‘ਅਗਲੇ ਵਿੱਤੀ ਸਾਲ ’ਚ 8.9 ਫੀਸਦੀ ਦੀ ਦਰ ਨਾਲ ਵਧੇਗੀ ਭਾਰਤੀ ਅਰਥਵਿਵਸਥਾ’

01/09/2021 12:11:09 PM

ਨਵੀਂ ਦਿੱਲੀ (ਭਾਸ਼ਾ) – ਭਾਰਤੀ ਅਰਥਵਿਵਸਥਾ ਅਗਲੇ ਵਿੱਤੀ ਸਾਲ 2021-22 ’ਚ 8.9 ਫੀਸਦੀ ਦਾ ਵਾਧਾ ਦਰਜ ਕਰੇਗੀ। ਆਈ. ਐੱਚ. ਐੱਸ. ਮਾਰਕੀਟ ਨੇ ਇਹ ਅਨੁਮਾਨ ਲਗਾਇਆ ਹੈ। ਆਈ. ਐੱਚ. ਐੱਸ. ਮਾਰਕੀਟ ਨੇ ਕਿਹਾ ਕਿ ਆਖਰੀ ਤਿਮਾਹੀ ’ਚ ਆਰਥਿਕ ਗਤੀਵਿਧੀਆਂ ’ਚ ਜ਼ਿਕਰਯੋਗ ਸੁਧਾਰ ਹੋਇਆ ਹੈ। ਅਜਿਹੇ ’ਚ ਅਪ੍ਰੈਲ 2021 ਤੋਂ ਸ਼ੁਰੂ ਹੋ ਰਹੇ ਵਿੱਤੀ ਸਾਲ ’ਚ ਭਾਰਤੀ ਅਰਥਵਿਵਸਥਾ ਚੰਗਾ ਵਾਧਾ ਦਰਜ ਕਰੇਗੀ।

ਰਾਸ਼ਟਰੀ ਸਟੈਟਿਕਸ ਦਫਤਰ (ਐੱਨ. ਐੱਸ. ਓ.) ਨੇ ਅਨੁਮਾਨ ਲਗਾਇਆ ਕਿ ਵਿੱਤੀ ਸਾਲ 2020-21 ’ਚ ਭਾਰਤੀ ਅਰਥਵਿਵਸਥਾ ’ਚ 7.7 ਫੀਸਦੀ ਦੀ ਗਿਰਾਵਟ ਆਵੇਗੀ। ਆਈ. ਐੱਚ. ਐੱਸ. ਮਾਰਕੀਟ ਦੇ ਨੋਟ ’ਚ ਕਿਹਾ ਗਿਆ ਹੈ ਕਿ 2020 ’ਚ ਭਾਰਤੀ ਅਰਥਵਿਵਸਥਾ ’ਚ ਜ਼ਬਰਦਸਤ ਮੰਦੀ ਰਹੀ। ਅਰਥਵਿਵਸਥਾ ’ਚ ਸਭ ਤੋਂ ਜ਼ਿਆਦਾ ਗਿਰਾਵਟ ਮਾਰਚ ਤੋਂ ਲੈ ਕੇ ਅਗਸਤ ਤੱਕ ਰਹੀ। ਸਤੰਬਰ ਤੋਂ ਆਰਥਿਕ ਗਤੀਵਿਧੀਆਂ ’ਚ ਸਧਾਰ ਹੋ ਰਿਹਾ ਹੈ। ਚਾਲੂ ਵਿੱਤੀ ਸਾਲ ਦੀ ਪਹਿਲੀ ਅਪ੍ਰੈਲ-ਜੂਨ ਤਿਮਾਹੀ ’ਚ ਅਰਥਵਿਵਸਥਾ ’ਚ 23.9 ਫੀਸਦੀ ਦੀ ਵੱਡੀ ਗਿਰਾਵਟ ਆਈ। ਦੂਜੀ ਜੁਲਾਈ-ਸਤੰਬਰ ਦੀ ਤਿਮਾਹੀ ’ਚ ਅਰਥਵਿਵਸਥਾ ਦੀ ਗਿਰਾਵਟ ਘੱਟ ਹੋ ਕੇ 7.5 ਫੀਸਦੀ ਰਹਿ ਗਈ।

