ਦਿੱਲੀ-  ਜੀ. ਡੀ. ਪੀ. ਦੇ ਮੋਰਚੇ 'ਤੇ ਚੰਗੀ ਖ਼ਬਰ ਹੈ। ਮੌਜੂਦਾ ਵਿੱਤੀ ਸਾਲ 2021-22 ਵਿਚ ਭਾਰਤੀ ਆਰਥਿਕਤਾ 11 ਫ਼ੀਸਦੀ ਦੀ ਦਰ ਨਾਲ ਵਿਕਾਸ ਕਰੇਗੀ। ਏਸ਼ੀਆਈ ਵਿਕਾਸ ਬੈਂਕ (ਏ. ਡੀ. ਬੀ.) ਨੇ ਬੁੱਧਵਾਰ ਨੂੰ ਇਹ ਅਨੁਮਾਨ ਜਾਰੀ ਕੀਤਾ। ਹਾਲਾਂਕਿ, ਨਾਲ ਹੀ ਚਿਤਾਵਨੀ ਦਿੱਤੀ ਕਿ ਦੇਸ਼ ਵਿਚ ਕੋਵਿਡ-19 ਸੰਕਰਮਣ ਦੇ ਵੱਧ ਰਹੇ ਮਾਮਲਿਆਂ ਨਾਲ ਆਰਥਿਕ ਸੁਧਾਰ ਵਿਚ ਜੋਖਮ ਪੈਦਾ ਹੋ ਸਕਦਾ ਹੈ।

ਏ. ਡੀ. ਬੀ. ਨੇ ਆਪਣੀ ਜਾਰੀ ਕੀਤੀ ਰਿਪੋਰਟ ਏਸ਼ੀਅਨ ਡਿਵੈਲਪਮੈਂਟ ਸੀਨਰੀਓ (ਏ. ਡੀ. ਓ.)-2021 ਵਿਚ ਕਿਹਾ, "ਕੋਵਿਡ-19 ਟੀਕਾਕਰਨ ਮੁਹਿੰਮ ਵਿਚਕਾਰ 31 ਮਾਰਚ 2022 ਨੂੰ ਸਮਾਪਤ ਹੋਣ ਵਾਲੇ ਵਿੱਤੀ ਵਰ੍ਹੇ ਦੌਰਾਨ ਭਾਰਤੀ ਆਰਥਿਕਤਾ ਵਿਚ 11 ਫ਼ੀਸਦੀ ਵਾਧੇ ਦੀ ਉਮੀਦ ਹੈ।"

ਇਹ ਵੀ ਪੜ੍ਹੋ- ਸੋਨਾ 'ਚ 5ਵੇਂ ਦਿਨ ਗਿਰਾਵਟ, 1,300 ਰੁ: ਡਿੱਗਾ, ਇੰਨੀ ਹੋਈ 10 ਗ੍ਰਾਮ ਦੀ ਕੀਮਤ

ਏ. ਡੀ. ਬੀ. ਨੇ ਹਾਲਾਂਕਿ ਕਿਹਾ ਕਿ ਕੋਵਿਡ-19 ਦੇ ਵਧਦੇ ਪ੍ਰਕੋਪ ਦੇ ਮੱਦੇਨਜ਼ਰ ਦੇਸ਼ ਵਿਚ ਆਰਥਿਕ ਸੁਧਾਰ ਦੀ ਰਫ਼ਤਾਰ ਜੋਖ਼ਮ ਵਿਚ ਪੈ ਸਕਦੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਤੋਂ ਅਗਲੇ ਸਾਲ ਭਾਰਤ ਦੀ ਜੀ. ਡੀ. ਪੀ. ਵਿਕਾਸ ਦਰ ਸੱਤ ਫ਼ੀਸਦੀ ਰਹਿ ਸਕਦੀ ਹੈ। ਰਿਪੋਰਟ ਮੁਤਾਬਕ, ਦੱਖਣੀ ਏਸ਼ੀਆ ਦੀ ਜੀ. ਡੀ. ਪੀ. 9.5 ਫ਼ੀਸਦੀ ਦਰ ਨਾਲ ਵੱਧ ਸਕਦੀ ਹੈ, ਜਦੋਂ ਕਿ ਪਿਛਲੇ ਸਾਲ ਇਸ ਵਿਚ ਛੇ ਫ਼ੀਸਦੀ ਦੀ ਗਿਰਾਵਟ ਆਈ ਸੀ।

ਇਹ ਵੀ ਪੜ੍ਹੋ- ਇੰਤਜ਼ਾਰ ਖ਼ਤਮ, ਮਈ ਅੰਤ ਤੱਕ ਭਾਰਤ 'ਚ ਆ ਜਾਏਗਾ ਵਿਦੇਸ਼ੀ ਕੋਰੋਨਾ ਟੀਕਾ

►ਕੋਵਿਡ ਕਾਰਨ ਅਰਥਵਿਵਸਥਾ 'ਤੇ ਪੈ ਰਹੇ ਪ੍ਰਭਾਵ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News