ਇਹ ਵੀ ਪੜ੍ਹੋ : ਬਿਨਾਂ ਡਰੇ ਕਰੋ 2 ਲੱਖ ਰੁਪਏ ਤੱਕ ਦੇ ਗਹਿਣਿਆਂ ਦੀ ਖ਼ਰੀਦ, ਵਿੱਤ ਮੰਤਰਾਲੇ ਨੇ ਦਿੱਤੀ ਇਹ ਸਹੂਲਤ

ਭਾਰਤ ਦੇ ਸਾਹਮਣੇ ਆਪਣੀ 1.4 ਅਰਬ ਆਬਾਦੀ ਦੇ ਟੀਕਾਕਰਣ ਦੀ ਵੱਡੀ ਚੁਣੌਤੀ

ਨੋਟ ’ਚ ਕਿਹਾ ਗਿਆ ਹੈ ਕਿ ਭਾਰਤ ਦੇ ਸਾਹਮਣੇ ਆਪਣੀ 1.4 ਅਰਬ ਆਬਾਦੀ ਦੇ ਟੀਕਾਕਰਣ ਦੀ ਵੱਡੀ ਚੁਣੌਤੀ ਹੈ। ਭਾਰਤ ’ਚ ਕੋਵਿਡ-19 ਟੀਕਾਕਰਣ ਪ੍ਰੋਗਰਾਮ ਛੇਤੀ ਸ਼ੁਰੂ ਹੋਵੇਗਾ। ਸਿਹਤ ਰੈਗੁਲੇਟਰੀ ਨੇ ਆਕਸਫੋਰਡ/ਐਸਟ੍ਰਾਜੇਨੇਕਾ ਦੀ ਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਦੇ ਦਿੱਤੀ ਹੈ। ਭਾਰਤ ਲਈ ਵੱਡੀ ਲਾਭ ਦੀ ਸਥਿਤੀ ਇਹ ਹੈ ਕਿ ਆਕਸਫੋਰਡ/ਐਸਟ੍ਰਾਜੇਨੇਕਾ ਟੀਕੇ ਦਾ ਉਤਪਾਦਨ ਦੇਸ਼ ’ਚ ਹੀ ਸੀਰਮ ਇੰਸਟੀਚਿਊਟ ਆਫ ਇੰਡੀਆ ਵਲੋਂ ਕੀਤਾ ਜਾ ਰਿਹਾ ਹੈ। ਸੀਰਮ ਇੰਸਟੀਚਿਊਟ ਨੇ ਕਿਹਾ ਕਿ ਉਹ ਅਪ੍ਰੈਲ 2021 ਤੱਕ ਇਸ ਟੀਕੇ ਦੀ 10 ਕਰੋੜ ਖੁਰਾਕ ਦਾ ਉਤਪਾਦਨ ਕਰ ਸਕੇਗੀ। ਆਈ. ਐੱਚ. ਐੱਸ. ਮਾਰਕੀਟ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ’ਚ ਚੌਥੀ ਤਿਮਾਹੀ ’ਚ ਆਰਥਿਕ ਗਤੀਵਿਧੀਆਂ ’ਚ ਪਹਿਲਾਂ ਹੀ ਜ਼ਿਕਰਯੋਗ ਸੁਧਾਰ ਦਿਖਾਈ ਦੇ ਰਿਹਾ ਹੈ। ਅਜਿਹੇ ’ਚ 2021-22 ’ਚ ਭਾਰਤ ਦੀ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਵਾਧਾ ਦਰ 8.9 ਫੀਸਦੀ ਰਹਿਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ : SBI ਨੇ ਹੋਮ ਲੋਨ ਦੀਆਂ ਦਰਾਂ ’ਚ ਦਿੱਤੀ ਛੋਟ, ਪ੍ਰੋਸੈਸਿੰਗ ਫੀਸ ਵੀ ਕੀਤੀ ਪੂਰੀ ਤਰ੍ਹਾਂ ਮੁਆਫ਼

ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Harinder Kaur

Content Editor

Related News